ਗੀਤਾ ਭਵਨ ਮੰਦਰ ’ਚ ਅੰਨਕੁਟ ਮਹਾਉਤਸਵ ਮਨਾਇਆ

Sunday, Nov 11, 2018 - 03:35 PM (IST)

ਗੀਤਾ ਭਵਨ ਮੰਦਰ ’ਚ ਅੰਨਕੁਟ ਮਹਾਉਤਸਵ ਮਨਾਇਆ

ਫਰੀਦਕੋਟ (ਨਰਿੰਦਰ)- ਸ੍ਰੀ ਗੀਤਾ ਭਵਨ ਪ੍ਰਬੰਧਕ ਕਮੇਟੀ ਵੱਲੋਂ ਪੁਜਾਰੀ ਰਾਮ ਸ਼ਰਮਾ ਦੀ ਅਗਵਾਈ ਹੇਠ ਗੀਤਾ ਭਵਨ ਮੰਦਰ ਵਿਖੇ ਅੰਨਕੁਟ ਮਹਾਉਤਸਵ ਮਨਾਇਆ ਗਿਆ। ਇਸ ਸਮੇਂ ਭਗਵਾਨ ਗੋਵਰਧਨ ਦੀ ਪੂਜਾ ਕੀਤੀ ਗਈ। ਬ੍ਰਾਹਮਣ ਭੋਜ ਤੋਂ ਬਾਅਦ ਸ਼ਰਧਾਲੂਆਂ ਨੇ ਵੀ ਲੰਗਰ ਛਕਿਆ ਅਤੇ ਭਗਵਾਨ ਗੋਵਰਧਨ ਤੋਂ ਸੁੱਖ-ਸ਼ਾਂਤੀ ਦੀ ਕਾਮਨਾ ਕੀਤੀ। ਇਸ ਮੌਕੇ ਪੁਜਾਰੀ ਰਾਮ ਸ਼ਰਮਾ ਨੇ ਦੱਸਿਆ ਕਿ ਗੋਵਰਧਨ ਪੂਜਾ ਦੀ ਸ਼ੁਰੂਆਤ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਅਵਤਾਰ ਤੋਂ ਬਾਅਦ ਦਵਾਪਰ ਯੁੱਗ ਤੋਂ ਹੋਈ ਅਤੇ ਅੰਨਕੁਟ ਵੀ ਗੋਵਰਧਨ ਪੂਜਾ ਨਾਲ ਹੀ ਜੁਡ਼ਿਆ ਹੈ। ਉਨ੍ਹਾਂ ਕਿਹਾ ਕਿ ਇਸ ਮਹਾਉਤਸਵ ਦੇ ਵਿਸ਼ੇ ਵਿਚ ਕਿਹਾ ਜਾਂਦਾ ਹੈ ਕਿ ਇਸ ਉਤਸਵ ਦੇ ਆਯੋਜਨ ਅਤੇ ਦਰਸ਼ਨ ਕਰਨ ਨਾਲ ਵਿਅਕਤੀ ਨੂੰ ਅਨਾਜ ਦੀ ਕਮੀ ਨਹੀਂ ਹੁੰਦੀ ਹੈ ਅਤੇ ਉਸ ’ਤੇ ਅੰਨਪੂਰਣਾ ਦੀ ਕਿਰਪਾ ਹਮੇਸ਼ਾ ਬਣੀ ਰਹਿੰਦੀ ਹੈ। ਇਸ ਸਮੇਂ ਪ੍ਰਧਾਨ ਸੋਮਪਾਲ, ਸੂਰਜ ਗੋਇਲ, ਰਾਜ ਕੁਮਾਰ ਗਰਗ, ਸੁਖਦੇਵ ਸ਼ਰਮਾ, ਕਿਰਨ ਗੁਪਤਾ, ਨਵੀਨ ਗੁਪਤਾ, ਦੀਪਕ ਗਰਗ, ਪਿੰਕੂ ਮਿਸ਼ਰਾ, ਰਿੰਕਲ ਕੁਮਾਰ ਆਦਿ ਹਾਜ਼ਰ ਸਨ।


Related News