ਭਗੌੜਾ ਕਾਬੂ, ਅਦਾਲਤ ਨੇ ਜੇਲ ਭੇਜਿਆ
Wednesday, Aug 14, 2024 - 06:21 PM (IST)
ਫ਼ਰੀਦਕੋਟ (ਰਾਜਨ) : ਸਥਾਨਕ ਪੀ.ਓ ਸਟਾਫ਼ ਮੁਖੀ ਐੱਸ.ਆਈ ਹਰਦੇਵ ਸਿੰਘ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਵੱਲੋਂ ਮੁਕੱਦਮਾ ਨੰਬਰ 81 ਜੋ ਸਾਲ 2012 ਵਿੱਚ ਦਰਜ ਕੀਤਾ ਗਿਆ ਸੀ ਦੇ ਭਗੌੜੇ ਐਲਾਨੇ ਦੋਸ਼ੀ ਅਰਸ਼ਦੀਪ ਸਿੰਘ ਵਾਸੀ ਦੁਆਰੇਆਣਾ ਨੂੰ ਸਾਥੀ ਕਰਮਚਾਰੀਆਂ ਦੀ ਸਹਾਇਤਾ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ। ਐੱਸ.ਆਈ ਨੇ ਦੱਸਿਆ ਕਿ ਇਸ ਦੋਸ਼ੀ ਖਿਲਾਫ਼ ਨਾਜਾਇਜ਼ ਸ਼ਰਾਬ ਦੀਆਂ 17 ਪੇਟੀਆਂ ਬਰਾਮਦ ਹੋਣ ਦੀ ਸੂਰਤ ਵਿਚ ਮੁਕੱਦਮਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਮਾਨਯੋਗ ਅਦਾਲਤ ਵਿਚ ਪੇਸ਼ ਕਰਨ ਉਪਰੰਤ ਅਦਾਲਤ ਦੇ ਹੁਕਮਾਂ ਅਨੁਸਾਰ ਜੁਡੀਸ਼ੀਅਲ ਭੇਜ ਦਿੱਤਾ ਗਿਆ ਹੈ।