ਅਬੋਹਰ ''ਚ ਅੱਗ ਸੇਕ ਰਹੇ ਬੱਚਿਆਂ ''ਚ ਹੋਈ ਧੱਕਾ-ਮੁੱਕੀ, ਧੱਕਾ ਲੱਗਣ ਕਾਰਨ ਅੱਗ ਦੀ ਲਪੇਟ ''ਚ ਆਇਆ ਬੱਚਾ

Wednesday, Feb 15, 2023 - 06:31 PM (IST)

ਅਬੋਹਰ ''ਚ ਅੱਗ ਸੇਕ ਰਹੇ ਬੱਚਿਆਂ ''ਚ ਹੋਈ ਧੱਕਾ-ਮੁੱਕੀ, ਧੱਕਾ ਲੱਗਣ ਕਾਰਨ ਅੱਗ ਦੀ ਲਪੇਟ ''ਚ ਆਇਆ ਬੱਚਾ

ਅਬੋਹਰ (ਸੁਨੀਲ) : ਨੇਡ਼ਲੇ ਪਿੰਡ ਖਿਪਾਂਵਾਲੀ ਵਿੱਚ ਅੱਜ ਸਵੇਰੇ ਅੱਗ ਸੇਕ ਰਹੇ ਕੁਝ ਬੱਚਿਆਂ ਵਿੱਚੋਂ ਇਕ ਬੱਚਾ ਅੱਗ ਲੱਗਣ ਕਾਰਨ ਬੁਰੀ ਤਰ੍ਹਾਂ ਝੁਲਸ ਗਿਆ, ਜਿਸਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਲਾਜਧੀਨ ਬੱਚੇ ਦੇ ਪਿਤਾ ਚੁੰਨੀਲਾਲ ਨੇ ਦੱਸਿਆ ਕਿ ਉਸਦਾ ਦੱਸ ਸਾਲ ਦਾ ਮੁੰਡਾ ਰੋਹਿਤ ਅੱਜ ਸਵੇਰੇ ਠੰਡ ਹੋਣ ਕਾਰਨ ਕੁਝ ਹੋਰ ਬੱਚਿਆਂ ਨਾਲ ਅੱਗ ਸੇਕ ਰਿਹਾ ਸੀ ਕਿ ਇਸੇ ਦੌਰਾਨ ਕੁਝ ਬੱਚੇ ਖੇਡਦੇ-ਖੇਡਦੇ ਧੱਕਾ ਮੁੱਕੀ ਕਰਨ ਲੱਗ ਗਏ। ਜਿਸ ਦੇ ਚੱਲਦਿਆਂ ਉਸਦਾ ਮੁੰਡਾ ਅਚਾਨਕ ਅੱਗ 'ਤੇ ਡਿੱਗ ਪਿਆ ਅਤੇ ਉਸਦੇ ਪੈਰ ਬੁਰੀ ਤਰ੍ਹਾਂ ਝੁਲਸ ਗਏ। ਉਨ੍ਹਾਂ ਜਲਦ ਉਸਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ।

ਇਹ ਵੀ ਪੜ੍ਹੋ- ਦਵਾਈ ਲੈਣ ਆਏ ਵਿਅਕਤੀ ਨੇ ਦੁਕਾਨਦਾਰ ਨਾਲ ਕੀਤਾ ਵੱਡਾ ਕਾਂਡ, ਸੀ. ਸੀ. ਟੀ. ਵੀ. 'ਚ ਕੈਦ ਹੋਈ ਸਾਰੀ ਘਟਨਾ

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ? ਕੁਮੈਂਟ ਕਰਕੇ ਦਿਓ ਜਵਾਬ। 


author

Anuradha

Content Editor

Related News