ਪੜ੍ਹਾਈ ਨਾਲ ਖਿਲਵਾੜ, ਚੰਦਭਾਨ ਦੇ ਸਰਕਾਰੀ ਸਕੂਲ ''ਚ 302 ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਹਨ ਸਿਰਫ਼ 3 ਅਧਿਆਪਕ
Wednesday, Dec 28, 2022 - 03:56 PM (IST)

ਜੈਤੋ (ਅਸ਼ੋਕ ਜਿੰਦਲ) : ਸਰਕਾਰੀ ਪ੍ਰਾਇਮਰੀ ਸਕੂਲ ਚੰਦਭਾਨ (ਫ਼ਰੀਦਕੋਟ) ਵਿਖੇ ਅਧਿਆਪਕਾਂ ਦੀ ਕਮੀ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਸਕੂਲ ਮੈਨੇਜਮੈਂਟ ਕਮੇਟੀ ਦੇ ਆਗੂ ਅਮਰਜੀਤ ਸਿੰਘ ਅਤੇ ਕਮੇਟੀ ਮੈਂਬਰਾ ਨੇ ਦੱਸਿਆ ਕਿ ਸਕੂਲ ਵਿੱਚ ਅਧਿਆਪਕਾਂ ਦੀ ਬਹੁਤ ਵੱਡੀ ਘਾਟ ਹੈ। ਇਸ ਨੂੰ ਦੂਰ ਕਰਕੇ ਨਵੇਂ ਅਧਿਆਪਕ ਇਸ ਸਕੂਲ ਵਿੱਚ ਭੇਜੇ ਜਾਣ ਦੀ ਸਖ਼ਤ ਜ਼ਰੂਰਤ ਹੈ ਤਾਂ ਕਿ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ।
ਇਹ ਵੀ ਪੜ੍ਹੋ- ਮਾਂ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਨਵੇਂ ਸਾਲ ਮੌਕੇ ਰੇਲਵੇ ਨੇ ਲਿਆ ਅਹਿਮ ਫ਼ੈਸਲਾ
ਜਾਣਕਾਰੀ ਦਿੰਦਿਆਂ ਸਕੂਲ ਮੈਨੇਜਮੈਂਟ ਕਮੇਟੀ ਦੇ ਆਗੂ ਨੇ ਦੱਸਿਆ ਕੇ ਇਸ ਸਕੂਲ ਵਿੱਚ 235 ਵਿਦਿਆਰਥੀ ਹਨ ਤੇ ਇਨ੍ਹਾਂ ਤੋ ਇਲਾਵਾ 67 ਬੱਚੇ ਪ੍ਰੀ ਨਰਸਰੀ 'ਚ ਹੀ ਹਨ। ਜਿਸ ਨੂੰ ਮਿਲਾ ਕੇ ਵਿਦਿਆਰਥੀਆਂ ਦੀ ਗਿਣਤੀ 302 ਬਣਦੀ ਹੈ ਪਰ ਇਸ ਸਕੂਲ 'ਚ ਇੱਕ ਅਧਿਆਪਕ ਪੱਕੇ ਤੌਰ 'ਤੇ ਹੈ ਅਤੇ 2 ਅਧਿਆਪਕ ਡੈਪੂਟੇਸ਼ਨ 'ਤੇ ਹਨ। ਸਿਰਫ਼ ਤਿੰਨ ਅਧਿਆਪਕਾਂ ਵੱਲੋਂ 302 ਬੱਚਿਆਂ ਨੂੰ ਪੜ੍ਹਾਉਣਾ ਬਹੁਤ ਮੁਸ਼ਕਲ ਹੈ। ਇਹ ਸਕੂਲ ਚਾਰ ਸਕੂਲਾਂ ਦਾ ਕਲਸਟਰ ਸਕੂਲ ਵੀ ਹੈ। ਸਮੂਹ ਐੱਸ. ਐੱਮ. ਸੀ. ਮੈਬਰਾਂ ਅਤੇ ਪੰਚਾਇਤ ਨੇ ਸਰਕਾਰ ਤੋਂ ਪੋਸਟਾਂ ਪੂਰੀਆਂ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ- ਦੁਖਦਾਇਕ ਖ਼ਬਰ : ਫਰੀਦਕੋਟ ਦੇ SP ਹੈੱਡਕੁਆਟਰ ਅਨਿਲ ਕੁਮਾਰ ਦੀ ਡਿਊਟੀ ਦੌਰਾਨ ਮੌਤ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।