ਕਾਨਸ 2022 ’ਚ ਹਿਨਾ ਖ਼ਾਨ ਨੂੰ ਕੀਤਾ ਨਜ਼ਰਅੰਦਾਜ਼, ਇਸ ਗੱਲੋਂ ਪ੍ਰਗਟਾਈ ਨਾਰਾਜ਼ਗੀ

05/20/2022 11:04:54 AM

ਮੁੰਬਈ (ਬਿਊਰੋ)– ਕਾਨਸ 2022 ’ਚ ਟੀ. ਵੀ. ਅਦਾਕਾਰਾ ਹਿਨਾ ਖ਼ਾਨ ਆਪਣੇ ਹੁਸਨ ਦਾ ਜਲਵਾ ਬਿਖੇਰਨ ’ਚ ਕੋਈ ਕਸਰ ਨਹੀਂ ਛੱਡ ਰਹੀ ਹੈ। ਹਿਨਾ ਦੇ ਹੁਣ ਤਕ ਜੋ ਵੀ ਲੁਕਸ ਸਾਹਮਣੇ ਆਏ ਹਨ, ਉਨ੍ਹਾਂ ’ਚ ਉਹ ਕਹਿਰ ਢਾਅ ਰਹੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਹਿਨਾ ਖ਼ਾਨ ਨਾਰਾਜ਼ ਹੈ। ਕਾਨਸ ਫ਼ਿਲਮ ਫੈਸਟੀਵਲ ਕਾਰਨ ਉਸ ਦਾ ਦਿਲ ਟੁੱਟਾ ਹੈ।

ਹਿਨਾ ਖ਼ਾਨ ਕਾਨਸ ਫ਼ਿਲਮ ਫੈਸਟੀਵਲ 2022 ’ਚ ਭਾਰਤੀ ਪਵੇਲੀਅਨ ਦੀ ਓਪਨਿੰਗ ਸੈਰੇਮਨੀ ’ਚ ਸੱਦਾ ਨਾ ਮਿਲਣ ਕਾਰਨ ਨਾਰਾਜ਼ ਹੈ। ਕਾਨਸ ’ਚ ਜਿਸ ਦਿਨ ਇੰਡੀਅਨ ਪਵੇਲੀਅਨ ਦਾ ਉਦਘਾਟਨ ਕੀਤਾ ਗਿਆ ਸੀ, ਉਦੋਂ ਉਥੇ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਦੇ ਨਾਲ ਮੰਨੀਆਂ-ਪ੍ਰਮੰਨੀਆਂ ਅਦਾਕਾਰਾਂ ਮੌਜੂਦ ਸਨ। ਦੀਪਿਕਾ ਪਾਦੁਕੋਣ, ਉਰਵਸ਼ੀ ਰੌਤੇਲਾ, ਪੂਜਾ ਹੇਗੜੇ, ਤਮੰਨਾ ਭਾਟੀਆ, ਗਾਇਕ ਮਾਮੇ ਖ਼ਾਨ ਸਮੇਤ ਬਾਕੀ ਸਿਤਾਰੇ ਨਜ਼ਰ ਆਏ। ਇਸ ਮੌਕੇ ਹਿਨਾ ਖ਼ਾਨ ਮੌਜੂਦ ਨਹੀਂ ਸੀ ਕਿਉਂਕਿ ਉਸ ਨੂੰ ਸੱਦਾ ਹੀ ਨਹੀਂ ਮਿਲਿਆ ਸੀ।

ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਹਾਲੀਵੁੱਡ ਗਾਇਕਾ ਰਿਹਾਨਾ ਬਣੀ ਮਾਂ, ਦਿੱਤਾ ਪੁੱਤਰ ਨੂੰ ਜਨਮ

ਹੁਣ ਕਾਨਸ ’ਚ ਫ਼ਿਲਮ ਕੰਪੈਨੀਅਨ ਨੂੰ ਦਿੱਤੇ ਇੰਟਰਵਿਊ ’ਚ ਹਿਨਾ ਖ਼ਾਨ ਨੇ ਇਸ ’ਤੇ ਨਾਰਾਜ਼ਗੀ ਜਤਾਈ ਹੈ। ਹਿਨਾ ਖ਼ਾਨ ਕਹਿੰਦੀ ਹੈ, ‘‘ਅਸੀਂ ਸਾਰੇ ਇਕੋ ਇੰਡਸਟਰੀ ਨਾਲ ਸਬੰਧ ਰੱਖਦੇ ਹਾਂ। ਸਾਰੇ ਇਥੇ ਭਾਰਤ ਦੀ ਅਗਵਾਈ ਕਰਨ ਆਏ ਹਨ। ਮੈਂ ਆਪਣੀ ਫ਼ਿਲਮ ਦੇ ਪੋਸਟਰ ਲਾਂਚ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ। ਹਰ ਕਿਸੇ ਨੂੰ ਪਤਾ ਸੀ ਕਿ ਮੈਂ ਆਪਣੀ ਫ਼ਿਲਮ ਦਾ ਪੋਸਟਰ ਲਾਂਚ ਕਰਨ ਆਵਾਂਗੀ। ਮੈਂ ਇੰਡੀਅਨ ਪੈਵੇਲੀਅਨ ਤੋਂ ਹਾਂ ਤੇ ਮੈਂ ਕਾਫੀ ਉਤਸ਼ਾਹਿਤ ਸੀ।’’ ਇਸ ਤੋਂ ਬਾਅਦ ਹਿਨਾ ਨੇ ਕਿਹਾ ਕਿ ਅਜੇ ਵੀ ਇੰਡਸਟਰੀ ’ਚ Elitist ਸਿਸਟਮ ਮੌਜੂਦ ਹੈ।

 
 
 
 
 
 
 
 
 
 
 
 
 
 
 

A post shared by HK (@realhinakhan)

ਹਿਨਾ ਕਹਿੰਦੀ ਹੈ, ‘‘ਇਕ ਓਪਨਿੰਗ ਸੈਰੇਮਨੀ ਹੋਈ ਸੀ ਤੇ ਇੰਡੀਅਨ ਪੈਵੇਲੀਅਨ ’ਚ ਇਕ ਇਵੈਂਟ ਹੋਇਆ ਸੀ। ਉਥੇ ਸਭ ਮੌਜੂਦ ਸਨ, ਬਾਲੀਵੁੱਡ ਤੋਂ ਹੀ ਨਹੀਂ ਪਰ ਗਾਇਕ ਵੀ ਸਨ। ਮੈਨੂੰ ਉਨ੍ਹਾਂ ’ਤੇ ਮਾਣ ਹੈ ਪਰ ਉਸੇ ਸਮੇਂ ਮੈਨੂੰ ਇਸ ਗੱਲ ਦਾ ਵੀ ਦੁੱਖ ਹੈ ਕਿਉਂਕਿ ਮੈਂ ਉਥੇ ਨਹੀਂ ਸੀ। ਉਹ ਘੂਮਰ ਕਰ ਰਹੇ ਸਨ। ਮੈਂ ਵੀਡੀਓ ਦੇਖੀ ਤੇ ਆਪਣੇ ਦੇਸ਼ ’ਤੇ ਮਾਣ ਮਹਿਸੂਸ ਕੀਤਾ। ਮੈਂ ਸੈਲੇਬ੍ਰਿਟੀ ਨੂੰ ਬਲੇਮ ਨਹੀਂ ਕਰਦੀ। ਮੈਨੂੰ ਲੱਗਦਾ ਹੈ ਕਿ ਇਹ ਫੀਲਡ ਦੇ ਲੋਕ ਹਨ, ਜੋ ਇਹ ਸਾਰਾ ਕੰਮ ਕਰਦੇ ਹਨ। ਮੈਂ ਉਥੇ ਘੱਟ ਤੋਂ ਘੱਟ ਦਰਸ਼ਕਾਂ ਵਿਚਾਲੇ ਹੀ ਹੁੰਦੀ, ਚੀਅਰ ਕਰਦੀ।’’ ਹਿਨਾ ਨੇ ਉਮੀਦ ਜਤਾਈ ਕਿ ਸ਼ਾਇਦ ਅਗਲੇ ਸਾਲ ਉਹ ਇਸ ਦਾ ਹਿੱਸਾ ਬਣ ਸਕੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News