ਜਸਪ੍ਰੀਤ ਤੇ ਬੇਅੰਤ ਕੌਰ ਸਰਬਸੰਮਤੀ ਨਾਲ ਬਣੀਆਂ ਸਰਪੰਚ
Tuesday, Dec 25, 2018 - 11:32 AM (IST)
ਫਰੀਦਕੋਟ (ਨੇਕੀ)- ਪਿੰਡ ਕੋਠੇ ਢਾਬਾਂ ਵਾਲੇ ਅਬਲੂ ਦੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਗਈ। ਇਸ ਤਹਿਤ ਜਸਪ੍ਰੀਤ ਕੌਰ ਸੇਖੋਂ ਪਤਨੀ ਜਸਵੀਰ ਸਿੰਘ ਸੇਖੋਂ ਨੂੰ ਸਰਪੰਚ ਬਣਾਇਆ ਗਿਆ ਅਤੇ 7 ਮੈਂਬਰ ਵੀ ਸਰਬਸੰਮਤੀ ਨਾਲ ਚੁਣੇ ਗਏ। ਇਸੇ ਤਰ੍ਹਾਂ ਪਿੰਡ ਬਡ਼ਰੇ ਵਾਲੇ ਕੋਟਲੀ ਅਬਲੂ ਦੀ ਪੰਚਾਇਤ ਵੀ ਸਰਬਸੰਮਤੀ ਨਾਲ ਚੁਣ ਕੇ ਬੇਅੰਤ ਕੌਰ ਬਰਾਡ਼ ਪਤਨੀ ਹਰਭਜਨ ਸਿੰਘ ਬਰਾਡ਼ ਨੂੰ ਸਰਪੰਚ ਬਣਾ ਦਿੱਤਾ ਗਿਆ, ਜਦਕਿ 5 ਮੈਂਬਰ ਵੀ ਸਰਬਸੰਮਤੀ ਨਾਲ ਚੁਣੇ ਗਏ। ਇਸ ਦੌਰਾਨ ਜਸਵਿੰਦਰ ਸਿੰਘ ਸੇਖੋਂ, ਅੰਗਰੇਜ ਸਿੰਘ, ਸੁਰਜੀਤ ਸਿੰਘ, ਬੂਟਾ ਸਿੰਘ ਖਾਲਸਾ, ਜਗਸੀਰ ਸਿੰਘ, ਕੁਲਵਿੰਦਰ ਸਿੰਘ ਪ੍ਰਧਾਨ, ਗੁਰਮੇਲ ਜੱਜ ਆਦਿ ਨੇ ਚੁਣੇ ਗਏ ਨੁਮਾਇੰਦਿਆਂ ਨੂੰ ਵਧਾਈ ਦਿੱਤੀ।
