ਡੇਂਗੂ ਅਤੇ ਹੋਰ ਬੀਮਾਰੀਆਂ ਤੋਂ ਕੀਤਾ ਜਾਗਰੂਕ

Monday, Nov 05, 2018 - 05:08 PM (IST)

ਡੇਂਗੂ ਅਤੇ ਹੋਰ ਬੀਮਾਰੀਆਂ ਤੋਂ ਕੀਤਾ ਜਾਗਰੂਕ

ਫਰੀਦਕੋਟ (ਹਾਲੀ) - ਥਾਣਾ ਸਿਟੀ ਪੁਲਸ ਸਾਂਝ ਕੇਂਦਰ ਅਤੇ ਸਿਹਤ ਵਿਭਾਗ ਵਲੋਂ ਇਕ ਸਾਂਝੀ ਮੁਹਿੰਮ ਤਹਿਤ ਘਰ-ਘਰ ਜਾ ਕੇ ਲੋਕਾਂ ਨੂੰ ਡੇਂਗੂ ਅਤੇ ਮੱਛਰਾਂ ਤੋਂ ਫੈਲਣ ਵਾਲੀਆਂ ਹੋਰ ਬੀਮਾਰੀਆਂ ਬਾਰੇ ਜਾਗਰੂਕ ਕੀਤਾ ਗਿਆ। ਥਾਣਾ ਸਿਟੀ ਫਰੀਦਕੋਟ ਸਾਂਝ ਕੇਂਦਰ ਇੰਚਾਰਜ ਬਲਦੇਵ ਸਿੰਘ ਏ. ਐੱਸ. ਆਈ. ਨੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਰਾਜ ਬਚਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰਮੀਤ ਕੌਰ ਡੀ. ਐੱਸ. ਪੀ. ਦੀ ਹਦਾਇਤਾਂ ਮੁਤਾਬਿਕ ਸਾਂਝ ਕੇਂਦਰ ਦੇ ਸਿਪਾਹੀ ਗੁਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਮੁਲਾਜ਼ਮਾਂ ਅਤੇ ਸਿਹਤ ਵਿਭਾਗ ਦੇ ਸੈਨੇਟਰੀ ਇੰਸਪੈਕਟਰ ਨਿਰਮਲ ਸਿੰਘ, ਜਸਮੇਲ ਸਿੰਘ ਐੱਸ. ਪੀ. ਐੱਚ ਵਰਕਰ ਦੀ ਅਤੇ ਦੇਸ ਰਾਜ ਦੀ ਟੀਮ ਨਾਲ ਸਾਂਝੀ ਮੁਹਿੰਮ ਚਲਾਉਂਦੇ ਹੋਏ ਘਰ-ਘਰ ਜਾ ਕੇ ਲੋਕਾਂ ਨੂੰ ਡੇਂਗੂ, ਚਿਕਨ ਗੁਣੀਆ, ਮਲੇਰੀਆ ਬੀਮਾਰੀਆਂ ਹੋਣ ਦੇ ਕਾਰਨ, ਲੱਛਣ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡੇਂਗੂ ਅਤੇ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਹੋਰ ਬੀਮਾਰੀਆਂ ਬਾਰੇ ਪ੍ਰਿੰਟ ਕੀਤੀ ਹੋਈ ਸਮੱਗਰੀ ਵੀ ਵੰਡੀ ਗਈ।


Related News