ਜ਼ਿਲਾ ਲੇਖਾਕਾਰ ਵੱਲੋਂ ਮਿਡ-ਡੇਅ-ਮੀਲ ਦੀ ਚੈਕਿੰਗ

Tuesday, Dec 25, 2018 - 11:19 AM (IST)

ਜ਼ਿਲਾ ਲੇਖਾਕਾਰ ਵੱਲੋਂ ਮਿਡ-ਡੇਅ-ਮੀਲ ਦੀ ਚੈਕਿੰਗ

ਫਰੀਦਕੋਟ (ਪਵਨ, ਖੁਰਾਣਾ)- ਜ਼ਿਲਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਖੋਸਾ ਅਤੇ ਉਪ ਜ਼ਿਲਾ ਸਿੱਖਿਆ ਅਫ਼ਸਰ ਮਨਸ਼ਿੰਦਰ ਕੌਰ ਦੇ ਨਿਰਦੇਸ਼ਾਂ ’ਤੇ ਜ਼ਿਲਾ ਲੇਖਾਕਾਰ ਰਾਹੁਲ ਬਖਸ਼ੀ ਨੇ ਸਰਕਾਰੀ ਸੀ. ਸੈ. ਸਕੂਲ ਝਬੇਲਵਾਲੀ ਅਤੇ ਸਰਕਾਰੀ ਮਿਡਲ ਸਕੂਲ ਚੌਤਰਾ ਵਿਚ ਮਿਡ ਡੇਅ ਮੀਲ ਦੇ ਖਾਣੇ ਦੀ ਚੈਕਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਰਕਾਰ ਵੱਲੋਂ ਭੇਜੇ ਜਾ ਰਹੇ ਕਣਕ-ਚੌਲ, ਰਸੋਈ ਦੀ ਸਫਾਈ ਅਤੇ ਖਾਣੇ ਦੀ ਮਿਕਦਾਰ ਚੈੱਕ ਕੀਤੀ। ਇਸ ਸਮੇਂ ਇਨ੍ਹਾਂ ਸਕੂਲਾਂ ਵਿਚ ਮਿੱਥੀ ਸੂਚੀ ਅਨੁਸਾਰ ਦਾਲ-ਰੋਟੀ ਬਣਾਈ ਗਈ ਸੀ। ਝਬੇਲਵਾਲੀ ਸਕੂਲ ਦੀ ਪ੍ਰਿੰ. ਸਰਬਜੀਤ ਕੌਰ ਨੇ ਰਾਹੁਲ ਬਖਸ਼ੀ ਨੂੰ ਦੱਸਿਆ ਕਿ ਬੱਚਿਆਂ ਨੂੰ ਸਰਕਾਰ ਵੱਲੋਂ ਨਿਰਧਾਰਿਤ ਮਿਕਦਾਰ ਅਨੁਸਾਰ ਹੀ ਖਾਣਾ ਖਵਾਇਆ ਜਾਂਦਾ ਹੈ। ਇਸ ਮੌਕੇ ਮਨਜੀਤ ਸਿੰਘ, ਗੁਰਪ੍ਰੀਤ ਸਿੰਘ, ਅਮਨਪ੍ਰੀਤ ਕੌਰ, ਸੁਖਜੀਤ ਸਿੰਘ ਪੀ. ਟੀ. ਆਈ. ਤੋਂ ਇਲਾਵਾ ਸਟਾਫ ਮੈਂਬਰ ਹਾਜ਼ਰ ਸਨ।


Related News