ਟੀਕਾਕਰਨ ਵਾਲੇ ਦਿਨ ਨਰਸਾਂ ਛੁੱਟੀ ’ਤੇ, ਬਦਲਵੇਂ ਪ੍ਰਬੰਧਾਂ ਦਾ ਪੁੱਛਣ ’ਤੇ SMO ਨੇ ਕੱਟਿਆ ਫੋਨ, ਪਿੰਡ ਵਾਸੀ ਪ੍ਰੇਸ਼ਾਨ

Friday, Apr 21, 2023 - 04:20 PM (IST)

ਟੀਕਾਕਰਨ ਵਾਲੇ ਦਿਨ ਨਰਸਾਂ ਛੁੱਟੀ ’ਤੇ, ਬਦਲਵੇਂ ਪ੍ਰਬੰਧਾਂ ਦਾ ਪੁੱਛਣ ’ਤੇ SMO ਨੇ ਕੱਟਿਆ ਫੋਨ, ਪਿੰਡ ਵਾਸੀ ਪ੍ਰੇਸ਼ਾਨ

ਮਲੋਟ (ਸ਼ਾਂਤ) : ਕਮਿਊਨਿਟੀ ਹੈਲਥ ਸੈਂਟਰ ਆਲਮਵਾਲਾ ਵਿਖੇ ਏ. ਐੱਨ. ਐੱਮ. (ਨਰਸਾਂ) ਦੀ ਘਾਟ ਨੂੰ ਦੇਖਦੇ ਹੋਏ ਅਤੇ ਸਬ ਸੈਂਟਰ ਕਬਰਵਾਲਾ ਵਿਖੇ ਕੋਈ ਵੀ ਏ. ਐੱਨ. ਐੱਮ. ਨਾ ਹੋਣ ਕਾਰਨ ਸਿਵਲ ਸਰਜਨ ਦਫ਼ਤਰ ਵੱਲੋਂ ਬੱਚਿਆਂ ਦੇ ਟੀਕਾ ਕਰਨ ਲਈ ਵਿਸ਼ੇਸ਼ ਤੌਰ ’ਤੇ ਦੂਸਰੇ ਸਟੇਸ਼ਨਾਂ ਤੋਂ ਨਰਸਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਪਰ ਸਬ ਸੈਂਟਰ ਕਬਰਵਾਲਾ ਅਧੀਨ ਪੈਂਦੇ ਪਿੰਡ ਕਰਮਗੜ੍ਹ ਵਿਖੇ ਲਗਾਤਾਰ ਚਾਰ ਹਫ਼ਤਿਆਂ ਤੋਂ ਕਿਸੇ ਵੀ ਨਰਸ ਵੱਲੋਂ ਟੀਕਾਕਰਨ ਲਈ ਡਿਊਟੀ ’ਤੇ ਨਾ ਪਹੁੰਚਣ ਕਾਰਨ ਪਿੰਡ ਵਾਸੀਆਂ ਨੂੰ ਬੱਚਿਆਂ ਦੇ ਟੀਕਾਕਰਨ ਕਰਵਾਉਣ ਲਈ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਜਾ ਫਿਰ ਉਨ੍ਹਾਂ ਨੂੰ ਦੂਰ-ਦੁਰਾਡੇ ਜਾ ਕੇ ਭੀੜ ’ਚ ਧੱਕੇ ਖਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪਤਾ ਲੱਗਾ ਹੈ ਕਿ ਜਿੰਨ੍ਹਾਂ ਨਰਸਾਂ ਦੀ ਡਿਊਟੀ ਲਾਈ ਗਈ ਸੀ, ਉਨ੍ਹਾਂ ਛੁੱਟੀ ਲੈ ਲਈ ਸੀ।

ਇਹ ਵੀ ਪੜ੍ਹੋ- ਨਸ਼ੇ ਨੇ ਇਕ ਹੋਰ ਘਰ ’ਚ ਪਵਾਏ ਵੈਣ, ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਸੁੱਖਾਂ ਸੁੱਖ ਮੰਗਿਆ ਪੁੱਤ

ਸਿਵਲ ਸਰਜਨ ਦਫ਼ਤਰ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਨਰਸਾਂ ਦੀ ਘਾਟ ਨੂੰ ਦੇਖਦੇ ਹੋਏ ਉਕਤ ਦਫ਼ਤਰ ਵੱਲੋਂ 17 ਜਨਵਰੀ ਨੂੰ ਪੱਤਰ ਨੰਬਰ ਪੀ ਏ 2023 /595 ਜਾਰੀ ਕਰ ਕੇ ਪਿੰਡ ਖਾਨੇ ਕੀ ਢਾਬ, ਗੁਰੂਸਰ ਜੋਧਾ, ਝੋਰੜ, ਜੰਡ ਵਾਲਾ, ਪੰਨੀ ਵਾਲਾ, ਮਿਡਾ ਤੋਂ ਨਰਸਾਂ ਦੀ ਡਿਊਟੀ ਬੱਚਿਆਂ ਦੇ ਟੀਕਾਕਰਨ ਲਈ ਪਿੰਡ ਕਬਰਵਾਲਾ-ਕਰਮਗੜ੍ਹ ਵਿਖੇ ਵਿਸ਼ੇਸ਼ ਤੌਰ ’ਤੇ ਲਾਈ ਗਈ ਸੀ। ਬੱਚਿਆਂ ਦਾ ਟੀਕਾਕਰਨ ਰਾਸ਼ਟਰੀ ਪ੍ਰੋਗਰਾਮ ਹੋਣ ਕਾਰਨ ਬੁੱਧਵਾਰ ਅਤੇ ਸ਼ਨੀਵਾਰ ਲਈ ਇਹ ਵਿਸ਼ੇਸ਼ ਤੌਰ ’ਤੇ ਡਿਊਟੀਆਂ ਲਗਾਈਆਂ ਗਈਆਂ ਤਾਂ ਜੋ ਨਵ-ਜੰਮੇ ਬੱਚਿਆਂ ਲਈ ਟੀਕਾਕਰਨ ਦੀ ਇਹ ਮੁਹਿੰਮ ਨੂੰ ਸਫ਼ਲਤਾ ਪੂਰਵਕ ਪੂਰਾ ਕੀਤਾ ਜਾ ਸਕੇ ਪਰ ਲਗਾਤਾਰ ਪਿਛਲੇ ਚਾਰ ਹਫ਼ਤਿਆਂ ਤੋਂ ਪਿੰਡ ਕਰਮਗੜ੍ਹ ਵਿਖੇ ਸਿਹਤ ਵਿਭਾਗ ਤੋਂ ਕੋਈ ਵੀ ਏ. ਐੱਨ. ਐੱਮ. (ਨਰਸ)/ਵਰਕਰ ਨਾ ਪਹੁੰਚਣ ਕਾਰਨ ਪਿੰਡ ਵਾਸੀ ਬੱਚਿਆਂ ਦੀ ਟੀਕਾਕਰਨ ਕਰਵਾਉਣ ਤੋਂ ਵਾਂਝੇ ਰਹਿ ਰਹੇ ਹਨ।

ਇਹ ਵੀ ਪੜ੍ਹੋ- ਜੰਮੂ-ਕਸ਼ਮੀਰ 'ਚ ਹੋਏ ਅੱਤਵਾਦੀ ਹਮਲੇ 'ਚ ਬਠਿੰਡਾ ਦਾ ਨੌਜਵਾਨ ਸ਼ਹੀਦ, ਮਾਪਿਆਂ ਦਾ ਇਕਲੌਤਾ ਪੁੱਤ ਸੀ ਗੁਰਸੇਵਕ ਸਿੰਘ

ਕੀ ਕਹਿਣਾ ਹੈ ਐੱਸ. ਐੱਮ. ਓ. ਦਾ

ਇਸ ਸਬੰਧ ਵਿਚ ਜਦੋਂ ਕਮਿਊਨਿਟੀ ਹੈਲਥ ਸੈਂਟਰ ਆਲਮਵਾਲਾ ਦੇ ਐੱਸ. ਐੱਮ. ਓ. ਨਾਲ ਫੋਨ ’ਤੇ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਏ. ਐੱਨ. ਐੱਮ. ਉਕਤ ਦਿਨਾਂ ਦੀ ਛੁੱਟੀ ਲੈਣ ਕਾਰਨ ਟੀਕਾਕਰਨ ਦਾ ਕੰਮ ਪ੍ਰਭਾਵਿਤ ਹੋਇਆ ਹੈ। ਜਦੋਂ ਉਨ੍ਹਾਂ ਨੂੰ ਨਿਯਮਾਂ ਅਨੁਸਾਰ ਟੀਕਾਕਰਨ ਵਾਲੇ ਦਿਨ ਛੁੱਟੀ ਦੇਣ ਤੋਂ ਪਹਿਲਾਂ ਬਦਲਵੇਂ ਪ੍ਰਬੰਧ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਜਵਾਬ ਦੇਣ ਦੀ ਬਜਾਏ ਉਨ੍ਹਾਂ ਫੋਨ ਕੱਟ ਦਿੱਤਾ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News