ਵਿੱਕੀ ਕੌਸ਼ਲ ਤੇ ਸਾਰਾ ਅਲੀ ਖ਼ਾਨ ਦੀ ਫ਼ਿਲਮ ‘ਜ਼ਰਾ ਹਟਕੇ ਜ਼ਰਾ ਬਚਕੇ’ ਨੇ ਕੀਤੀ ਸ਼ਾਨਦਾਰ ਕਮਾਈ
Monday, Jun 05, 2023 - 11:33 AM (IST)
ਮੁੰਬਈ (ਬਿਊਰੋ)- 2 ਜੂਨ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਵਿੱਕੀ ਕੌਸ਼ਲ ਤੇ ਸਾਰਾ ਅਲੀ ਖ਼ਾਨ ਦੀ ਫ਼ਿਲਮ ‘ਜ਼ਰਾ ਹਟਕੇ ਜ਼ਰਾ ਬਚਕੇ’ ਨੇ 3 ਦਿਨਾਂ ’ਚ ਸ਼ਾਨਦਾਰ ਕਮਾਈ ਕਰ ਲਈ ਹੈ।
ਫ਼ਿਲਮ ਨੇ ਪਹਿਲੇ ਦਿਨ 5.49 ਕਰੋੜ, ਦੂਜੇ ਦਿਨ 7.20 ਕਰੋੜ ਤੇ ਤੀਜੇ ਦਿਨ 9.90 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਦੇ ਨਾਲ ਹੀ ਫ਼ਿਲਮ ਦੀ ਕੁਲ ਕਮਾਈ 22.59 ਕਰੋੜ ਰੁਪਏ ਹੋ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਅਦਾਕਾਰਾ ਸੁਲੋਚਨਾ ਲਾਟਕਰ ਦਾ ਦਿਹਾਂਤ, ਅਮਿਤਾਭ, ਧਰਮਿੰਦਰ ਤੇ ਦਿਲੀਪ ਕੁਮਾਰ ਦੀ ਮਾਂ ਦੇ ਨਿਭਾਏ ਸਨ ਕਿਰਦਾਰ
ਦੱਸ ਦੇਈਏ ਕਿ ਫ਼ਿਲਮ ਦੀ ਟਿਕਟ ’ਤੇ 1 ਨਾਲ 1 ਫ੍ਰੀ ਦਾ ਆਫਰ ਚੱਲ ਰਿਹਾ ਹੈ। ਇਹ ਕਾਰਨ ਵੀ ਹੋ ਸਕਦਾ ਹੈ, ਜੋ ਦਰਸ਼ਕ ਫ਼ਿਲਮ ਨੂੰ ਸਿਨੇਮਾਘਰਾਂ ’ਚ ਦੇਖਣ ਜਾ ਰਹੇ ਹਨ।
‘ਜ਼ਰਾ ਹਟਕੇ ਜ਼ਰਾ ਬਚਕੇ’ ਇਕ ਵਿਆਹੁਤਾ ਜੋੜੇ ਦੀ ਕਹਾਣੀ ਹੈ, ਜੋ ਜੁਆਇੰਟ ਫੈਮਿਲੀ ’ਚ ਰਹਿੰਦੇ ਹਨ। ਦੋਵਾਂ ਨੂੰ ਆਪਣਾ ਇਕ ਅਲੱਗ ਘਰ ਚਾਹੀਦਾ ਹੈ ਤਾਂ ਜੋ ਉਹ ਖ਼ੁਸ਼ੀ-ਖ਼ੁਸ਼ੀ ਰਹਿ ਸਕਣ।
ਫ਼ਿਲਮ ’ਚ ਵਿੱਕੀ ਕੌਸ਼ਲ ਤੇ ਸਾਰਾ ਅਲੀ ਖ਼ਾਨ ਤੋਂ ਇਲਾਵਾ ਇਨਾਮੁਲਹੱਕ, ਸੁਸ਼ਮਿਤਾ ਮੁਖਰਜੀ, ਨੀਰਜ ਸੂਦ, ਰਾਕੇਸ਼ ਬੇਦੀ, ਸ਼ਾਰੀਬ ਹਾਸ਼ਮੀ ਤੇ ਆਕਾਸ਼ ਖੁਰਾਣਾ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਲਕਸ਼ਮਨ ਉਤੇਕਰ ਨੇ ਡਾਇਰੈਕਟ ਕੀਤਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।