ਮੋਟਰਸਾਈਕਲ ''ਤੇ ਜਾ ਰਹੇ ਭੈਣ-ਭਰਾ ਨਾਲ ਵਾਪਰਿਆ ਭਿਆਨਕ ਹਾਦਸਾ

Saturday, Nov 23, 2024 - 05:02 PM (IST)

ਮੋਟਰਸਾਈਕਲ ''ਤੇ ਜਾ ਰਹੇ ਭੈਣ-ਭਰਾ ਨਾਲ ਵਾਪਰਿਆ ਭਿਆਨਕ ਹਾਦਸਾ

ਜੈਤੋ (ਜਿੰਦਲ) : ਚੜ੍ਹਦੀਕਲਾ ਵੈੱਲਫੇਅਰ ਸੇਵਾ ਸੁਸਾਇਟੀ ਜੈਤੋ ਦੇ ਐਮਰਜੈਂਸੀ ਫੋਨ ਨੰਬਰ 'ਤੇ ਕਿਸੇ ਰਾਹਗੀਰ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਮੁਕਤਸਰ ਰੋਡ, ਜੈਤੋ 'ਤੇ ਸਥਿਤ ਟਾਇਰਾਂ ਵਾਲੀ ਦੁਕਾਨ ਦੇ ਸਾਹਮਣੇ, ਕਾਸਮ ਭੱਟੀ ਤੋਂ ਇਕ ਮੋਟਰਸਾਇਕਲ 'ਤੇ ਭੈਣ ਭਰਾ ਜੈਤੋ ਵੱਲ ਆ ਰਹੇ ਸਨ। ਅਚਾਨਕ ਇਕ ਬੱਕਰੀਆਂ ਵਾਲੇ ਝੁੰਡ ਵਿਚੋਂ ਬਾਹਰ ਨਿਕਲ ਕੇ ਇਕ ਬੱਕਰੀ ਉਨ੍ਹਾਂ ਦੇ ਮੋਟਸਾਈਕਲ ਨਾਲ ਜਾ ਟਕਰਾਈ। ਮੋਟਰਸਾਇਕਲ 'ਤੇ ਸਵਾਰ ਭੈਣ-ਭਰਾ ਬੁਰੀ ਤਰ੍ਹਾਂ ਨਾਲ ਸੜਕ 'ਤੇ ਡਿੱਗ ਗਏ ਅਤੇ ਗੰਭੀਰ ਜ਼ਖ਼ਮੀ ਹੋ ਗਏ ਹਨ। 

ਘਟਨਾ ਦੀ ਸੂਚਨਾ ਮਿਲਦਿਆਂ ਹੀ ਚੜ੍ਹਦੀਕਲਾ ਵੈੱਲਫੇਅਰ ਸੇਵਾ ਸੁਸਾਇਟੀ ਜੈਤੋ ਦੀ ਟੀਮ, ਸਮੇਤ ਐਬੂਲੈਂਸ ਘਟਨਾ ਸਥਾਨ 'ਤੇ ਪਹੁੰਚੀ ਅਤੇ ਜ਼ਖਮੀ ਹੋਏ ਭੈਣ-ਭਰਾ ਨੂੰ ਚੁੱਕ ਕੇ ਸਿਵਲ ਹਸਪਤਾਲ ਜੈਤੋ ਵਿਖੇ ਲਿਆਂਦਾ ਗਿਆ। ਹਸਪਤਾਲ ਵਿਚ ਮੌਜੂਦ ਡਾਕਟਰ ਵੱਲੋ ਇਨ੍ਹਾਂ ਦਾ ਇਲਾਜ ਕੀਤਾ ਗਿਆ। ਇਨ੍ਹਾਂ ਜ਼ਖ਼ਮੀ ਭੈਣ-ਭਰਾ ਦੀ ਪਹਿਚਾਣ ਸਿਮਰਜੀਤ ਕੌਰ (38ਸਾਲ) ਪਤਨੀ ਸਤਪਾਲ ਸਿੰਘ, ਵਾਸੀ ਪਿੰਡ ਕਾਸਮ ਭੱਟੀ ਅਤੇ ਉਸਦਾ ਭਰਾ ਗੁਰਮੀਤ ਸਿੰਘ (35ਸਾਲ) ਸਪੁੱਤਰ ਸੁਖਦੇਵ ਸਿੰਘ ਪਿੰਡ ਮੜਾਕ ਵਜੋਂ ਹੋਈ।


author

Gurminder Singh

Content Editor

Related News