ਰਣਜੀਤ ਬਾਵਾ ਦੇ ਗੀਤ ''ਤੇ ਯੋਗਰਾਜ ਸਿੰਘ ਨੇ ਕੀਤਾ ਡਾਂਸ, ਵੀਡੀਓ ਆਈ ਸਾਹਮਣੇ

Thursday, Dec 16, 2021 - 12:40 PM (IST)

ਰਣਜੀਤ ਬਾਵਾ ਦੇ ਗੀਤ ''ਤੇ ਯੋਗਰਾਜ ਸਿੰਘ ਨੇ ਕੀਤਾ ਡਾਂਸ, ਵੀਡੀਓ ਆਈ ਸਾਹਮਣੇ

ਚੰਡੀਗੜ੍ਹ- ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਰਣਜੀਤ ਬਾਵਾ ਗਾ ਰਹੇ ਹਨ ਜਦੋਂਕਿ ਯੋਗਰਾਜ ਸਿੰਘ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ। ਯੋਗਰਾਜ ਸਿੰਘ ਦਾ ਡਾਂਸ ਵੇਖ ਕੇ ਹਰ ਕੋਈ ਹੈਰਾਨ ਸੀ। ਕਿਉਂਕਿ ਜਿਸ ਤਰ੍ਹਾਂ ਦਾ ਜੋਸ਼ ਉਨ੍ਹਾਂ ਨੇ ਇਸ ਦੌਰਾਨ ਦਿਖਾਇਆ ਉਹ ਵੇਖਣ ਲਾਇਕ ਸੀ। ਇਸ ਤੋਂ ਇਲਾਵਾ ਹਿਮਾਂਸ਼ੀ ਖੁਰਾਣਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਸਾਂਝੀ ਕੀਤੀ ਹੈ।

 
 
 
 
 
 
 
 
 
 
 
 
 
 
 

A post shared by Ranjit Bawa (@ranjitbawa)


ਜਿਸ ‘ਚ ਯੋਗਰਾਜ ਸਿੰਘ ਅਤੇ ਗਿੱਪੀ ਗਰੇਵਾਲ ‘ਸ਼ਾਵਾ ਨੀ ਗਿਰਧਾਰੀ ਲਾਲ’ ਫ਼ਿਲਮ ਦੇ ਟਾਈਟਲ ਟ੍ਰੈਕ ‘ਤੇ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ । ਇਨ੍ਹਾਂ ਵੀਡੀਓਜ਼ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ । ਹਿਮਾਂਸ਼ੀ ਖੁਰਾਣਾ ਨੇ ਜਿਸ ਵੀਡੀਓ ਨੂੰ ਸਾਂਝਾ ਕੀਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਇਹ ਇਕ ਪ੍ਰੋਗਰਾਮ ਦੌਰਾਨ ਦੀ ਵੀਡੀਓ ਹੈ। ਜਿਸ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਜਿਵੇਂ ਕਿ ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ ਸਣੇ ਕਈ ਕਲਾਕਾਰ ਨਜ਼ਰ ਆਏ। ਦੱਸ ਦਈਏ ਕਿ ਇਸ ਪ੍ਰੋਗਰਾਮ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਮੌਜੂਦ ਸਨ।
ਦੱਸ ਦਈਏ ਕਿ ਪੰਜਾਬੀ ਫ਼ਿਲਮ ਇੰਡਸਟਰੀ ਦੀ ਪੂਰੀ ਚੜਤ ਹੈ। ਪੰਜਾਬੀ ਇੰਡਸਟਰੀ ‘ਚ ਕਈ ਨਵੀਂਆਂ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ। ਇਸ ਦੇ ਨਾਲ ਹੀ ਆਪਣੇ ਗੀਤਾਂ ਦੇ ਨਾਲ ਵੀ ਪੰਜਾਬੀ ਇੰਡਸਟਰੀ ਪੂਰੀ ਦੁਨੀਆ ‘ਤੇ ਰਾਜ ਕਰਦੀ ਹੈ।


author

Aarti dhillon

Content Editor

Related News