ਜ਼ਮੀਨ ਦੇ ਸੌਦਾ ਕਰਕੇ 20 ਲੱਖ ਦੀ ਠੱਗੀ ਮਾਰਣ ਦੇ ਦੋਸ਼ ਤਹਿਤ ਮੁਕੱਦਮਾ ਦਰਜ
Thursday, Jan 23, 2025 - 06:01 PM (IST)
ਫ਼ਰੀਦਕੋਟ (ਰਾਜਨ) : ਜ਼ਮੀਨ ਖ੍ਰੀਦਣ ਦੇ ਦੋ ਚਾਹਵਾਨਾਂ ਜਗਬੀਰ ਸਿੰਘ ਅਤੇ ਸ਼ਮਸ਼ੇਰ ਸਿੰਘ ਵਾਸੀ ਫ਼ਰੀਦਕੋਟ ਨਾਲ ਕਰੀਬ 20 ਲੱਖ ਦੀ ਠੱਗੀ ਮਾਰਣ ਦੇ ਦੋਸ਼ ਤਹਿਤ ਸਥਾਨਕ ਥਾਣਾ ਸਿਟੀ ਵਿਖੇ ਹਰਚਰਨਜੀਤ ਸਿੰਘ ਵਾਸੀ ਬੀਹਲੇਵਾਲਾ ’ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਉਕਤ ਦੋਵਾਂ ਸ਼ਿਕਾਇਤ ਕਰਤਾਵਾਂ ਨੇ ਦੋਸ਼ ਲਗਾਇਆ ਕਿ ਹਰਚਰਨਜੀਤ ਸਿੰਘ ਨੇ ਬੀਹਲੇਵਾਲਾ ਵਿਖੇ ਸਥਿਤ ਜ਼ਮੀਨ ਵੇਚਣ ਦਾ ਸੌਦਾ ਉਨ੍ਹਾਂ ਨਾਲ ਕੀਤਾ ਸੀ ਜਿਸ’ਤੇ ਸ਼ਿਕਾਇਤ ਕਰਤਾ ਸ਼ਮਸ਼ੇਰ ਸਿੰਘ ਨੇ 14 ਲੱਖ ਅਤੇ ਜਗਬੀਰ ਸਿੰਘ 6 ਲੱਖ ਰੁਪਏ ਉਸਨੂੰ ਦੇ ਦਿੱਤੇ ਪ੍ਰੰਤੂ ਇਸਨੇ ਜ਼ਮੀਨ ਉਨ੍ਹਾਂ ਦੇ ਨਾਮ ਕਰਵਾਉਣ ਦੀ ਬਜਾਏ ਆਪਣੀ ਪਤਨੀ ਦੇ ਨਾਮ ’ਤੇ ਕਰਵਾ ਦਿੱਤੀ।