ਸਿੰਧੂਰ ਤੇ ਹੀਰਿਆਂ ਦਾ ਮੰਗਲਸੂਤਰ ਪਹਿਨੀ ਨਜ਼ਰ ਆਈ ਯਾਮੀ ਗੌਤਮ, ਦੇਖੋ ਤਸਵੀਰਾਂ

Sunday, Jun 27, 2021 - 05:00 PM (IST)

ਸਿੰਧੂਰ ਤੇ ਹੀਰਿਆਂ ਦਾ ਮੰਗਲਸੂਤਰ ਪਹਿਨੀ ਨਜ਼ਰ ਆਈ ਯਾਮੀ ਗੌਤਮ, ਦੇਖੋ ਤਸਵੀਰਾਂ

ਮੁੰਬਈ (ਬਿਊਰੋ)– ਯਾਮੀ ਗੌਤਮ ਵਿਆਹ ਤੋਂ ਬਾਅਦ ਮੁੰਬਈ ਵਾਪਸ ਆ ਗਈ ਹੈ। ਇਸ ਤੋਂ ਬਾਅਦ ਉਹ ਲਗਾਤਾਰ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੀ ਹੈ। ਹਾਲ ਹੀ ’ਚ ਯਾਮੀ ਨੂੰ ਹਰੇ ਰੰਗ ਦੀ ਸਾੜ੍ਹੀ ’ਚ ਦੇਖਿਆ ਗਿਆ, ਜਿਸ ’ਚ ਉਹ ਕਾਫੀ ਖ਼ੂਬਸੂਰਤ ਲੱਗ ਰਹੀ ਸੀ। ਉਨ੍ਹਾਂ ਦੀ ਭੈਣ ਸੁਰੀਲੀ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਉਸ ਨੇ ਲਿਖਿਆ ਹੈ, ‘ਭੈਣ ਨੂੰ ਸਜਾਉਣ ਦੀ ਖੁਸ਼ੀ।’ ਯਾਮੀ ਗੌਤਮ ਨੇ 4 ਜੂਨ ਨੂੰ ਫ਼ਿਲਮ ਨਿਰਦੇਸ਼ਕ ਆਦਿਤਿਆ ਧਰ ਨਾਲ ਵਿਆਹ ਕਰਵਾਇਆ ਹੈ। ਉਸ ਨੇ ਇਹ ਵਿਆਹ ਹਿਮਾਚਲ ਪ੍ਰਦੇਸ਼ ’ਚ ਹਿੰਦੂ ਰੀਤੀ-ਰਿਵਾਜਾਂ ਨਾਲ ਕਰਵਾਇਆ ਹੈ।

 
 
 
 
 
 
 
 
 
 
 
 
 
 
 
 

A post shared by Surilie Gautam (@s_u_r_i_l_i_e)

ਯਾਮੀ ਗੌਤਮ ਨੇ ਵਿਆਹ ਵਾਲੇ ਦਿਨ ਆਪਣੀ ਮਾਂ ਦੀ 33 ਸਾਲ ਪੁਰਾਣੀ ਸਿਲਕ ਦੀ ਸਾੜ੍ਹੀ ਪਹਿਨੀ ਸੀ। ਇਸ ਦੇ ਨਾਲ ਹੀ ਉਸ ਨੇ ਚੁੰਨੀ ਵੀ ਲਈ ਸੀ, ਜਿਸ ਨੂੰ ਉਸ ਦੀ ਨਾਨੀ ਨੇ ਤੋਹਫ਼ੇ ’ਚ ਦਿੱਤਾ ਸੀ। ਇਸ ਤੋਂ ਇਲਾਵਾ ਉਹ ਪਹਾੜੀ ਹਿਮਾਚਲੀ ਨਥ ਪਹਿਨੀ ਵੀ ਨਜ਼ਰ ਆਈ ਸੀ। ਯਾਮੀ ਗੌਤਮ ਦੇ ਵਿਆਹ ’ਤੇ ਛੋਟੇ ਪੱਧਰ ’ਤੇ ਪ੍ਰੋਗਰਾਮ ਕਰਵਾਇਆ ਗਿਆ ਸੀ। ਯਾਮੀ ਗੌਤਮ ਨੇ ਵਿਆਹ ’ਚ ਆਪਣਾ ਮੇਕਅੱਪ ਖ਼ੁਦ ਕੀਤਾ ਸੀ। ਉਥੇ ਹੀ ਉਸ ਦੇ ਵਾਲ ਉਸ ਦੀ ਭੈਣ ਸੁਰੀਲੀ ਨੇ ਵਾਹੇ ਸਨ।

ਯਾਮੀ ਗੌਤਮ ਤੇ ਆਦਿਤਿਆ ਧਰ ਨੇ ਸੋਸ਼ਲ ਮੀਡੀਆ ’ਤੇ ਵਿਆਹ ਦੀ ਗੱਲ ਜਨਤਕ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਆਦਿਤਿਆ ਧਰ ਨੇ ‘ਉੜੀ : ਦਿ ਸਰਜੀਕਲ ਸਟ੍ਰਾਈਕ’ ਫ਼ਿਲਮ ਦਾ ਨਿਰਦੇਸ਼ਨ ਕੀਤਾ ਸੀ। ਇਸ ਫ਼ਿਲਮ ’ਚ ਯਾਮੀ ਗੌਤਮ ਦੀ ਅਹਿਮ ਭੂਮਿਕਾ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News