ਨਹੀਂ ਰਹੇ ਲੈਪੋ ਵਾਲੇ ਦਰਸ਼ਨ ਸਿੰਘ ਬੇਦੀ, ਐਤਵਾਰ ਨੂੰ ਅੰਤਿਮ ਸੰਸਕਾਰ
Saturday, Dec 23, 2023 - 11:07 PM (IST)
ਜਲੰਧਰ (ਰਮਨਦੀਪ ਸੋਢੀ): ਵਿਧਾਨ ਸਭਾ ਹਲਕਾ ਗੁਰੂਹਰਸਹਾਏ ‘ਚ ਪੈਂਡੇ ਪਿੰਡ ਲੈਪੋ ਦੇ ਵਸਨੀਕ ਸਾਬਕਾ ਸਰਪੰਚ ਦਰਸ਼ਨ ਸਿੰਘ ਬੇਦੀ ਦਾ ਸ਼ਨੀਵਾਰ ਨੂੰ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਜੱਦੀ ਪਿੰਡ ਲੈਪੋ ਵਿਖੇ ਦਿਨ ਐਤਵਾਰ ਦੁਪਿਹਰ 2:30 ਵਜੇ ਹੋਵੇਗਾ। ਦਰਸ਼ਨ ਸਿੰਘ ਬੇਦੀ ਆਪਣੇ ਇਲਾਕੇ ਦੀ ਮਸ਼ਹੂਰ ਹਸਤੀ ਸਨ। ਉਨ੍ਹਾਂ ਆਪਣੀ ਜ਼ਿੰਦਗੀ ਵਿੱਚ ਲੰਬਾ ਸੰਘਰਸ਼ ਕੀਤਾ ਤੇ ਸਮੁੱਚੇ ਪਰਿਵਾਰ ਦੀ ਜ਼ਿੰਮੇਵਾਰੀ ਬੜੇ ਸ਼ਾਨਦਾਰ ਢੰਗ ਨਾਲ ਨਿਭਾਈ। ਉਹ ਆਪਣੇ ਪਿੱਛੇ ਆਪਣੇ ਦੋ ਪੁੱਤਰ ਤਰਸੇਮ ਸਿੰਘ ਬੇਦੀ ਅਤੇ ਹਰਪਾਲ ਸਿੰਘ ਬੇਦੀ ਸਮੇਤ ਪੰਜ ਧੀਆਂ ਅਤੇ ਉਨ੍ਹਾਂ ਦਾ ਸਮੁੱਚਾ ਪਰਿਵਾਰ ਛੱਡ ਕੇ ਗਏ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8