ਕਰਨ ਕੌਰ ਬਰਾਡ਼ ਵੱਲੋਂ ਵਿਕਾਸ ਕਾਰਜ ਦਾ ਉਦਘਾਟਨ
Sunday, Nov 18, 2018 - 05:01 PM (IST)

ਫਰੀਦਕੋਟ (ਦਰਦੀ, ਪਵਨ, ਖੁਰਾਣਾ)- ਨਗਰ ਕੌਂਸਲ ਵੱਲੋਂ ਇੰਟਰਲਾਕ ਟਾਈਲਾਂ ਨਾਲ ਵੱਖ-ਵੱਖ ਗਲੀਆਂ ਨੂੰ ਪੱਕਾ ਕਰਨ ਦਾ ਕੰਮ ਸ਼ੁਰੂ ਕਰਨ ਲਈ ਟੱਕ ਲਾ ਕੇ ਉਦਘਾਟਨ ਬੀਬੀ ਕਰਨ ਕੌਰ ਬਰਾਡ਼ ਸਾਬਕਾ ਵਿਧਾਇਕ ਨੇ ਕੀਤਾ। ਜਿਨ੍ਹਾਂ ਵਿਕਾਸ ਕਾਰਜਾਂ ਦੀ ਅੱਜ ਸ਼ੁਰੂਆਤ ਕੀਤੀ ਗਈ। ਉਨ੍ਹਾਂ ਵਿਚ ਉਦੇਕਰਨ ਰੋਡ, ਭੁੱਲਰ ਕਾਲੋਨੀ ਗਲੀ ਨੰਬਰ 4, ਇੰਦਰਾ ਨਗਰ ਗਊਸ਼ਾਲਾ, ਭਾਈ ਕਰਤਾਰ ਸਿੰਘ ਸਟਰੀਟ, ਗੋਨਿਆਣਾ ਰੋਡ ਨੇਡ਼ੇ ਸ਼ਮਸ਼ਾਨ ਘਾਟ, ਮੋਹਨ ਲਾਲ ਸਟਰੀਟ ਸ਼ਾਮਲ ਹਨ। ਇਸ ਮੌਕੇ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ, ਭੂਸ਼ਣ ਸੁਖੀਜਾ, ਭਿੰਦਰ ਸ਼ਰਮਾ ਬਲਾਕ ਕਾਂਗਰਸ ਦੇ ਪ੍ਰਧਾਨ, ਗੁਰਪ੍ਰੀਤ ਸਿੰਘ ਗਿੱਲ, ਸ਼ਾਲੂ ਬਾਂਸਲ, ਸਤਪਾਲ ਬਾਂਸਲ, ਬਿੰਦਰ ਐੱਮ. ਸੀ., ਧਰਮਪਾਲ ਪਟਵਾਰੀ, ਰਾਣੀ ਸ਼ਾਮ ਅਤੇ ਵਾਰਡਾਂ ਦੇ ਹੋਰ ਨਿਵਾਸੀ ਹਾਜ਼ਰ ਸਨ। ਇਸ ਸਮੇਂ ਬੀਬੀ ਬਰਾਡ਼ ਨੇ ਮੁਹੱਲਾ ਨਿਵਾਸੀਆਂ, ਖਾਸ ਕਰ ਕੇ ਅੌਰਤ ਵਰਕਰਾਂ ਨੂੰ ਸੁਚੇਤ ਕੀਤਾ ਕਿ ਵਿਕਾਸ ਕੰਮਾਂ ਦੀ ਦੇਖ-ਰੇਖ ਨਾਲ ਖੁਦ ਕਰਨ, ਤਾਂ ਜੋ ਉਸਾਰੀ ’ਚ ਠੇਕੇਦਾਰ ਵੱਲੋਂ ਮਟੀਰੀਅਲ ਘਟੀਆ ਕੁਆਲਟੀ ਦਾ ਨਾ ਲੱਗ ਸਕੇ। ਇਸ ਮੌਕੇ ਨਗਰ ਕੌਂਸਲ ਦੇ ਸਟਾਫ਼ ਦੇ ਮੈਂਬਰ ਦੀ ਮੌਜੂਦ ਰਹੇ।