‘ਵਿਕਰਮ ਵੇਧਾ’ ਨੇ ਦੋ ਹਫ਼ਤਿਆਂ ’ਚ ਕੀਤੀ ਸਿਰਫ 69 ਕਰੋੜ ਰੁਪਏ ਦੀ ਕਮਾਈ

10/10/2022 5:04:17 PM

ਮੁੰਬਈ (ਬਿਊਰੋ)– 30 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਫ਼ਿਲਮ ‘ਵਿਕਰਮ ਵੇਧਾ’ ਨੂੰ ਦਰਸ਼ਕਾਂ ਵਲੋਂ ਚੰਗਾ ਹੁੰਗਾਰਾ ਨਹੀਂ ਮਿਲ ਰਿਹਾ ਹੈ। ਫ਼ਿਲਮ ’ਚ ਰਿਤਿਕ ਰੌਸ਼ਨ ਤੇ ਸੈਫ ਅਲੀ ਖ਼ਾਨ ਮੁੱਖ ਭੂਮਿਕਾ ’ਚ ਹਨ ਪਰ ਇਸ ਦੇ ਬਾਵਜੂਦ ਦੋਵੇਂ ਦਰਸ਼ਕਾਂ ਨੂੰ ਸਿਨੇਮਾਘਰਾਂ ਤਕ ਖਿੱਚਣ ’ਚ ਅਸਫਲ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਜੈਨੀ ਜੌਹਲ ਦਾ ਗੀਤ ਬੈਨ ਹੋਣ ’ਤੇ ਭਗਵੰਤ ਮਾਨ ਤੇ ਕੇਜਰੀਵਾਲ ’ਤੇ ਵਰ੍ਹੇ ਸੁਖਪਾਲ ਖਹਿਰਾ ਤੇ ਜੱਸੀ ਜਸਰਾਜ

ਫ਼ਿਲਮ ਦੇ ਦੂਜੇ ਵੀਕੈਂਡ ਦੀ ਕਮਾਈ ਵੀ ਸਾਹਮਣੇ ਆ ਚੁੱਕੀ ਹੈ। ਦੋ ਹਫ਼ਤਿਆਂ ’ਚ ‘ਵਿਕਰਮ ਵੇਧਾ’ ਨੇ ਸਿਰਫ 69 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫ਼ਿਲਮ ਦਾ ਬਜਟ 175 ਕਰੋੜ ਰੁਪਏ ਹੈ ਤੇ ਫ਼ਿਲਮ ਨੇ ਬਜਟ ਦੇ ਅੱਧੇ ਪੈਸੇ ਵੀ ਪੂਰੇ ਨਹੀਂ ਕੀਤੇ ਹਨ।

ਇਸ ਦਾ ਇਕ ਮੁੱਖ ਕਾਰਨ ਫ਼ਿਲਮ ਦਾ ਰੀਮੇਕ ਹੋਣਾ ਹੋ ਸਕਦਾ ਹੈ। ‘ਵਿਕਰਮ ਵੇਧਾ’ ਸਾਲ 2017 ’ਚ ਆਈ ਇਸੇ ਨਾਂ ਦੀ ਤਾਮਿਲ ਫ਼ਿਲਮ ਦਾ ਰੀਮੇਕ ਹੈ, ਜਿਸ ’ਚ ਵਿਜੇ ਸੇਤੁਪਤੀ ਤੇ ਆਰ. ਮਾਧਵਨ ਨੇ ਮੁੱਖ ਭੂਮਿਕਾ ਨਿਭਾਈ ਸੀ।

PunjabKesari

ਫ਼ਿਲਮ ਨੂੰ ਆਰੀਜਨਲ ਫ਼ਿਲਮ ਦੀ ਹੀ ਡਾਇਰੈਕਟਰ ਜੋੜੀ ਗਾਇਤਰੀ ਤੇ ਪੁਸ਼ਕਰ ਵਲੋਂ ਡਾਇਰੈਕਟ ਕੀਤਾ ਗਿਆ ਹੈ ਪਰ ਇਸ ਦੇ ਬਾਵਜੂਦ ਫ਼ਿਲਮ ਬਾਕਸ ਆਫਿਸ ’ਤੇ ਫਲਾਪ ਰਹੀ। ਫ਼ਿਲਮ ਨੂੰ ਰਿਲੀਜ਼ ਤੋਂ ਪਹਿਲਾਂ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਸੀ ਕਿਉਂਕਿ ਰੀਮੇਕ ਹੋਣ ਦੇ ਚਲਦਿਆਂ ਲੋਕ ਪਹਿਲਾਂ ਹੀ ਇਸ ਫ਼ਿਲਮ ਨੂੰ ਨਾ ਦੇਖਣ ਦਾ ਮਨ ਬਣਾ ਚੁੱਕੇ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News