ਗਰਮੀਆਂ ਦੇ ਮੌਸਮ ਲਈ ਕੂਲ-ਕੂਲ ਕੁੜਤੇ ਅਤੇ ਡ੍ਰੈੱਸ
Saturday, Sep 10, 2016 - 05:40 PM (IST)
ਮੁੰਬਈ — ਲੋਕ ਬਦਲਦੇ ਮੌਸਮ ਦੇ ਨਾਲ ਹੀ ਆਪਣੇ ਕੱਪੜਿਆਂ ਦੀ ਚੋਣ ਵੀ ਬਦਲਦੇ ਰਹਿੰਦੇ ਹਨ। ਗਰਮੀਆਂ ਦੇ ਦਿਨਾਂ ''ਚ ਹਲਕੇ—ਫੁਲਕੇ ਰੰਗਾਂ ਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਦਿਨ੍ਹਾਂ ''ਚ ਸਟਾਈਲਿਸ਼ ਕੱਪੜਿਆਂ ਦੀਆਂ ਬਹੁਤ ''ਵਰਾਇਟੀ'' ਅਸਾਨੀ ਨਾਲ ਮਿਲ ਜਾਂਦੀ ਹੈ। ਗਰਮੀਆਂ ''ਚ ਕੂਲ-ਕੂਲ ਕੱਪੜਿਆਂ ਦੇ ਨਾਲ ਸਟਾਈਲ ਕੈਰੀ ਕਰਨਾ ਹੋਰ ਵੀ ਅਸਾਨ ਹੋ ਜਾਂਦਾ ਹੈ। ਅੱਜ ਅਸੀਂ ਇਸ ਤਰ੍ਹਾਂ ਦੀਆਂ ਡ੍ਰੈਸ ਬਾਰੇ ਹੀ ਗੱਲ ਕਰਾਂਗੇ।
ਇਸ ਗੱਲ ਨੂੰ ਸਾਰੇ ਜਾਣਦੇ ਹਨ ਕਿ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੇ ਕੱਪੜੇ ਜ਼ਿਆਦਾ ਸੁੰਦਰ ਹੁੰਦੇ ਹਨ ਅਤੇ ਉਨ੍ਹਾਂ ਨੂੰ ਚੋਣ ਕਰਨ ਲਈ ਬਹੁਤ ਕੁਝ ਮਿਲ ਜਾਂਦਾ ਹੈ। ਤੁਸੀਂ ਵੀ ਫਲੋਰਲ ਪ੍ਰਿੰਟ, ਲਾਈਟ ਸ਼ੇਡ ਕੱਪੜੇ ''ਚ ਕੁੜਤੇ, ਟੱਾਪ, ਸਲਵਾਰ ਕਮੀਜ਼, ਗਾਊਨ ਵਨਪੀਸ, ਸ਼ਾੱਰਟ ਡ੍ਰੈੱਸ ਆਦਿ ਕਈ ਆਊਟਫਿੱਟ ਟਰਾਈ ਕਿਤੇ ਹੋਣਗੇ। ਪਰ ਇਸ ਵਾਰ ਕੁਝ ਅਲਗ ਸਾਟਾਈਲ ਡ੍ਰੈੱਸ ਨੂੰ ਆਪਣੀ ਅਲਮਾਰੀ ''ਚ ਸ਼ਾਮਿਲ ਕਰੋ। ਅੱਜਕੱਲ੍ਹ ਕੁੜਤੇ ਅਤੇ ਮੈਕਸੀ ਡ੍ਰੈੱਸ ਕਾਫੀ ਟ੍ਰੈਂਡ ''ਚ ਹਨ। ਹਰ ਕੋਈ ਇਸ ਡ੍ਰੈੱਸ ਨੂੰ ਫੋਲੋ ਕਰ ਰਿਹਾ ਹੈ। ਇਸ ਡ੍ਰੈੱਸ ਨੂੰ ਪਾ ਕੇ ਹਰ ਕੋਈ ਸੈਕਸੀ ਅਤੇ ਸਟਾਈਲਿਸ਼ ਲਗ ਸਕਦਾ ਹੈ। ਕੁੜਤੇ ਨੂੰ ਤਾਂ ਕਿਤੇ ਵੀ ਪਾ ਸਕਦੇ ਹੋ। ਇਸੇ ਤਰ੍ਹਾਂ ਮੈਕਸੀ ਡ੍ਰੈੱਸ ਨੂੰ ਕਾਲਜ, ਦਫਤਰ ਜਾਂ ਕਿਸੇ ਟੂਰ ''ਤੇ ਵੀ ਪਾ ਸਕਦੇ ਹੋ। ਇਸ ਡ੍ਰੈੱਸ ਨੂੰ ਪਾ ਕੇ ਗਰਮੀ ਨਹੀਂ ਲੱਗਦੀ ਅਤੇ ਕਾਫੀ ਅਰਾਮਦਾਈਕ ਵੀ ਹੁੰਦੀ ਹੈ। ਆਓ ਦੇਖਦੇ ਹਾਂ ਇਸ ਦੇ ਅਲਗ-ਅਲਗ ਡਿਜ਼ਾਈਨ.....
