ਗੈਸ ਸਿਲੰਡਰ ਦੀ ਵਰਤੋਂ ਸਬੰਧੀ ਦਿੱਤੀ ਜਾਣਕਾਰੀ
Thursday, Nov 29, 2018 - 05:26 PM (IST)

ਫਰੀਦਕੋਟ (ਨਰਿੰਦਰ, ਭਾਵਿਤ)- ਡੀ. ਸੀ. ਐੱਮ. ਇੰਟਰਨੈਸ਼ਨਲ ਸਕੂਲ ਵਿਖੇ ਸ਼ਹਿਰ ਦੇ ਮੁਕਤਸਰ ਰੋਡ ’ਤੇ ਸਥਿਤ ਮਾਲਵਾ ਗੈਸ ਸਰਵਿਸ ਵੱਲੋਂ ਘਰੇਲੂ ਗੈਸ ਸਿਲੰਡਰ ਦੀ ਵਰਤੋਂ ਅਤੇ ਖਾਣਾ ਬਣਾਉਣ ਦੇ ਤਰੀਕੇ ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ। ਇਸ ਸਬੰਧੀ ਪ੍ਰਿੰਸੀਪਲ ਸ਼ਵਿੰਦਰ ਸੇਠੀ ਨੇ ਦੱਸਿਆ ਕਿ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਨਿਰਦੇਸ਼ਾਂ ਹੇਠ ਮਾਲਵਾ ਗੈਸ ਏਜੰਸੀ ਦੀ ਇਕ ਪੰਜ ਮੈਬਰੀਂ ਟੀਮ ਸਕੂਲ ਵਿਖੇ ਪਹੁੰਚੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸਿਲੰਡਰ ਨੂੰ ਹਮੇਸ਼ਾ ਸਿੱਧਾ ਅਤੇ ਚੁੱਲੇ ਨਾਲੋਂ ਉੱਚਾ ਰੱਖਣਾ ਚਾਹੀਦਾ ਹੈ। ਖਾਣਾ ਬਣਾਉਣ ਸਮੇਂ ਬਰਤਨ ਢਕੇ ਅਤੇ ਕੱਪਡ਼ੇ ਸੂਤੀ ਪਾਉਣੇ ਚਾਹੀਦੇ ਹਨ। ਇਸ ਮੌਕੇ ਟੀਮ ਵੱਲੋਂ ਪੁੱਛੇ ਗਏ ਸਵਾਲਾਂ ਦਾ ਸਹੀ ਜਵਾਬ ਦੇਣ ਵਾਲੇ ਨੂੰ ਕੰਪਨੀ ਵੱਲੋਂ ਇਨਾਮ ਦੇ ਕੇ ਸਨਮਾਨਤ ਵੀ ਕੀਤਾ ਗਿਆ। ਇਸ ਦੌਰਾਨ ਪ੍ਰਿੰਸੀਪਲ ਸ਼ਵਿੰਦਰ ਸੇਠੀ ਨੇ ਆਈ ਹੋਈ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਇਸ ਸੈਮੀਨਾਰ ਨੂੰ ਬੇਹੱਦ ਸਫਲ ਦੱਸਿਆ ਅਤੇ ਭਵਿੱਖ ਵਿਚ ਵੀ ਅਜਿਹੇ ਗਿਆਨ ਪ੍ਰਦਾਨ ਕਰਨ ਵਾਲੇ ਸੈਮੀਨਾਰ ਕਰਵਾਉਣ ਦਾ ਵਾਅਦਾ ਕੀਤਾ। ਮੰਚ ਸੰਚਾਲਨ ਅਧਿਆਪਕ ਕੁਲਵਿੰਦਰ ਵਿਰਕ ਵੱਲੋਂ ਕੀਤਾ ਗਿਆ। ਇਸ ਮੌਕੇ ਗੈਸ ਏਜੰਸੀ ਮਾਲਕ ਜਸਪਾਲ ਸੇਠੀ, ਸੰਦੀਪ ਸਿੰਘ, ਰਮਨ ਮਿੱਤਲ, ਸੰਨੀ ਠਾਕੁਰ ਅਤੇ ਸਮੂਹ ਸਟਾਫ ਹਾਜ਼ਰ ਸਨ।