ਮੈਡੀਕਲ ਹਸਪਤਾਲ ਬਣਿਆ ‘ਆਵਾਰਾ ਕੁੱਤਿਆਂ ਦਾ ਹਸਪਤਾਲ’

Tuesday, Dec 25, 2018 - 11:25 AM (IST)

ਮੈਡੀਕਲ ਹਸਪਤਾਲ ਬਣਿਆ ‘ਆਵਾਰਾ ਕੁੱਤਿਆਂ ਦਾ ਹਸਪਤਾਲ’

ਫਰੀਦਕੋਟ (ਜਸਬੀਰ)- ਫਰੀਦਕੋਟ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਹਮੇਸ਼ਾ ਹੀ ਆਪਣੇ ਕਾਰਨਾਮਿਆਂ ਕਰ ਕੇ ਚਰਚਾ ਵਿਚ ਰਹਿੰਦਾ ਹੈ। ਕਦੇ ਮਰੀਜ਼ਾਂ ਦੀ ਹੋ ਰਹੀ ਲੁੱਟ ਅਤੇ ਕਦੇ ਮਰੀਜ਼ਾਂ ਦਾ ਸਹੀ ਇਲਾਜ ਨਾ ਹੋਣਾ ਆਦਿ ਵਿਸ਼ਿਆਂ ’ਚ ਚਰਚਾ ਵਿਚ ਹੈ। ਇਸ ਹਸਪਤਾਲ ਵਿਚ ਅਨੁਸ਼ਾਸਨ ਨਾ ਦੀ ਕੋਈ ਚੀਜ਼ ਨਹੀਂ ਹੈ। ਹਸਪਤਾਲ ਵਿਚ ਮਰੀਜ਼ਾਂ ਦੀ ਬਜਾਏ ਕਿਸੇ ਸਮੇਂ ਬੇਸਹਾਰਾ ਪਸ਼ੂ ਅਤੇ ਆਵਾਰਾ ਕੁੱਤੇ ਦਿਖਾਈ ਦਿੰਦੇ ਹਨ। ਕੈਂਸਰ ਵਿਭਾਗ ਦਾ ਮੇਨ ਰਸਤਾ ਬੰਦ ਹੋਣ ਕਰ ਕੇ ਮਰੀਜ਼ਾਂ ਨੂੰ ਦੂਸਰੇ ਲੰਮੇ ਰਸਤੇ ਤੋਂ ਆਉਣ ਲਈ ਮਜਬੂਰ ਹੋਣਾ ਪੈਂਦਾ ਹੈ। ਅੱਜ ਜਦੋਂ ਹਸਪਤਾਲ ਦਾ ਦੌਰਾ ਕੀਤਾ ਗਿਆ ਤਾਂ ਕੈਂਸਰ ਵਿਭਾਗ ਦੇ ਨਾਲ ਲੱਗਦੇ ਵਾਰਡ ਵਿਚ ਆਵਾਰਾ ਕੁੱਤਾ ਫਿਰਦਾ ਦਿਖਾਈ ਦਿੱਤਾ। ਮਰੀਜ਼ਾਂ ਦੇ ਵਾਰਿਸਾਂ ਨੇ ਦੱਸਿਆ ਕਿ ਇਹ ਆਵਾਰਾ ਕੁੱਤਾ ਕਈ ਦਿਨਾਂ ਤੋਂ ਵਾਰਡ ’ਚ ਫਿਰ ਰਿਹਾ ਹੈ, ਇਸ ਵੱਲ ਕਿਸੇ ਵੀ ਹਸਪਤਾਲ ਦੇ ਮੁਲਾਜ਼ਮ ਜਾਂ ਡਾਕਟਰ ਦਾ ਧਿਆਨ ਕਿਉਂ ਨਹੀਂ ਜਾਂਦਾ। ਇਸ ਤੋਂ ਪਤਾ ਲੱਗਦਾ ਹੈ ਕਿ ਹਸਪਤਾਲ ਵਿਚ ਕਿੰਨਾ ਕੁ ਅਨੁਸ਼ਾਸਨ ਹੈ। ਦੂਜੇ ਪਾਸੇ ਕੈਂਸਰ ਵਿਭਾਗ ਦੇ ਰਸਤੇ ਲਈ ਬੰਦ ਗੇਟ ਦੇ ਬਾਹਰ ਲਿਖਿਆ ਹੋਇਆ ਹੈ ਕਿ ਗੇਟ ਅੱਗੇ ਸਕੂਟਰ, ਮੋਟਰਸਾਈਕਲ ਖਡ਼੍ਹੇ ਕਰਨਾ ਮਨ੍ਹਾ ਹੈ ਪਰ ਜ਼ਿਆਦਾਤਰ ਹਸਪਤਾਲ ਦੇ ਗੇਟ ਅੱਗੇ ਹਸਪਤਾਲ ਦੇ ਸਟਾਫ ਮੈਂਬਰਾਂ ਦੇ ਹੀ ਵਾਹਨ ਖਡ਼੍ਹੇ ਦਿਖਾਈ ਦਿੰਦੇ ਹਨ।


Related News