ਅਬੋਹਰ ਵਿਖੇ ਨਹਿਰ ''ਚੋਂ ਮਿਲਿਆ 2 ਔਰਤਾਂ ਦੀਆਂ ਲਾਸ਼ਾਂ, ਇਕ ਦੀ ਹੋਈ ਪਛਾਣ
Tuesday, Sep 13, 2022 - 11:40 AM (IST)

ਅਬੋਹਰ(ਸੁਨੀਲ) : ਅਬੋਹਰ ਦੇ ਵੱਖ-ਵੱਖ ਪਿੰਡਾਂ ’ਚੋਂ ਲੰਘਦੀਆਂ ਨਹਿਰਾਂ ਵਿੱਚ 2 ਔਰਤਾਂ ਦੀਆਂ ਲਾਸ਼ਾਂ ਬਰਾਮਦ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਪੁਲਸ ਨੇ ਦੋਵੇਂ ਲਾਸ਼ਾਂ ਨੂੰ ਮੋਰਚਰੀ ਵਿੱਚ ਰਖਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ 'ਚੋਂ ਇਕ ਔਰਤ ਦੀ ਪਛਾਣ ਇੰਦਰਾ ਨਗਰੀ ਵਾਸੀ ਦੇ ਰੂਪ ਵਿੱਚ ਹੋਈ ਹੈ, ਜਦਕਿ ਦੂਜੀ ਲਾਸ਼ ਨੂੰ ਪਛਾਣ ਲਈ ਰਖਿਆ ਗਿਆ ਹੈ।
ਇਹ ਵੀ ਪੜ੍ਹੋ- ਨਸ਼ੇ ਦੀ ਆਦਤ ਨੇ 32 ਸਾਲਾਂ ’ਚ ਉਜਾੜ ਦਿੱਤੇ ਕਰੋੜਾਂ ਰੁਪਏ, ਮਾਸੂਮ ਪੁੱਤ ਦੇ ਬੋਲਾਂ ਨੇ ਬਦਲ ਦਿੱਤੀ ਜ਼ਿੰਦਗੀ
ਜਾਣਕਾਰੀ ਮੁਤਾਬਕ ਇੰਦਰਾ ਨਗਰੀ ਗਲੀ ਨੰ. 1 ਦੀ ਰਹਿਣ ਵਾਲੀ ਸੁਰਜੀਤ ਕੋਰ ਪਤਨੀ ਜੰਗ ਸਿੰਘ ਉਮਰ 40 ਸਾਲਾ ਜਿਹੜੀ ਕਿ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦੀ ਸੀ ਅਤੇ ਉਸਦਾ ਹਸਪਤਾਲ ਵਿੱਚ ਇਲਾਜ ਵੀ ਚਲ ਰਿਹਾ ਸੀ ਬੀਤੇ ਦਿਨੀ ਦੁਪਹਿਰ 12 ਵਜੇ ਉਹ ਅਚਾਨਕ ਘਰੋਂ ਲਾਪਤਾ ਹੋ ਗਈ। ਪਰਿਵਾਰ ਵਾਲਿਆਂ ਨੇ ਉਸਦੀ ਕਾਫ਼ੀ ਤਲਾਸ਼ ਕੀਤੀ ਪਰ ਪਤਾ ਨਾ ਚਲਣ ਤੇ ਸਿਟੀ-1 ਵਿੱਚ ਗੁੰਮਸ਼ੁਦਗੀ ਦਰਜ ਕਰਵਾਈ ਅਤੇ ਹੁਣ ਸੁਰਜੀਤ ਕੋਰ ਦੀ ਲਾਸ਼ ਜੰਡਵਾਲਾ ਹਨੁਵੰਤਾ ਦੇ ਕੋਲੋਂ ਲੰਘਦੀ ਨਹਿਰ ਵਿੱਚ ਬਰਾਮਦ ਹੋਈ।
ਇਹ ਵੀ ਪੜ੍ਹੋ- ਕੁਝ ਇਸ ਤਰ੍ਹਾਂ ਮਨਾਈ ਦੋਸਤਾਂ ਨੇ ਜਨਮਦਿਨ ਦੀ ਪਾਰਟੀ, ਤਲਵਾਰ ਨਾਲ ਕੱਟਿਆ ਕੇਕ ਤੇ ਕੀਤੇ ਫਾਇਰ (ਵੀਡੀਓ)
ਸੂਚਨਾ ਮਿਲਣ 'ਤੇ ਮੌਕੇ 'ਤੇ ਮੌਜੂਦ ਲੋਕਾਂ ਨੇ ਕਲੱਰਖੇੜਾ ਚੌਂਕੀ ਪੁਲਸ ਦੀ ਮੌਜੂਦਗੀ ਹੇਠ ਲਾਸ਼ ਨੂੰ ਬਾਹਰ ਕੱਢਿਆ। ਪੁਲਸ ਨੇ ਮ੍ਰਿਤਕਾ ਦੀ ਲਾਸ਼ ਨੂੰ ਹਸਪਤਾਲ ਦੀ ਮੋਰਚਰੀ ਵਿੱਚ ਪੋਸਟਮਾਰਟਮ ਲਈ ਰਖਵਾਈ ਹੈ। ਉਧਰ ਹੀ ਪਿੰਡ ਪੱਟੀ ਸਦੀਕ ਨੇੜਿਓ ਲੰਘਦੀ ਰਾਮਸਰਾ ਸੂਏ 'ਚੋਂ ਇਕ ਅਣਪਛਾਤੀ ਮਹਿਲਾ ਦੀ ਲਾਸ਼ ਬਰਾਮਦ ਹੋਈ, ਜਿਸਦੀ ਉਮਰ ਕਰੀਬ 50 ਸਾਲ ਹੈ। ਸੂਚਨਾ ਮਿਲਣ 'ਤੇ ਪੱਟੀ ਸਦੀਕ ਚੌਂਕੀ ਦੇ ਸਹਾਇਕ ਸਬ-ਇੰਸਪੈਕਟਰ ਜੁਗਰਾਜ ਸਿੰਘ ਮੌਕੇ 'ਤੇ ਪਹੁੰਚੇ ਅਤੇ ਲੋਕਾਂ ਮਦਦ ਨਾਲ ਲਾਸ਼ ਬਾਹਰ ਕੱਢਵਾ ਕੇ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਈ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਕਰਕੇ ਦਿਓ ਜਵਾਬ।