ਹਿੰਸਕ ਝੜਪ ਤੋਂ ਬਾਅਦ ਵੀ ਕਿਸਾਨਾਂ ਦੇ ਹੱਕ ’ਚ ਖੜ੍ਹੀ ਹਿਮਾਂਸ਼ੀ ਖੁਰਾਣਾ, ਆਖੀ ਵੱਡੀ ਗੱਲ
Wednesday, Jan 27, 2021 - 05:12 PM (IST)

ਮੁੰਬਈ: 26 ਜਨਵਰੀ 2021 ਗਣਤੰਤਰ ਦਿਵਸ ਦੇ ਮੌਕੇ ’ਤੇ ਦਿੱਲੀ ਦੇ ਲਾਲ ਕਿਲ੍ਹੇ ’ਚ ਕਿਸਾਨ ਅੰਦੋਲਨ ਦੇ ਨਾ ’ਤੇ ਜੋ ਹੋਇਆ, ਉਸ ਦੀ ਕਿਸੇ ਨੇ ਕਦੇ ਉਮੀਦ ਵੀ ਨਹੀਂ ਕੀਤੀ ਸੀ। ਕੱਲ ਗਣਤੰਤਰ ਦਿਵਸ ਦੇ ਮੌਕੇ ’ਤੇ ਕਿਸਾਨਾਂ ਨੇ ਦਿੱਲੀ ’ਚ ਟਰੈਕਟਰ ਰੈਲੀ ਕੱਢੀ ਅਤੇ ਇਹ ਰੈਲੀ ਦੇਖਦੇ ਹੀ ਦੇਖਦੇ ਹਿੰਸਾ ’ਚ ਬਦਲ ਗਈ। ਕਿਸਾਨ ਅੰਦੋਲਨ ਦੇ ਇਕ ਗਰੁੱਪ ਨੇ ਉਥੇ ਕੇਸਰੀ ਝੰਡਾ ਲਹਿਰਾ ਦਿੱਤਾ, ਭਾਵ ਸ਼ਰੇਆਮ ਤਿਰੰਗੇ ਦਾ ਅਪਮਾਨ ਕੀਤਾ। ਹੁਣ ਇਸ ’ਤੇ ਆਮ ਲੋਕਾਂ ਤੋਂ ਲੈ ਕੇ ਬਾਲੀਵੁੱਡ ਸਿਤਾਰਿਆਂ ਦੇ ਰਿਐਕਸ਼ਨ ਸਾਹਮਣੇ ਆ ਰਹੇ ਹਨ।
ਦੂਜੇ ਪਾਸੇ ਇਸ ਘਟਨਾ ’ਤੇ ਪੰਜਾਬੀ ਅਦਾਕਾਰਾ ਅਤੇ ਗਾਇਕਾ ਹਿਮਾਂਸ਼ੀ ਖੁਰਾਨਾ ਦਾ ਵੀ ਬਿਆਨ ਸਾਹਮਣੇ ਆਇਆ ਹੈ। ਇਸ ਹਿੰਸਕ ਰੁੱਖ ਤੋਂ ਬਾਅਦ ਵੀ ਹਿਮਾਂਸ਼ੀ ਖੁਰਾਨਾ ਕਿਸਾਨਾਂ ਦੇ ਸਮਰਥਨ ’ਚ ਆਪਣੀ ਆਵਾਜ਼ ਬੁਲੰਦ ਕਰਦੀ ਨਜ਼ਰ ਆਈ। ਅਦਾਕਾਰਾ ਸਭ ਨੂੰ ਅਪੀਲ ਕਰਦੀ ਦਿਖੀ ਕਿ ਕਿਸਾਨਾਂ ਨੂੰ ਸਪੋਰਟ ਜਾਰੀ ਰੱਖੋ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।