ਪਿੰਡਾਂ ਦੇ ਲੋਕਾਂ ਲਈ ਅਰਿਜੀਤ ਸਿੰਘ ਦਾ ਖ਼ਾਸ ਉਪਰਾਲਾ, ਸ਼ੁਰੂ ਕੀਤੀ ਇਹ ਮੁਹਿੰਮ

Monday, Jun 07, 2021 - 06:35 PM (IST)

ਮੁੰਬਈ (ਬਿਊਰੋ) - ਪੂਰਾ ਦੇਸ਼ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ, ਜਿਸ ਨਾਲ ਮਨੋਰੰਜਨ ਦੀ ਦੁਨੀਆ ਵੀ ਕਾਫ਼ੀ ਪ੍ਰਭਾਵਿਤ ਹੋਈ ਹੈ। ਇਸ ਦੇ ਬਾਵਜੂਦ ਫ਼ਿਲਮ ਇੰਡਸਟਰੀ ਦੇ ਬਹੁਤ ਸਾਰੇ ਚਿਹਰੇ ਮਦਦ ਲਈ ਅੱਗੇ ਆਏ ਹਨ ਅਤੇ ਹੁਣ ਮਸ਼ਹੂਰ ਗਾਇਕ ਅਰਿਜੀਤ ਸਿੰਘ ਨੇ ਇਕ ਵੱਖਰੀ ਪਹਿਲ ਦੀ ਸ਼ੁਰੂਆਤ ਕੀਤੀ ਹੈ। ਅਰਿਜੀਤ ਸਿੰਘ ਨੇ ਕੋਰੋਨਾ ਦੌਰਾਨ ਪੇਂਡੂ ਲੋਕਾਂ ਦੀ ਸਹਾਇਤਾ ਲਈ ਫੰਡ ਇਕੱਠਾ ਕੀਤਾ ਹੈ। ਫੰਡ ਇਕੱਠਾ ਕਰਨ ਲਈ ਅਰਿਜੀਤ ਨੇ ਹਾਲ ਹੀ ਵਿਚ ਵਰਚੁਅਲ ਈਵੈਂਟ ਦਾ ਆਯੋਜਨ ਕੀਤਾ।

 
 
 
 
 
 
 
 
 
 
 
 
 
 
 
 

A post shared by Arijit Singh (@arijitsingh)

ਅਰਿਜੀਤ ਸਿੰਘ ਨੇ ਆਪਣੇ ਬਿਆਨ ਵਿਚ ਕਿਹਾ ਕਿ ''ਮੈਂ ਤੁਹਾਨੂੰ ਇਕ ਗੱਲ ਦੱਸਣਾ ਚਾਹੁੰਦਾ ਹਾਂ, ਕੋਸ਼ਿਸ਼ ਹੈ ਕਿ ਕੋਰੋਨਾ ਜ਼ਿਆਦਾ ਨਾ ਫੈਲੇ। ਪਿੰਡ ਵਿਚ ਕਿਸੇ ਵੀ ਤਰ੍ਹਾਂ ਦੇ ਟੈਸਟ ਕਰਵਾਉਣ ਦਾ ਕੋਈ ਸਿਸਟਮ ਨਹੀਂ ਹੈ। ਇੱਕ ਸੋਚ ਮਨ ਵਿਚ ਆਈ ਕਿ ਫੰਡ ਇਕੱਠੇ ਕਰਕੇ ਹਸਪਤਾਲ ਅਤੇ ਪਿੰਡ ਦੇ ਲੋਕਾਂ ਦੀ ਮਦਦ ਕੀਤੀ ਜਾਵੇ। ਇਸ ਲਈ ਮੈਂ ਇਕ ਆਨਲਾਈਨ ਈਵੈਂਟ ਕਰਾਂਗਾ।''

ਅਰਿਜੀਤ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੀ ਫੰਡ ਇਕੱਠਾ ਕਰਨ ਅਤੇ ਡੋਨੇਟ ਕਰਨ ਦੀ ਅਪੀਲ ਕੀਤੀ। ਅਰਿਜੀਤ ਦਾ ਇਹ ਵਰਚੁਅਲ ਈਵੈਂਟ 6 ਜੂਨ ਦੀ ਸ਼ਾਮ ਇੰਟਰਨੇਟ 'ਤੇ ਆਯੋਜਿਤ ਕੀਤਾ ਗਿਆ ਸੀ। ਅਰਿਜੀਤ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ। 


sunita

Content Editor

Related News