ਜ਼ਿਲਾ ਪੱਧਰੀ ਕੁਇੱਜ਼ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਅਾਂ ਵਿਦਿਆਰਥਣਾਂ ਸਨਮਾਨਤ

Thursday, Nov 29, 2018 - 05:28 PM (IST)

ਜ਼ਿਲਾ ਪੱਧਰੀ ਕੁਇੱਜ਼ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਅਾਂ ਵਿਦਿਆਰਥਣਾਂ ਸਨਮਾਨਤ

ਫਰੀਦਕੋਟ (ਹਾਲੀ)- ਸਰਕਾਰੀ ਮਿਡਲ ਸਕੂਲ ਬੀਡ਼ ਭੋਲੂਵਾਲਾ ਜ਼ਿਲਾ ਫ਼ਰੀਦਕੋਟ ਵਿਖੇ ਹੋਏ ਜ਼ਿਲਾ ਪੱਧਰੀ ਕੁਇੱਜ਼ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੀਅਾਂ ਵਿਦਿਆਰਥਣਾਂ ਰਾਜਵੀਰ ਕੌਰ, ਜਸ਼ਨ ਕੌਰ ਅਤੇ ਹਰਸ਼ਰਨ ਕੌਰ ਨੂੰ ਰਣਜੀਤ ਸਿੰਘ ਬਰਾਡ਼ ਭੋਲੂਵਾਲਾ, ਜਸਮਿੰਦਰ ਸਿੰਘ ਹਾਂਡਾ ਜ਼ਿਲਾ ਸਾਇੰਸ ਸੁਪਰਵਾਈਜ਼ਰ ਫ਼ਰੀਦਕੋਟ ਅਤੇ ਉਨ੍ਹਾਂ ਦੀ ਟੀਮ ਮੈਂਬਰ ਸੁਰਿੰਦਰ ਕੁਮਾਰ, ਸੁਖਮੰਦਰ ਸਿੰਘ, ਬਿਮਲ ਕੁਮਾਰ ਆਦਿ ਨੇ ਸਨਮਾਨਤ ਕੀਤਾ। ਇਸ ਦੌਰਾਨ ਜਸਮਿੰਦਰ ਸਿੰਘ ਹਾਂਡਾ ਨੇ ਵਿਦਿਆਰਥਣਾਂ ਨੂੰ ਵਧਾਈਅਾਂ ਦਿੱਤੀਅਾਂ। ਰਣਜੀਤ ਸਿੰਘ ਭੋਲੂਵਾਲਾ ਨੇ ਸਮੂਹ ਸਟਾਫ਼ ਮੈਂਬਰਾਂ ਨਾਲ ਪਿੰਡ ਭੋਲੂਵਾਲਾ ਵਿਖੇ ਮਿਡਲ ਸਕੂਲ ਦੀ ਨਵੀਂ ਬਣਨ ਵਾਲੀ ਇਮਾਰਤ ਲਈ ਜਗ੍ਹਾ ਦੀ ਚੋਣ ਕਰਨ ਸਬੰਧੀ ਵਿਚਾਰਾਂ ਕੀਤੀਆਂ। ਇਸ ਮੌਕੇ ਇਕਬਾਲ ਸਿੰਘ ਸਾਬਕਾ ਸਰਪੰਚ ਵੀ ਹਾਜ਼ਰ ਸਨ।


Related News