ਪਿੰਡ ਚੱਕ ਮੇਘਾ ਵੀਰਾਨ ’ਚੋਂ ਡਰੋਨ ਬਰਾਮਦ, ਮਾਮਲਾ ਦਰਜ

Tuesday, Nov 19, 2024 - 05:40 PM (IST)

ਪਿੰਡ ਚੱਕ ਮੇਘਾ ਵੀਰਾਨ ’ਚੋਂ ਡਰੋਨ ਬਰਾਮਦ, ਮਾਮਲਾ ਦਰਜ

ਗੁਰੂਹਰਸਹਾਏ (ਮਨਜੀਤ) : ਲੱਖੋਕੇ ਬਹਿਰਾਮ ਦੇ ਅਧੀਨ ਆਉਂਦੇ ਪਿੰਡ ਚੱਕ ਮੇਘਾ ਵੀਰਾਨ ਉਰਪ ਪਿੱਪਲੀ ਚੱਕ ਦੇ ਜੀ. ਟੀ. ਰੋਡ ਨੇੜੇ ਲੱਗਦੇ ਭੱਠੇ ਦੇ ਸਾਹਮਣੇ ਥਾਣਾ ਲੱਖੋਕੇ ਬਹਿਰਾਮ ਦੀ ਪੁਲਸ ਨੂੰ ਇਕ ਡਰੋਨ ਬਰਾਮਦ ਹੋਇਆ ਹੈ। ਇਸ ਸਬੰਧ ਵਿਚ ਥਾਣਾ ਲੱਖੋਕੇ ਬਹਿਰਾਮ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ 10, 11, 12 ਏਅਰ ਕਰਾਫਟ ਐਕਟ 1934 ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਮੁੱਖ ਅਫਸਰ ਗੁਰਵਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਬੀਤੇ ਦਿਨੀਂ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਬਾਰਡਰ ਏਰੀਆ ਇਲਾਕੇ ਵਿਚ ਮੌਜੂਦ ਸੀ। 

ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਪਿੰਡ ਚੱਕ ਮੇਘਾ ਵੀਰਾਨ ਉਰਫ ਪਿੱਪਲੀ ਚੱਕ ਦੇ ਜੀਟੀ ਰੋਡ ਨੇੜੇ ਲੱਗਦੇ ਭੱਠੇ ਦੇ ਸਾਹਮਣੇ ਇਕ ਡਰੋਨ ਡਿੱਗਿਆ ਹੈ ਜੋ ਕਿਸੇ ਸਮਾਜ ਵਿਰੋਧੀ ਅਨਸਰ ਵੱਲੋਂ ਉਡਾਇਆ ਹੋ ਸਕਦਾ ਹੈ ਜਾਂ ਪਾਕਿਸਤਾਨ ਦੀ ਸਰਹੱਦ ਵੱਲੋਂ ਆਇਆ ਹੋ ਸਕਦਾ ਹੈ। ਪੁਲਸ ਨੇ ਦੱਸਿਆ ਕਿ ਉਕਤ ਡਰੋਨ ਨੂੰ ਬਰਾਮਦ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।


author

Gurminder Singh

Content Editor

Related News