ਕਈ ਦੁੱਖ ਦੂਰ ਕਰਨ ਦੀ ਸਮਰੱਥਾ ਰੱਖਦੀ ਹੈ ਮੂੰਗਫਲੀ

11/23/2016 4:26:44 PM

ਮੂੰਗਫਲੀ ਚੰਗੀ ਤਰ੍ਹਾਂ ਚਬਾਕੇ ਰੋਜ਼ਾਨਾ ਇੱਕ ਦੋ ਵਾਰ ਖਾਣ ਦੇ ਬਹੁਤ ਫਾਇਦੇ ਹਨ । ਗਿਰੀ ਉਪਰਲੇ ਲਾਲ ਛਿਲਕੇ ਨੂੰ ਵੀ ਚੰਗੀ ਤਰਾੰ ਚਬਾ ਕੇ ਖਾਣਾ ਚਾਹੀਦਾ ਹੈ।ਇਸ ਵਿੱਚ ਵੀ ਅਨੇਕ ਸਿਹਤ ਵਰਧਕ ਨਿਊਟਰੀਐਂਟਸ ਹੁੰਦੇ ਹਨ। ਇਸੇ ਕਾਰਨ ਇਹ ਸੁਆਦੀ ਵੀ ਹੁੰਦਾ ਹੈ। ਨਮਕੀਨ ਮੂੰਗਫਲੀ ਤੇ ਤਾਂ ਇਹ ਛਿਲਕਾ ਨਾਂ ਹੋਵੇ ਤਾਂ ਗਿਰੀ ਓਨੀ ਸੁਆਦੀ ਨਹੀਂ ਲਗਦੀ। ਪੁਰਾਣੀ ਕਬਜ਼, ਤੇਜ਼ਾਬੀਪਨ, ਕਮਜ਼ੋਰ ਹਾਜ਼ਮਾ, ਹੱਡੀਆਂ ਮਾਸਪੇਸ਼ੀਆਂ ਦੀ ਕਮਜ਼ੋਰੀ, ਮਰਦਾਂ ਔਰਤਾਂ ਦੇ ਹਾਰਮੋਨਲ ਇੰਬੈਲੰਸ ਆਦਿ ਅਨੇਕ ਚ ਜਲਦੀ ਫਾਇਦਾ ਹੁੰਦਾ ਹੈ। ਕੈਂਸਰ, ਦਿਲ ਰੋਗ ਅਤੇ ਕਈ ਤਰਾਂ ਦੇ ਵਾਇਰਲ ਰੋਗਾਂ ਤੋਂ ਬਚਾਉਣ ਵਾਲਾ ਰੈਸਵੇਰਾਟਰੋਲ ਮੂੰਗਫਲੀ ਵਿੱਚ ਕਾਫੀ ਮਾਤਰਾ ਵਿੱਚ ਹੁੰਦਾ ਹੈ। ਇਹ ਐਸਾ ਤੱਤ ਹੈ ਜੋ ਸਰੀਰ ਦੇ ਗਰੋਥ ਸੈਲਾਂ ਅਤੇ ਸ਼ੂਗਰਜ਼ ਨੂੰ ਸਹੀ ਤਰਾਂ ਕੰਟਰੋਲ ਕਰਨ ਚ ਮਦਦ ਕਰਦਾ ਹੈ। ਇਸੇ ਤਰਾਂ ਦੇ ਅਨੇਕਾਂ ਅਤੀ ਲੋੜੀਂਦੇ ਤੱਤ ਮੂੰਗਫਲੀ ਵਿੱਚ ਹੁੰਦੇ ਹਨ ਜੋ ਵਿਅਕਤੀ ਦੀ ਉਮਰ ਲੰਬੀ ਕਰਦੇ ਹਨ ਤੇ ਤੰਦਰੁਸਤੀ ਦਿੰਦੇ ਹਨ। ਮੂੰਗਫਲੀ ਖਾਂਦੇ ਰਹਿਣ ਵਾਲੇ ਦੇ ਖਤਰਨਾਕ ਲਿਪੋਪ੍ਰੋਟੀਨਜ਼ ਵੀ ਘਟ ਜਾਂਦੇ ਹਨ। ਇਸ ਵਿੱਚ ਕੈਲਸ਼ੀਅਮ ਤੇ ਵਿਟਾਮਿਨ ਡੀ ਵੀ ਹੁੰਦਾ ਜੋ ਕਿ ਹੱਡੀਆਂ ਜੋੜਾਂ ਰੀੜ੍ਹ ਹੱਡੀ ਨੂੰ ਮਜ਼ਬੂਤੀ ਦਿੰਦੇ ਹਨ। ਇਸਦੇ ਫਾਇਬਰਜ਼, ਐਂਟੀ ਔਕਸੀਡੈਂਟਸ, ਮਿਨਰਲਜ਼, ਵਿਟਾਮਿਨਜ਼ ਤੇ ਫੈਟੀ ਐਸਿਡਜ਼ ਆਦਿ ਚਮੜੀ ਨੂੰ ਸੁੰਦਰ, ਅਰੋਗ, ਮੁਲਾਇਮ ਤੇ ਝੁਰੜੀ ਦਾਗ਼ ਰਹਿਤ ਬਣਾਈ ਰਖਦੇ ਹਨ। ਇਸ ਵਿੱਚ ਕਾਫੀ ਤਰਾਂ ਦੇ ਅਮੀਨੋ ਐਸਿਡਜ਼ ਕਾਫੀ ਮਾਤਰਾ ਵਿੱਚ ਹੁੰਦੇ ਹਨ। ਤੁਸੀਂ ਹੈਰਾਨ ਹੋਵੋ ਗੇ ਕਿ ਦਸ ਰੁਪਏ ਦੀ ਮੂੰਗਫਲੀ ਚ ਵੀਹ ਰੁਪਏ ਦੇ ਅੰਡਿਆਂ ਨਾਲੋਂ ਵੀ ਵੱਧ ਪ੍ਰੋਟੀਨ ਹੁੰਦੀ ਹੈ। ਮੂੰਗਫਲੀ ਚ ਬਦਾਮ, ਕਾਜੂ, ਅਖਰੋਟ, ਨਿਉਜੇ ਆਦਿ ਤੋਂ ਵੀ ਜ਼ਿਆਦਾ ਕਈ ਤਰਾਂ ਦੇ ਲੋੜੀਂਦੇ ਤੱਤ ਹੁੰਦੇ ਹਨ..ਇਹ ਤੱਤ ਬੱਚਿਆਂ ਦਾ ਵਾਧਾ ਵਿਕਾਸ ਕਰਦੇ ਹਨ, ਮਾਨਸਿਕ ਵਿਕਾਸ ਵੀ ਕਰਦੇ ਹਨ । ਬੱਚਿਆਂ ਦੇ ਗਲੇ, ਦੰਦਾਂ, ਨਹੁੰਆਂ ਆਦਿ ਦੇ ਸਹੀ ਵਿਕਾਸ ਵਾਸਤੇ ਵੀ ਮੂੰਗਫਲੀ ਜ਼ਰੂਰੀ ਹੈ। ਔਰਤਾਂ ਦੇ ਨਾਜ਼ੁਕ ਅੰਗਾਂ ਦੀ ਸਹੀ ਬਣਾਵਟ ਵਾਸਤੇ ਲੋੜੀਂਦੇ ਤੱਤ ਮੂੰਗਫਲੀ ਚ ਕਾਫੀ ਹੁੰਦੇ ਹਨ। ਮੂੰਗਫਲੀ ਗਿਰੀ ਦਿਨ ਭਰ ਚ ਬੱਚੇ ਨੂੰ 20-25 ਗਿਰੀਆਂ, ਜਵਾਨ ਨੂੰ70-80 ਗਿਰੀਆਂ, ਗਰਭਵਤੀ ਜਾਂ ਕਿਸੇ ਬਜ਼ੁਰਗ ਨੂੰ30-40 ਗਿਰੀਆਂ ਹੀ ਖਾਣੀਆਂ ਚਾਹੀਦੀਆਂ ਹਨ। ਤੇਜ਼ਾਬੀਪਨ, ਦਿਲ ਰੋਗ, ਪਥਰੀ ਰੋਗ, ਗੰਠੀਆ, ਅਧਰੰਗ, ਮੋਟਾਪੇ ਵਾਲੇ ਨੂੰ ਸਿਰਫ15-20 ਗਿਰੀਆਂ ਹੀ ਦਿਨ ਭਰ ਚ ਖਾਣੀਆਂ ਹਨ। ਜਿਸ ਦਿਨ ਮੂੰਗਫਲੀ ਖਾਧੀ ਹੋਵੇ ਉਸ ਦਿਨ ਪਾਣੀ ਖੂਬ ਪੀਣਾ ਚਾਹੀਦਾ ਹੈ। ਮੂੰਗਫਲੀ ਜ਼ਿਆਦਾ ਤਲੀ, ਭੁੰਨੀ, ਸੜੀ, ਰੜ੍ਹੀ ਨਾਂ ਖਾਧੀ ਜਾਵੇ। ਬਲਕਿ ਥੋੜ੍ਹੀ ਕੱਚੀ ਖਾਧੀ ਜਾਵੇ। ਕੁੱਝ ਕੁ ਲੋਕਾਂ ਨੂੰ ਮੂੰਗਫਲੀ ਵਿਚਲੇ ਨਿਉਟਰੀਐਂਟਸ ਅਲੱਰਜੀ ਕਰਦੇ ਹਨ।ਐਸੇ ਲੋਕਾਂ ਨੂੰ ਮੂੰਗਫਲੀ ਖਾਣ ਨਾਲ ਖੰਘ ਲੱਗ ਸਕਦੀ ਹੈ। ਮੂੰਗਫਲੀ ਦਾ ਛਿਲਕਾ ਮੂੰਹ ਨਾਲ ਨਹੀਂ ਉਤਾਰਨਾ ਚਾਹੀਦਾ ਕਿਉਂਕਿ ਬਾਹਰਲੇ ਛਿਲਕੇ ਤੇ ਅਨੇਕ ਕਿਟਾਣੂੰ ਹੁੰਦੇ ਹਨ।..ਡਾ ਕਰਮਜੀਤ ਕੌਰ, ਡਾ ਬਲਰਾਜ ਬੈਸ, 9914084724

Related News