ਸਾਬਕਾ ਕਾਂਗਰਸੀ ਪੰਚ ਦੀ ਦਾਦਾਗਿਰੀ, 1 ਸਾਲ ਤੱਕ ਘਰ ''ਚ ਲੁਕੋ ਕੇ ਰੱਖੀ ਮਜ਼ਦੂਰ ਦੀ ਪਤਨੀ
Thursday, Sep 10, 2020 - 06:06 PM (IST)
ਲੰਬੀ/ਮਲੋਟ (ਜੁਨੇਜਾ): ਹਲਕੇ ਦੇ ਪਿੰਡ ਖੁੱਡੀਆਂ ਗੁਲਾਬ ਸਿੰਘ ਵਾਲਾ ਵਿਖੇ ਇਕ ਮਜ਼ਦੂਰ ਪਰਿਵਾਰ ਦੀ ਜਨਾਨੀ ਨੂੰ ਸਾਬਕਾ ਪੰਚ ਵਲੋਂ ਖ਼ੁਦਕਸ਼ੀ ਦੀ ਅਫ਼ਵਾਹ ਫੈਲਾਅ ਕਿ ਇਕ ਸਾਲ ਆਪਣੇ ਘਰ ਜ਼ਬਰਦਸਤੀ ਰੱਖਣ ਦਾ ਦੋਸ਼ ਲਾਉਣ ਵਾਲਾ ਪਰਿਵਾਰ ਪੁਲਸ ਕੋਲ ਇਨਸਾਫ਼ ਦੀ ਉਮੀਦ ਰੱਖੀ ਬੈਠਾ ਹੈ। ਹਾਲਾਂਕਿ ਪੁਲਸ ਇਸ ਮਾਮਲੇ ਨੂੰ ਜਾਂਚ ਦਾ ਵਿਸ਼ਾ ਦੱਸ ਕਿ ਸਥਿਤੀ ਸਪੱਸ਼ਟ ਨਹੀਂ ਕਰ ਰਹੀ।
ਇਹ ਵੀ ਪੜ੍ਹੋ: ਟੁੱਟੀਆਂ ਸੜਕਾਂ ਬਣੀਆਂ ਜਾਨ ਦਾ ਖੌਅ: ਵਾਹਨ ਦੀ ਫੇਟ ਵੱਜਣ ਕਾਰਣ ਪਤੀ-ਪਤਨੀ ਦੀ ਮੌਤ, ਬੱਚਾ ਜ਼ਖ਼ਮੀ
ਇਸ ਸਬੰਧੀ ਖੇਤ ਮਜ਼ਦੂਰ ਜਸਕਰਨ ਸਿੰਘ ਅਤੇ ਬਲਕਰਨ ਸਿੰਘ ਪੁੱਤਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਿਤਾ ਅਤੇ ਮਾਤਾ ਕੁਲਵਿੰਦਰ ਕੌਰ ਪਿੰਡ ਦੇ ਸਾਬਕਾ ਕਾਂਗਰਸੀ ਮੈਂਬਰ ਮਲਕੀਤ ਸਿੰਘ ਦੇ ਖੇਤ ਅਤੇ ਘਰ ਕੰਮ ਕਰਦੇ ਸਨ। ਪਿਛਲੇ ਸਾਲ 27 ਸਤੰਬਰ ਨੂੰ ਜਦੋਂ ਉਨ੍ਹਾਂ ਦੀ ਮਾਤਾ ਕੰਮ ਤੋਂ ਘਰ ਵਾਪਸ ਨਾ ਮੁੜੀ ਤਾਂ ਉਹ ਸਬੰਧਤ ਕਿਸਾਨ ਦੇ ਘਰ ਪਤਾ ਕਰਨ ਗਏ। ਅੱਗੋਂ ਉਨ੍ਹਾਂ ਨੂੰ ਦੱਸਿਆ ਕਿ ਉਹ ਅੱਜ ਜਲਦੀ ਵਾਪਸ ਚਲੀ ਗਈ ਹੈ। ਖੇਤ ਮਜ਼ਦੂਰ ਭਰਾਵਾਂ ਨੇ ਦੱਸਿਆ ਕਿ ਕਿਸਾਨ ਨੇ ਸਾਜਿਸ਼ ਤਹਿਤ ਨਹਿਰ ਦੀ ਪਟੜੀ ਤੇ ਜਨਾਨੀ ਦੀ ਚੁੰਨੀ ਅਤੇ ਚੱਪਲਾਂ ਰੱਖ ਕਿ ਉਨ੍ਹਾਂ ਨੂੰ ਗੁੰਮਰਾਹ ਕੀਤਾ ਕਿ ਕੁਲਵਿੰਦਰ ਕੌਰ ਨਹਿਰ 'ਚ ਛਾਲ ਮਾਰ ਗਈ ਹੈ, ਜਿਸ ਲਈ ਮਹੀਨਾ ਭਰ ਉਹ ਖੁੱਡੀਆਂ ਤੋਂ ਲੈ ਕੇ ਲੋਹਗੜ੍ਹ ਤੱਕ ਲਾਸ਼ ਭਾਲਦੇ ਰਹੇ। ਪਰਿਵਾਰ ਦਾ ਕਹਿਣਾ ਹੈ ਸਾਬਕਾ ਪੰਚ ਨੇ ਉਨ੍ਹਾਂ ਤੋਂ ਪੁਲਸ ਨੂੰ ਵੀ ਇਹ ਲਿਖਵਾ ਦਿੱਤਾ ਕਿ ਉਨ੍ਹਾਂ ਦਾ ਕਿਸੇ ਨਾਲ ਝਗੜਾ ਨਹੀਂ ਅਤੇ ਉਨ੍ਹਾਂ ਦੀ ਮਾਤਾ ਦਿਮਾਗੀ ਹਾਲਤ ਠੀਕ ਨਾ ਹੋਣ ਕਰਕੇ ਆਪਣੀ ਮਰਜ਼ੀ ਨਾਲ ਕਿਤੇ ਚਲੀ ਗਈ ਹੈ।
ਇਹ ਵੀ ਪੜ੍ਹੋ: ਸਕਾਲਰਸ਼ਿਪ ਘਪਲੇ ਦਾ ਪੈਸਾ ਕਾਂਗਰਸ ਹਾਈਕਮਾਂਡ ਨੂੰ ਵੀ ਮਿਲਿਆ, ਕੈਪਟਨ ਕਿਵੇਂ ਕਰਨਗੇ ਕਾਰਵਾਈ: ਸੁਖਬੀਰ ਬਾਦਲ
ਪਰਿਵਾਰ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਮੋੜ ਉਸ ਵੇਲੇ ਆਇਆ ਜਦੋਂ ਕਰੀਬ ਸਾਲ ਬਾਅਦ 1 ਸਤੰਬਰ ਨੂੰ ਖੁਦ ਬਲਵਿੰਦਰ ਸਿੰਘ ਨੇ ਸ਼ੱਕ ਦੇ ਆਧਾਰ ਤੇ ਉਕਤ ਪੰਚ ਦੇ ਘਰ ਜਾ ਵੇਖਿਆ ਤਾਂ ਕੁਲਵਿੰਦਰ ਕੌਰ ਸਾਹਮਣੇ ਬੈਠੀ ਸੀ, ਜਿਸ ਤੇ ਗੁੱਸੇ ਵਿਚ ਆਕੇ ਬਲਵਿੰਦਰ ਸਿੰਘ ਨੇ ਉਸਦੇ ਧੌਲ ਧੱਪਾ ਵੀ ਕੀਤਾ ਪਰ ਪੰਚ ਦੀ ਕੁੜੀ ਦੇ ਛਡਾਉਣ ਤੇ ਕੁਲਵਿੰਦਰ ਕੌਰ ਕੰਧ ਟੱਪ ਕੇ ਭੱਜ ਗਈ। ਮਜ਼ਦੂਰ ਭਰਾਵਾਂ ਨੇ ਮੁੜ ਤੋਂ ਲੰਬੀ ਥਾਣੇ ਸ਼ਿਕਾਇਤ ਦੇ ਕੇ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਮਾਤਾ ਵਾਪਸ ਦਿਵਾਈ ਜਾਵੇ ਅਤੇ ਕਿਸਾਨ ਵਿਰੁੱਧ ਕਾਰਵਾਈ ਕੀਤੀ ਜਾਵੇ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਕਿਸਾਨ ਵਲੋਂ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਕਰਕੇ ਸਾਡੇ ਪਿਤਾ ਅਤੇ ਮਾਤਾ ਨੂੰ ਜਾਨ ਦਾ ਖਤਰਾ ਹੈ। ਇਸ ਮਾਮਲੇ ਸਬੰਧੀ ਜਦੋਂ ਲੰਬੀ ਥਾਣੇ ਦੇ ਮੁੱਖ ਅਫ਼ਸਰ ਹਰਜੀਤ ਸਿੰਘ ਮਾਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਪਰਿਵਾਰ ਦਾ ਕਿਸਾਨ ਘਰ ਆਉਣਾ ਜਾਣਾ ਸੀ ਪਰ ਗੁੰਮ ਹੋਣ ਤੋਂ ਸਾਲ ਭਰ ਤੱਕ ਜਨਾਨੀ ਦੇ ਪਰਿਵਾਰ ਨੇ ਪੁਲਸ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ। ਦੋਵਾਂ ਧਿਰਾਂ ਵਲੋਂ ਇਕ ਦੂਸਰੇ ਦੇ ਖ਼ਿਲਾਫ਼ ਦਰਖ਼ਾਸਤਾਂ ਦਿੱਤੀਆਂ ਗਈਆਂ ਹਨ। ਮਲਕੀਤ ਸਿੰਘ ਦਾ ਕਹਿਣਾ ਹੈ ਕਿ ਮੇਰੇ ਵਿਰੁੱਧ ਜਨਾਨੀ ਨੂੰ ਰੱਖਣ ਦਾ ਦੋਸ਼ ਗ਼ਲਤ ਹੈ। ਪਰ ਇਸ ਦੇ ਬਾਵਜੂਦ ਵੀ ਪੁਲਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: ਸੰਗਰੂਰ 'ਚ ਕੋਰੋਨਾ ਦਾ ਤਾਂਡਵ, 22 ਸਾਲਾ ਨੌਜਵਾਨ ਸਣੇ 3 ਦੀ ਮੌਤ, ਵੱਡੀ ਗਿਣਤੀ 'ਚ ਨਵੇਂ ਮਾਮਲੇ ਆਏ ਸਾਹਮਣੇ
ਦੂਜੇ ਪਾਸੇ ਜਦੋਂ ਇਸ ਸਬੰਧੀ ਦੂਸਰੀ ਧਿਰ ਦੇ ਮਲਕੀਤ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਆਪਣੇ ਵਕੀਲ ਤੋਂ ਪੱਤਰਕਾਰਾਂ ਨਾਲ ਗੱਲ ਕਰਾਈੇ। ਮਲਕੀਤ ਸਿੰਘ ਦੇ ਐਡਵੋਕੇਟ ਲੱਕੀ ਜਿੰਦਲ ਦਾ ਕਹਿਣਾ ਸੀ ਕਿ ਉਕਤ ਬਲਵਿੰਦਰ ਸਿੰਘ ਦਾ ਆਪਣੀ ਪਤਨੀ ਕੁਲਵਿੰਦਰ ਕੌਰ ਨਾਲ ਝਗੜਾ ਰਹਿੰਦਾ ਸੀ ਜਿਸ ਕਰਕੇ ਉਹ ਸਾਲ ਪਹਿਲਾਂ ਪਿੰਡੋਂ ਜਾ ਕੇ ਅਮ੍ਰਿਤਸਰ ਸਾਹਿਬ ਕਿਸੇ ਗੁਰੂਦੁਆਰੇ ਵਿਚ ਰਹਿਣ ਲੱਗ ਪਈ। ਹੁਣ ਉਕਤ ਪਰਿਵਾਰ ਵੱਲੋਂ ਸਿਰਫ਼ ਮਲਕੀਤ ਸਿੰਘ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਦਕਿ ਇਸ ਦਾ ਕੁਲਵਿੰਦਰ ਕੌਰ ਨਾਲ ਕੋਈ ਸਬੰਧ ਨਹੀਂ। ਵਕੀਲ ਦਾ ਕਹਿਣਾ ਹੈ ਕਿ ਬਲਵਿੰਦਰ ਸਿੰਘ ਨੇ ਉਲਟਾ ਆ ਕੇ ਮਲਕੀਤ ਸਿੰਘ ਦੀ ਕੁੜੀ ਨਾਲ ਧੱਕਾ ਮੁੱਕੀ ਕੀਤੀ ਹੈ।
ਇਹ ਵੀ ਪੜ੍ਹੋ: ਕੋਰੋਨਾ ਕਾਲ 'ਚ ਸਰਕਾਰੀ ਸਕੂਲਾਂ ਲਈ ਸਿੱਖਿਆ ਵਿਭਾਗ ਦਾ ਨਵਾਂ ਫਰਮਾਨ