ਫਿਰੋਜ਼ਪੁਰ ਵਾਸੀਆਂ ਲਈ ਚੰਗੀ ਖ਼ਬਰ, ਲਿੰਕ ਸੜਕਾਂ ਦੀ ਰਿਪੇਅਰ ਲਈ ਚੁੱਕਿਆ ਜਾ ਰਿਹਾ ਇਹ ਅਹਿਮ ਕਦਮ

01/13/2023 10:20:15 AM

ਫਿਰੋਜ਼ਪੁਰ (ਪਰਮਜੀਤ ਸੋਢੀ,ਖੁੱਲਰ,ਆਨੰਦ) : ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਸੂਬੇ ਦੇ ਵਸਨੀਕਾਂ ਨੂੰ ਵਧੀਆ ਬੁਨਿਆਦੀ ਸਹੂਲਤਾਂ ਦੇਣ ਦੇ ਨਾਲ-ਨਾਲ ਬਿਹਤਰ ਆਵਾਜਾਈ ਸਹੂਲਤਾਂ ਪ੍ਰਦਾਨ ਕਰਨ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਸੂਬੇ ਵਿਚ ਸੜਕੀ ਆਵਾਜਾਈ ਦੇ ਸੁਧਾਰ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸ ਤਹਿਤ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ ਅਧੀਨ ਆਉਂਦੀਆਂ 32 ਕਿਲੋਮੀਟਰ ਲਿੰਕ ਸੜਕਾਂ ਦੀ ਰਿਪੇਅਰ ’ਤੇ 6 ਕਰੋੜ 4 ਲੱਖ ਰੁਪਏ ਦੇ ਕਰੀਬ ਰਾਸ਼ੀ ਖ਼ਰਚ ਕੀਤੀ ਜਾਵੇਗੀ।

ਇਹ ਵੀ ਪੜ੍ਹੋ- 'ਭਾਰਤ ਜੋੜੋ ਯਾਤਰਾ' ਦੌਰਾਨ ਰਾਹੁਲ ਗਾਂਧੀ ਨੇ ਕੀਤਾ ਸੰਬੋਧਨ, ਕਹੀਆਂ ਅਹਿਮ ਗੱਲਾਂ

ਇਹ ਜਾਣਕਾਰੀ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ ਤੋਂ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਦਿੱਤੀ। ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਸੜਕ ਰਿਪੇਅਰ ਪ੍ਰੋਗਰਾਮ 2022-23 ਅਧੀਨ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰ ਵਿਚ ਪੈਂਦੀਆ ਲਿੰਕ ਸੜਕਾਂ ਐੱਲ. ਐੱਫ. ਬੀ. ਰੋਡ ਤੋਂ ਗੁਲਾਮ ਸ਼ਾਹ ਵਾਲਾ ਤੋਂ ਫਿਰੋਜ਼ਪੁਰ ਸ਼ਹਿਰ ’ਤੇ 13.94 ਲੱਖ ਰੁਪਏ, ਆਰਫ ਕੇ ਤੋਂ ਬੰਡਾਲਾ ਲਿੰਕ ਰੋਡ ’ਤੇ 56.69 ਲੱਖ ਰੁਪਏ, ਮੱਲਾਵਾਲਾ ਰੋਡ ਤੋਂ ਜੈਮਲ ਵਾਲਾ ਤੋਂ ਹਾਮਦ ਚੱਕ ’ਤੇ 65.84 ਲੱਖ, ਅਟਾਰੀ ਤੋਂ ਇੱਛੇਵਾਲਾ ਰੋਡ ’ਤੇ 25.84 ਲੱਖ ਖ਼ਰਚੇ ਜਾਣਗੇ। 

ਇਹ ਵੀ ਪੜ੍ਹੋ- ਪੰਜਾਬ ਸਕੂਲ ਸਿੱਖਿਆ ਬੋਰਡ ਨੇ ਨਵੇਂ ਚੇਅਰਮੈਨ ਦੀ ਨਿਯੁਕਤੀ ਲਈ ਕੀਤਾ ਖੋਜ ਕਮੇਟੀ ਦਾ ਗਠਨ

ਇਸ ਤੋਂ ਇਲਾਵਾ ਦੁਲਚੀ ਕੇ ਤੋਂ ਕਾਮਲ ਵਾਲਾ ਰੋਡ ’ਤੇ 24.94 ਲੱਖ, ਐੱਲ. ਐੱਫ. ਬੀ. ਰੋਡ ਤੋਂ ਸੂਬਾ ਜਦੀਦ ਤੋਂ ਹਸਤੇ ਕੇ ਰੋਡ ’ਤੇ 22.08 ਲੱਖ, ਐੱਫ. ਐੱਫ. ਰੋਡ ਤੋਂ ਵਾਹਗੇ ਵਾਲਾ ਵਾਇਆ ਕਰੀਆਂ ਪਹਿਲਵਾਨ ਰੋਡ ’ਤੇ 37.22 ਲੱਖ, ਐੱਲ. ਐੱਫ. ਬੀ. ਤੋਂ ਚੌਕੀ ਮੰਬੋ ਤੇ 301.96 ਲੱਖ, ਬਾਰੇ ਕੇ ਤੋਂ ਗੁਲਾਮ ਹੁਸੈਨ ਵਾਲਾ ਰੋਡ ’ਤੇ 17.44 ਲੱਖ, ਸਿੱਧੂ ਤੋਂ ਤਾਰਪੁਰਾ ’ਤੇ 5.98 ਲੱਖ, ਵਾਹਕਾ ਫਿਰਨੀ ਤੋਂ ਡਰਨੀਵਾਲਾ 18.55 ਲੱਖ, ਖੁਸ਼ਹਾਲ ਸਿੰਘ ਵਾਲਾ ਤੋਂ ਬਸਤੀ ਗਾਂਧੀ ਨਗਰ ਤੇ 13.54 ਲੱਖ ਰੁਪਏ ਮੁਰੰਮਤ ਲਈ ਖਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾਂ ਦੀ ਮੁਰੰਮਤ ਹੋਣ ਨਾਲ ਆਵਾਜਾਈ ਸੌਖਾਲੀ ਹੋਵੇਗੀ। ਇਸ ਮੌਕੇ ‘ਆਪ’ ਆਗੂ ਕਿੱਕਰ ਸਿੰਘ ਕੁਤਬੇਵਾਲਾ, ਗੁਰਜੀਤ ਸਿੰਘ ਚੀਮਾ, ਬਲਰਾਜ ਸਿੰਘ ਕਟੋਰਾ, ਦੀਪਕ ਨਾਰੰਗ, ਸੁਖਦੇਵ ਭੱਦਰੂ, ਦਵਿੰਦਰ ਉੱਪਲ ਆਦਿ ਹਾਜ਼ਰ ਸਨ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News