ਬਿਜਲੀ ਦੀਆਂ ਤਾਰਾਂ ਕਾਰਨ ਪਰਾਲੀ ਦੇ ਭਰੇ ਟਰਾਲੇ ਨੂੰ ਲੱਗੀ ਅੱਗ
Friday, Jan 03, 2025 - 06:22 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਰੋਡ ਤੇ ਪਰਾਲੀ ਨਾਲ ਭਰੇ ਟਰਾਲੇ ਨੂੰ ਬਿਜਲੀ ਦੀਆਂ ਤਾਰਾਂ ਨਾਲ ਲੱਗਣ ਕਾਰਨ ਅਚਾਨਕ ਅੱਗ ਲੱਗ ਗਈ । ਇਸ ਨਾਲ ਲੱਖਾਂ ਦੀ ਪਰਾਲੀ ਸੜ ਕੇ ਸੁਆਹ ਹੋ ਗਈ ਹਾਲਾਂਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ।
ਪਰਾਲੀ ਦੀਆਂ ਗੱਠਾਂ ਉੱਚੀਆਂ ਹੋਣ ਕਾਰਨ ਬਿਜਲੀ ਦੀ ਤਾਰਾਂ ਨਾਲ ਲੱਗ ਗਈਆਂ ਜਿਸ ਨਾਲ ਇਹ ਅੱਗ ਲੱਗ ਗਈ ਉੱਥੇ ਹੀ ਫਾਇਰ ਬ੍ਰਿਗੇਡ ਅਫਸਰ ਕੁਲਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਾਨੂੰ ਦੁਪਹਿਰ ਤਕਰੀਬਨ ਦੋ ਵਜੇ ਕਾਲ ਆਈ ਸੀ ਕਿ ਇੱਥੇ ਅੱਗ ਲੱਗ ਗਈ ਪਰ ਅਸੀਂ ਮੌਕੇ 'ਤੇ ਪਹੁੰਚ ਕੇ ਬੜੀ ਮੁਸ਼ੱਕਤ ਦੇ ਨਾਲ ਅੱਗ 'ਤੇ ਕਾਬੂ ਪਾਇਆ।