ਜਲਾਲਾਬਾਦ ਪੁਲਸ ਹੱਥ ਲੱਗੀ ਵੱਡੀ ਸਫਲਤਾ,ਦੇਸੀ ਸ਼ਰਾਬ ਦੀ ਨਾਜਾਇਜ਼ ਫੈਕਟਰੀ ਦਾ ਕੀਤਾ ਭਾਂਡਾਫੋਡ
Friday, Jun 19, 2020 - 05:38 PM (IST)
ਜਲਾਲਾਬਾਦ (ਨਾਗਪਾਲ): ਜਲਾਲਾਬਾਦ ਪੁਲਸ ਦੇ ਹੱਥ ਉਸ ਵੇਲੇ ਵੱਡੀ ਸਫਲਤਾ ਲੱਗੀ ਜਦੋਂ ਸਥਾਨਕ ਠੇਕੇਦਾਰ ਅਤੇ ਐਕਸਾਈਜ਼ ਟੀਮ ਦੇ ਨਾਲ ਮਿਲ ਕੇ ਜਲਾਲਾਬਾਦ ਫਿਰੋਜ਼ਪੁਰ ਰੋਡ ਬੀ.ਐੱਸ.ਐੱਫ. ਸੈਕਟਰ ਦੇ ਕੋਲ ਇਕ ਢਾਣੀ ਤੇ ਰੇਡ ਦੇ ਦੌਰਾਨ ਬਾਰਾਂ ਸੌ ਲੀਟਰ ਦੇ ਕਰੀਬ ਦੇਸੀ ਲਾਹਣ ਭੱਠੀਆਂ ਤਿੰਨ ਸਿਲੰਡਰ ਸੱਤ ਡਰੱਮ ਇਕ ਮੋਟਰਸਾਈਕਲ ਦੇ ਨਾਲ ਇਕ ਦੋਸ਼ੀ ਹੱਥੀਂ ਲੱਗਾ ਇਨ੍ਹਾਂ ਸਮੱਗਲਰਾਂ ਦਾ ਸ਼ਰਾਬ ਬਣਾਉਣ ਦਾ ਅਤੇ ਸਪਲਾਈ ਕਰਨ ਦਾ ਤਰੀਕਾ ਦੇਖ ਕੇ ਪੁਲਸ ਵੀ ਹੈਰਾਨ ਰਹਿ ਗਈ।
ਇਹ ਵੀ ਪੜ੍ਹੋ: ਚੀਕ-ਚੀਕ ਕੇ ਬੋਲ੍ਹਿਆ ਸ਼ਹੀਦ ਗੁਰਵਿੰਦਰ ਦਾ ਪਰਿਵਾਰ 'ਲੜਾਈ ਲੜਨ ਤੋਂ ਪਹਿਲਾਂ ਇਕ ਵਾਰ ਦੱਸ ਤਾਂ ਦਿੰਦਾ' (ਵੀਡੀਓ)
ਦਰਅਸਲ ਦੋਸ਼ੀਆਂ ਵਲੋਂ ਇਹ ਸਾਰਾ ਧੰਦਾ ਬੜੇ ਹੀ ਸ਼ਾਤਿਰਾਨਾ ਢੰਗ ਨਾਲ ਕੀਤਾ ਜਾਂਦਾ ਸੀ ਅਤੇ ਇਸ ਦੀ ਸਪਲਾਈ ਦੇ ਲਈ ਉਹ ਦੁੱਧ ਦੇ ਕੰਮ ਦਾ ਸਹਾਰਾ ਲੈਂਦੇ ਸਨ। ਦੁੱਧ ਵਾਲੇ ਡਰੰਮਾਂ ਦੇ 'ਚ ਪਾ ਕੇ ਸ਼ਹਿਰ ਦੇ 'ਚ ਸ਼ਰਾਬ ਸਪਲਾਈ ਕੀਤੀ ਜਾਂਦੀ ਸੀ, ਜਿਸ ਦੀ ਭਣਕ ਵੀ ਕਿਸੇ ਨੂੰ ਨਹੀਂ ਲੱਗਦੀ ਸੀ। ਦੋਸ਼ੀਆਂ ਵਲੋਂ ਘਰ ਦੇ ਥੱਲੇ ਬੇਸਮੈਂਟਾਂ ਬਣਾ ਇਕ ਦੂਸਰੇ ਨੂੰ ਸੁਰੰਗਾਂ ਦੇ ਰਾਹੀਂ ਜੋੜਿਆ ਹੋਇਆ ਸੀ। ਖਾਸ ਗੱਲ ਇਹ ਕਿ ਬੇਸਮੈਂਟਾਂ 'ਚ ਲਾਈਟ ਹਵਾ ਅਤੇ ਵੈਂਟੀਲੇਸ਼ਨ ਦਾ ਵੀ ਪ੍ਰਬੰਧ ਕੀਤਾ ਹੋਇਆ ਸੀ ਜਦ ਐਕਸਾਈਜ਼ ਵਿਭਾਗ ਨੇ ਇਨ੍ਹਾਂ ਬੇਸਮੈਟ 'ਚ ਜਾ ਕੇ ਦੇਖਿਆ ਤਾਂ ਉਥੇ ਵੱਡੀ ਮਾਤਰਾ ਦੇ 'ਚ ਡਰੰਮਾਂ ਦੇ 'ਚ ਲਾਹਣ ਪਾਈ ਹੋਈ ਸੀ ਜੋ ਕਿ ਤਕਰੀਬਨ 1200 ਲੀਟਰ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਸ ਵਲੋਂ 7 ਡਰੰਮ 3 ਗੈਸ ਸਿਲੰਡਰ ਭੱਠੀਆਂ ਇਕ ਮੋਟਰਸਾਈਕਲ ਅਤੇ ਸ਼ਰਾਬ ਬਣਾਉਣ ਦਾ ਸਾਮਾਨ ਵੀ ਬਰਾਮਦ ਕੀਤਾ ਗਿਆ। ਮੌਕੇ 'ਤੇ ਸ਼ਰਾਬ ਠੇਕੇਦਾਰਾਂ ਨੇ ਦੱਸਿਆ ਕਿ ਉਹ ਕਈ ਵਾਰ ਇਸ ਜਗ੍ਹਾ ਤੇ ਛਾਪੇਮਾਰੀ ਕਰ ਚੁੱਕੇ ਹਨ ਪਰ ਇਹ ਲੋਕਾਂ ਨੇ ਬੜੇ ਹੀ ਸ਼ਾਤਿਰ ਢੰਗ ਦੇ ਨਾਲ ਇਸ ਮਿੰਨੀ ਡਿਸਟਿਲਰੀ ਨੂੰ ਛੁਪਾ ਰੱਖਿਆ ਸੀ ਜੋ ਕਿ ਅੱਜ ਉਨ੍ਹਾਂ ਦੇ ਹੱਥ ਲੱਗੀ ਹੈ।
ਇਹ ਵੀ ਪੜ੍ਹੋ: ਸ਼ਹੀਦ ਗੁਰਤੇਜ ਸਿੰਘ ਦੀ ਮਾਂ ਦੇ ਬੋਲ 'ਪੁੱਤ ਕਦੇ ਨਾ ਭੁੱਲਣ ਵਾਲੇ ਜ਼ਖਮ ਦੇ ਗਿਆ' (ਵੀਡੀਓ)
ਉਧਰ ਦੂਜੇ ਪਾਸੇ ਥਾਣਾ ਸਿਟੀ ਦੇ ਐੱਸ.ਐੱਚ.ਓ. ਅਮਰਿੰਦਰ ਸਿੰਘ ਭੰਡਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਕਮਰੇ ਵਾਲਾ ਦੇ ਨਜ਼ਦੀਕ ਬੀ.ਐਸ.ਐਫ. ਸੈਕਟਰ ਦੀ ਬੈਕਸਾਈਡ ਤੇ ਇਕ ਵਿਅਕਤੀ ਆਪਣੇ ਘਰ ਦੇ 'ਚ ਸ਼ਰਾਬ ਵੇਚ ਰਿਹਾ ਹੈ ਉਨ੍ਹਾਂ ਦੇ ਵੱਲੋਂ ਰੇਡ ਕੀਤੀ ਗਈ ਤਾਂ ਦੇਖਿਆ ਘਰ ਦੀ ਬੇਸਮੈਂਟ ਦੇ 'ਚ ਇੱਕ ਕਮਰੇ ਦੇ 'ਚ ਵੱਡੀ ਮਾਤਰਾ ਚ ਸ਼ਰਾਬ ਰੱਖੀ ਹੋਈ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਦੇ ਵੱਲੋਂ ਇੱਕ ਰਣਜੀਤ ਸਿੰਘ ਨਾਮਕ ਸ਼ਖਸ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਦੂਸਰੀ ਟੀਮ ਦੇ ਵੱਲੋਂ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।