ਤਲਾਕ ਦੀਆਂ ਖ਼ਬਰਾਂ ਵਿਚਾਲੇ ਬਿਗ ਬੌਸ 'ਚ ਨਜ਼ਰ ਆਉਣਗੇ ਯੁਜਵੇਂਦਰ ਚਾਹਲ
Thursday, Jan 09, 2025 - 12:17 PM (IST)
ਮੁੰਬਈ- ਸਲਮਾਨ ਖਾਨ ਦਾ ਸ਼ੋਅ ਬਿੱਗ ਬੌਸ 18 ਕਈ ਕਾਰਨਾਂ ਕਰਕੇ ਖ਼ਬਰਾਂ 'ਚ ਹੈ। ਮੁਕਾਬਲੇਬਾਜ਼ਾਂ ਤੋਂ ਲੈ ਕੇ ਸ਼ੋਅ ਦੇ ਮਹਿਮਾਨਾਂ ਤੱਕ, ਹਰ ਕੋਈ ਖ਼ਬਰਾਂ 'ਚ ਬਣਿਆ ਰਹਿੰਦਾ ਹੈ। ਹੁਣ ਅਜਿਹੀਆਂ ਖ਼ਬਰਾਂ ਹਨ ਕਿ ਕ੍ਰਿਕਟਰ ਯੁਜਵੇਂਦਰ ਚਾਹਲ ਵੀ ਸ਼ੋਅ 'ਚ ਦਿਖਾਈ ਦੇਣਗੇ। ਯੁਜਵੇਂਦਰ ਚਾਹਲ ਦੀਆਂ ਵੀਕੈਂਡ ਕਾ ਵਾਰ 'ਚ ਦਿਖਾਈ ਦੇਣ ਦੀਆਂ ਰਿਪੋਰਟਾਂ ਹਨ। ਉਸ ਦੇ ਨਾਲ ਕ੍ਰਿਕਟਰ ਸ਼੍ਰੇਅਸ ਅਈਅਰ ਅਤੇ ਸ਼ਸ਼ਾਂਕ ਸਿੰਘ ਵੀ ਨਜ਼ਰ ਆਉਣਗੇ।
ਇਹ ਵੀ ਪੜ੍ਹੋ-Kumar Sanu ਨਾਲ ਪਤਨੀ ਵਾਂਗ ਰਹਿੰਦੀ ਸੀ ਇਹ ਅਦਾਕਾਰਾ, ਖੋਲ੍ਹਿਆ ਭੇਤ
ਕੀ ਯੂਜਵੇਂਦਰ ਚਾਹਲ ਸਲਮਾਨ ਦੇ ਸ਼ੋਅ 'ਚ ਆਉਣਗੇ ਨਜ਼ਰ?
ਸ਼ੋਅ ਦੇ ਨਿਰਮਾਤਾਵਾਂ ਵੱਲੋਂ ਤਿੰਨਾਂ ਦੀ ਐਂਟਰੀ ਬਾਰੇ ਅਜੇ ਤੱਕ ਕੋਈ ਅਧਿਕਾਰਤ ਅਪਡੇਟ ਨਹੀਂ ਆਇਆ ਹੈਪਰ ਜੇਕਰ ਯੁਜਵੇਂਦਰ ਚਾਹਲ ਸ਼ੋਅ 'ਤੇ ਆਉਂਦੇ ਹਨ ਤਾਂ ਸ਼ੋਅ ਦੀ ਟੀ.ਆਰ.ਪੀ. ਨੂੰ ਇਸ ਦਾ ਫਾਇਦਾ ਹੋਣ ਦੀ ਉਮੀਦ ਹੈ।ਦਰਅਸਲ, ਯੁਜਵੇਂਦਰ ਚਾਹਲ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹਨ। ਅਜਿਹੀਆਂ ਖ਼ਬਰਾਂ ਹਨ ਕਿ ਉਸ ਦੇ ਅਤੇ ਧਨਸ਼੍ਰੀ ਵਿਚਕਾਰ ਕੁਝ ਵੀ ਠੀਕ ਨਹੀਂ ਚੱਲ ਰਿਹਾ ਹੈ ਅਤੇ ਉਹ ਜਲਦੀ ਹੀ ਤਲਾਕ ਲੈ ਸਕਦੇ ਹਨ। ਹਾਲਾਂਕਿ, ਜੋੜੇ ਨੇ ਇਨ੍ਹਾਂ ਰਿਪੋਰਟਾਂ 'ਤੇ ਸਿੱਧੇ ਤੌਰ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਅਜਿਹੀ ਸਥਿਤੀ ਵਿੱਚ, ਜੇਕਰ ਯੁਜਵੇਂਦਰ ਚਾਹਲ ਬਿੱਗ ਬੌਸ 18 'ਚ ਦਿਖਾਈ ਦਿੰਦੇ ਹਨ ਤਾਂ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਹ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਚੀਜ਼ਾਂ 'ਤੇ ਪ੍ਰਤੀਕਿਰਿਆ ਦਿੰਦੇ ਹਨ ਜਾਂ ਨਹੀਂ।
ਇਹ ਵੀ ਪੜ੍ਹੋ-‘Emergency' ਨੂੰ ਥੀਏਟਰ 'ਚ ਰਿਲੀਜ਼ ਕਰਨਾ ਸਭ ਤੋਂ ਵੱਡੀ ਗਲਤੀ- ਕੰਗਨਾ ਰਣੌਤ
ਇੰਸਟਾਗ੍ਰਾਮ 'ਤੇ ਕੀਤਾ ਅਨਫਾਲੋ
ਤੁਹਾਨੂੰ ਦੱਸ ਦੇਈਏ ਕਿ ਯੁਜਵੇਂਦਰ ਚਾਹਲ ਅਤੇ ਧਨਸ਼੍ਰੀ ਨੇ ਇੰਸਟਾਗ੍ਰਾਮ 'ਤੇ ਇੱਕ ਦੂਜੇ ਨੂੰ ਅਨਫਾਲੋ ਕਰ ਦਿੱਤਾ ਹੈ। ਯੁਜਵੇਂਦਰ ਚਾਹਲ ਨੇ ਆਪਣੇ ਇੰਸਟਾਗ੍ਰਾਮ ਤੋਂ ਧਨਸ਼੍ਰੀ ਨਾਲ ਤਸਵੀਰਾਂ ਵੀ ਡਿਲੀਟ ਕਰ ਦਿੱਤੀਆਂ ਹਨ। ਹਾਲਾਂਕਿ, ਯੁਜਵੇਂਦਰ ਨਾਲ ਧਨਸ਼੍ਰੀ ਦੀਆਂ ਕੁਝ ਤਸਵੀਰਾਂ ਅਜੇ ਵੀ ਇੰਸਟਾਗ੍ਰਾਮ 'ਤੇ ਦਿਖਾਈ ਦੇ ਰਹੀਆਂ ਹਨ।ਧਨਸ਼੍ਰੀ ਨੇ ਬੁੱਧਵਾਰ ਰਾਤ ਨੂੰ ਇੱਕ ਪੋਸਟ ਸਾਂਝੀ ਕੀਤੀ ਸੀ। ਉਸ ਨੇ ਕਿਹਾ ਕਿ ਪਿਛਲੇ ਕੁਝ ਦਿਨ ਉਸ ਦੇ ਅਤੇ ਉਸ ਦੇ ਪਰਿਵਾਰ ਲਈ ਬਹੁਤ ਮੁਸ਼ਕਲ ਰਹੇ ਹਨ। ਉਹ ਟ੍ਰੋਲਿੰਗ ਅਤੇ ਬੇਬੁਨਿਆਦ ਲਿਖਤਾਂ ਕਾਰਨ ਪਰੇਸ਼ਾਨ ਹੈ।ਬਿੱਗ ਬੌਸ ਦੀ ਗੱਲ ਕਰੀਏ ਤਾਂ ਸ਼ਰੂਤਿਕਾ ਅਰਜੁਨ ਦੇ ਸ਼ੋਅ ਤੋਂ ਬਾਹਰ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।