ਹਰਿਦੁਆਰ ਜਾਣ ਵਾਲੇ ਸ਼ਰਧਾਲੂਆਂ ਲਈ ਚੱਲਣਗੀਆਂ ਵਿਸ਼ੇਸ਼ ਰੇਲ ਗੱਡੀਆਂ, ਜਾਣੋ ਸਮਾਂ-ਸਾਰਨੀ

02/18/2023 1:11:13 PM

ਫਿਰੋਜ਼ਪੁਰ (ਮਲਹੋਤਰਾ) : ਰੇਲਵੇ ਵਿਭਾਗ ਸੋਮਵਤੀ ਮੱਸਿਆ ਦੇ ਸਬੰਧੀ ਸ਼੍ਰੀ ਗੰਗਾਨਗਰ-ਹਰਿਦੁਆਰ ਦੇ ਵਿਚਾਲੇ ਚਾਰ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਜਾ ਰਿਹਾ ਹੈ। ਉਤਰ ਰੇਲਵੇ ਹੈੱਡਕੁਆਟਰ ਵਲੋਂ ਜਾਰੀ ਸੂਚਨਾ ਦੇ ਅਨੁਸਾਰ 19 ਅਤੇ 20 ਫਰਵਰੀ ਨੂੰ ਸ਼੍ਰੀ ਗੰਗਾਨਗਰ ਤੋਂ ਵਿਸ਼ੇਸ਼ ਗੱਡੀ ਨੰਬਰ 04717 ਸ਼ਾਮ 5:10 ਵਜੇ ਰਵਾਨਾ ਹੋਵੇਗੀ ਜੋ ਅਗਲੇ ਦਿਨ ਸਵੇਰੇ 4:40 ਵਜੇ ਹਰਿਦੁਆਰ ਪਹੁੰਚੇਗੀ।

ਇਹ ਵੀ ਪੜ੍ਹੋ : ਡੀ.ਜੀ.ਪੀ. ਗੌਰਵ ਯਾਦਵ ਦੀਆਂ ਹਦਾਇਤਾਂ ’ਤੇ ਪੁਲਸ ਨੇ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ

ਵਾਪਸੀ ਲਈ 20 ਅਤੇ 21 ਫਰਵਰੀ ਨੂੰ ਵਿਸ਼ੇਸ਼ ਰੇਲ ਗੱਡੀ ਨੰਬਰ 04718 ਸਵੇਰੇ 6 ਵਜੇ ਰਵਾਨਾ ਹੋ ਕੇ ਦੁਪਹਿਰ 3:45 ਵਜੇ ਸ਼੍ਰੀ ਗੰਗਾਨਗਰ ਪਹੁੰਚੇਗੀ। ਦੋਹਾਂ ਦਿਸ਼ਾਵਾਂ ’ਚ ਇਨ੍ਹਾਂ ਰੇਲ ਗੱਡੀਆਂ ਦਾ ਸਟਾਪੇਜ਼ ਅਬੋਹਰ, ਮਲੋਟ, ਬਠਿੰਡਾ, ਰਾਮਪੁਰਾ ਫੂਲ, ਤਪਾ, ਬਰਨਾਲਾ, ਧੂਰੀ, ਨਾਭਾ, ਪਟਿਆਲਾ, ਅੰਬਾਲਾ ਕੈਂਟ, ਯਮੁਨਾਨਗਰ, ਜਗਾਧਰੀ, ਸਹਾਰਨਪੁਰ, ਰੁੜਕੀ ਸਟੇਸ਼ਨਾਂ ’ਤੇ ਹੋਵੇਗਾ।

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ 'ਚ ਤਰਨਤਾਰਨ ਦੇ ਨੌਜਵਾਨ ਨਾਲ ਵਾਪਰਿਆ ਭਾਣਾ, ਮੌਤ ਦੀ ਖ਼ਬਰ ਨੇ ਘਰ 'ਚ ਪੁਆਏ ਵੈਣ

ਜੰਮੂਤਵੀ-ਹਰਿਦੁਆਰ ਵਿਚਾਲੇ ਸਪੈਸ਼ਲ ਰੇਲ ਗੱਡੀ 19 ਤੇ 20 ਫਰਵਰੀ ਨੂੰ ਚੱਲੇਗੀ

ਸੋਮਵਤੀ ਮੱਸਿਆ ’ਤੇ ਧਰਮ ਨਗਰੀ ਹਰਿਦੁਆਰ ਵਿਖੇ ਜਾਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਰੇਲਵੇ ਵਿਭਾਗ 19 ਅਤੇ 20 ਫਰਵਰੀ ਨੂੰ ਜੰਮੂਤਵੀ-ਹਰਿਦੁਆਰ ਵਿਚਾਲੇ ਵਿਸ਼ੇਸ਼ ਰੇਲ ਗੱਡੀ ਚਲਾਉਣ ਜਾ ਰਿਹਾ ਹੈ।ਵਿਭਾਗ ਵਲੋਂ ਜਾਰੀ ਸੂਚਨਾ ਅਨੁਸਾਰ ਗੱਡੀ ਨੰਬਰ 04666 ਐਤਵਾਰ 19 ਫਰਵਰੀ ਨੂੰ ਦੇਰ ਸ਼ਾਮ 7:45 ਵਜੇ ਰਵਾਨਾ ਹੋ ਅਗਲੇ ਦਿਨ ਸਵੇਰੇ 5:50 ਵਜੇ ਹਰਿਦੁਆਰ ਪਹੁੰਚੇਗੀ। ਉਥੋਂ ਵਾਪਸੀ ਦੇ ਲਈ ਗੱਡੀ ਨੰਬਰ 04665 ਸੋਮਵਾਰ ਰਾਤ 9:45 ਵਜੇ ਰਵਾਨਾ ਹੋ ਅਗਲੇ ਦਿਨ ਸਵੇਰੇ 9:15 ਵਜੇ ਜੰਮੂਤਵੀ ਪਹੁੰਚੇਗੀ। ਦੋਹਾਂ ਦਿਸ਼ਾਵਾਂ ਵਿਚ ਇਨ੍ਹਾਂ ਰੇਲ ਗੱਡੀਆਂ ਦਾ ਸਟਾਪੇਜ਼ ਕਠੂਆ, ਪਠਾਨਕੋਟ ਕੈਂਟ, ਜਲੰਧਰ ਕੈਂਟ, ਲੁਧਿਆਣਾ, ਸਰਹਿੰਦ, ਰਾਜਪੁਰਾ, ਅੰਬਾਲਾ ਕੈਂਟ, ਯਮੁਨਾਨਗਰ, ਜਗਾਧਰੀ, ਸਹਾਰਨਪੁਰ, ਰੁੜਕੀ ਸਟੇਸ਼ਨਾਂ ’ਤੇ ਹੋਵੇਗਾ।

ਇਹ ਵੀ ਪੜ੍ਹੋ : ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਸਿੱਖਿਆ ਮੰਤਰੀ ਨੇ ਕੀਤਾ ਇਹ ਐਲਾਨ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Harnek Seechewal

Content Editor

Related News