‘ਵਿਕਰਮ ਵੇਧਾ’ ਦੀ ਸ਼ੂਟਿੰਗ ਖ਼ਤਮ, ਕਲਾਕਾਰਾਂ ਨੇ ਸਾਂਝੇ ਕੀਤੇ ਤਜਰਬੇ

Saturday, Jun 11, 2022 - 11:42 AM (IST)

‘ਵਿਕਰਮ ਵੇਧਾ’ ਦੀ ਸ਼ੂਟਿੰਗ ਖ਼ਤਮ, ਕਲਾਕਾਰਾਂ ਨੇ ਸਾਂਝੇ ਕੀਤੇ ਤਜਰਬੇ

ਮੁੰਬਈ (ਬਿਊਰੋ)– ਪੁਸ਼ਕਰ ਤੇ ਗਾਇਤਰੀ ਵਲੋਂ ਨਿਰਦੇਸ਼ਿਤ ਰਿਤਿਕ ਰੌਸ਼ਨ ਤੇ ਸੈਫ ਅਲੀ ਖ਼ਾਨ ਸਟਾਰਰ ਆਗਾਮੀ ਫ਼ਿਲਮ ‘ਵਿਕਰਮ ਵੇਧਾ’ ਦੀ ਸ਼ੂਟਿੰਗ ਪੂਰੀ ਹੋ ਗਈ ਹੈ। ਇਸ ਫ਼ਿਲਮ ਨੂੰ ਲੈ ਕੇ ਰਿਤਿਕ ਰੌਸ਼ਨ ਨੇ ਸ਼ੇਅਰ ਕੀਤਾ, ‘‘ਵਿਕਰਮ ਬਣਨਾ ਮੇਰੇ ਪਹਿਲਾਂ ਕੀਤੇ ਗਏ ਸਾਰੇ ਕੰਮਾਂ ਤੋਂ ਇਕਦਮ ਅਲੱਗ ਹੈ।’’

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਨੂੰ ਜਨਮਦਿਨ ’ਤੇ ਯਾਦ ਕਰ ਭਾਵੁਕ ਹੋਏ ਇਹ ਸਿਤਾਰੇ, ਇੰਝ ਬਿਆਨ ਕੀਤੇ ਦਿਲ ਦੇ ਜਜ਼ਬਾਤ

ਰਿਤਿਕ ਨੇ ਅੱਗੇ ਕਿਹਾ, ‘‘ਮੈਂ ‘ਹੀਰੋ’ ਹੋਣ ਦੇ ਢਾਂਚੇ ਨੂੰ ਤੋੜਨਾ ਸੀ ਤੇ ਇਕ ਅਦਾਕਾਰ ਦੇ ਰੂਪ ’ਚ ਪੂਰੀ ਤਰ੍ਹਾਂ ਨਾਲ ਅਨਐਕਸਪਲੋਰਡ ਟੈਰੇਟਰੀ ’ਚ ਕਦਮ ਰੱਖਣਾ ਸੀ। ਸੈਫ ਅਲੀ ਖ਼ਾਨ, ਰਾਧਿਕਾ ਆਪਟੇ, ਰੋਹਿਤ ਸਰਾਫ ਤੇ ਯੋਗਿਤਾ ਬਿਹਾਨੀ ਨਾਲ ਕੰਮ ਕਰਨ ਨਾਲ ਮੈਨੂੰ ਇਕ ਕਲਾਕਾਰ ਦੇ ਰੂਪ ’ਚ ਹੋਰ ਪ੍ਰੇਰਣਾ ਮਿਲੀ।’’

ਉਥੇ ਹੀ ਸੈਫ ਨੇ ਤਜਰਬਾ ਸਾਂਝਾ ਕਰਦਿਆਂ ਕਿਹਾ, ‘‘ਰਿਤਿਕ ਨਾਲ ਕੰਮ ਕਰਨਾ ਤੇ ਕੁਝ ਇੰਟੈਂਸ ਐਕਸ਼ਨ ਸੀਨਜ਼ ਕਰਨਾ ਮੇਰੇ ਲਈ ਇਕ ਚੰਗਾ ਅਨੁਭਵ ਸੀ।’’

PunjabKesari

‘ਵਿਕਰਮ ਵੇਧਾ’ ਨੂੰ ਗੁਲਸ਼ਨ ਕੁਮਾਰ, ਟੀ-ਸੀਰੀਜ਼ ਫ਼ਿਲਮਜ਼ ਤੇ ਰਿਲਾਇੰਸ ਐਂਟਰਟੇਨਮੈਂਟ ਵਲੋਂ ਫ੍ਰਾਈਡੇ ਫ਼ਿਲਮਵਕਰਸ ਤੇ ਵਾਈ. ਐੱਨ. ਓ. ਟੀ. ਸਟੂਡੀਓਜ਼ ਦੇ ਸਹਿਯੋਗ ਨਾਲ ਪੇਸ਼ ਕੀਤਾ ਗਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News