ਰੇਲਵੇ ਨੇ ਜਾਰੀ ਕੀਤੀ ਉੱਚ-ਅਧਿਕਾਰੀਆਂ ਦੇ ਤਬਾਦਲੇ ਦੀ ਸੂਚੀ, ਫਿਰੋਜ਼ਪੁਰ ਮੰਡਲ ਦੇ ਸੀਨੀਅਰ DCM ਦਾ ਹੋਇਆ ਤਬਾਦਲਾ

Tuesday, Dec 27, 2022 - 11:47 AM (IST)

ਰੇਲਵੇ ਨੇ ਜਾਰੀ ਕੀਤੀ ਉੱਚ-ਅਧਿਕਾਰੀਆਂ ਦੇ ਤਬਾਦਲੇ ਦੀ ਸੂਚੀ, ਫਿਰੋਜ਼ਪੁਰ ਮੰਡਲ ਦੇ ਸੀਨੀਅਰ DCM ਦਾ ਹੋਇਆ ਤਬਾਦਲਾ

ਫਿਰੋਜ਼ਪੁਰ (ਆਨੰਦ) : ਰੇਲਵੇ ਵੱਲੋਂ ਉੱਚ ਅਧਿਕਾਰੀਆਂ ਦੇ ਤਬਾਦਲਿਆਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਸਦੇ ਤਹਿਤ ਫਿਰੋਜ਼ਪੁਰ ਡਵੀਜ਼ਨ ਦੇ ਸੀਨੀਅਰ ਡੀ. ਸੀ. ਐੱਮ. ਦਾ ਤਬਾਦਲਾ ਵੀ ਸ਼ਾਮਲ ਹੈ। ਜਾਰੀ ਕੀਤੀ ਸੂਚੀ ’ਚ ਫਿਰੋਜ਼ਪੁਰ ਮੰਡਲ ਦੇ ਸੀਨੀਅਰ ਡੀ. ਸੀ. ਐੱਮ. ਸੁਦੀਪ ਕੁਮਾਰ ਨੂੰ ਫਿਰੋਜ਼ਪੁਰ ਤੋਂ ਲਖਨਊ ਮੈਟਰੋ ’ਚ ਤਬਦੀਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਸੀਨੀਅਰ ਡੀ. ਸੀ. ਐੱਮ. ਇਸ ਤਬਾਦਲੇ ਦੀ ਪੁਸ਼ਟੀ ਰੇਲਵੇ ਦੇ ਉੱਚ ਅਧਿਕਾਰੀਆਂ ਵੱਲੋਂ ਵੀ ਕੀਤੀ ਗਈ ਹੈ ਜਦਕਿ ਫਿਰੋਜ਼ਪੁਰ ਡਿਵੀਜ਼ਨ ’ਚ ਉਨ੍ਹਾਂ ਦੀ ਥਾਂ ’ਤੇ ਕੌਣ ਇਹ ਜ਼ਿੰਮੇਵਾਰੀ ਸੰਭਾਲੇਗਾ ਇਸ ਨੂੰ ਲੈ ਕੇ ਅਜੇ ਵੀ ਸ਼ੰਕਾ ਬਰਕਰਾਰ ਹੈ।

ਇਹ ਵੀ ਪੜ੍ਹੋ- ਹੁਸ਼ਿਆਰਪੁਰ 'ਚ ਡਿਊਟੀ ਦੌਰਾਨ ASI ਨਾਲ ਵਾਪਰਿਆ ਭਿਆਨਕ ਹਾਦਸਾ, ਤੜਫ਼-ਤੜਫ਼ ਕੇ ਹੋਈ ਮੌਤ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News