ਅਕਸ਼ੈ ਕੁਮਾਰ ਦੀ ਫ਼ਿਲਮ ‘ਸਮਰਾਟ ਪ੍ਰਿਥਵੀਰਾਜ’ ਦੇਖਣ ਵਾਲੇ ਦਰਸ਼ਕ ਹੋਏ ਗਾਇਬ

Friday, Jun 10, 2022 - 02:07 PM (IST)

ਅਕਸ਼ੈ ਕੁਮਾਰ ਦੀ ਫ਼ਿਲਮ ‘ਸਮਰਾਟ ਪ੍ਰਿਥਵੀਰਾਜ’ ਦੇਖਣ ਵਾਲੇ ਦਰਸ਼ਕ ਹੋਏ ਗਾਇਬ

ਬਾਲੀਵੁੱਡ ਡੈਸਕ: ਅਕਸ਼ੈ ਕੁਮਾਰ ਦੀ ਸਭ ਤੋਂ ਵੱਡੀ ਫ਼ਲਾਪ ਫ਼ਿਲਮ ‘ਸਮਰਾਟ ਪ੍ਰਿਥਵੀਰਾਜ’ ਦਾ ਬਾਕਸ ਆਫ਼ਿਸ ’ਤੇ ਬੁਰਾ ਹਾਲ ਹੈ।  ‘ਸਮਰਾਟ ਪ੍ਰਿਥਵੀਰਾਜ’ ਇਸ ਹਫ਼ਤੇ ’ਚ ਹੀ ਸੁਗੜਦੀ ਹੋਈ ਦਿਖ ਰਹੀ ਹੈ। ਫ਼ਿਲਮ ਦੀ ਕਮਾਈ ਹਰ ਦਿਨ ਘੱਟਦੀ ਜਾ ਰਹੀ ਹੈ।

ਇਹ ਵੀ ਪੜ੍ਹੋ: ਤੇਜਸਵੀ ਪ੍ਰਕਾਸ਼ ਨੇ ਬੁਆਏਫ੍ਰੈਂਡ ਨਾਲ ਮਨਾਇਆ ਜਨਮਦਿਨ, ਕਰਨ ਕੁੰਦਰਾ ਦੇ ਖ਼ਾਸ ਅੰਦਾਜ਼ ਨੇ ਅਦਾਕਾਰਾ ਨੂੰ ਕੀਤਾ ਹੈਰਾਨ

ਅਕਸ਼ੇ ਕੁਮਾਰ ਦੀ ਫ਼ਿਲਮ ਦੇ ਕਮਜ਼ੋਰ ਅੰਕੜੇ ਦੱਸਦੇ ਹਨ ਕਿ ਫ਼ਿਲਮ ਨੇ ਬਾਕਸ ਆਫ਼ਿਸ ’ਤੇ ਕਿੰਨਾ ਸੰਘਰਸ਼ ਕੀਤਾ ਹੈ। ਇਹ ਸੰਘਰਸ਼ ਹੁਣ ਤੱਕ ਜਾਰੀ ਹੈ। ਸ਼ੁੱਕਰਵਾਰ ਨੂੰ  ਰਿਲੀਜ਼ ਵਾਲੇ ਦਿਨ ਫ਼ਿਲਮ ਨੇ 10.70 ਕਰੋੜ ਦੀ ਕਮਾਈ ਕੀਤੀ। ਸ਼ਨੀਵਾਰ ਨੂੰ 12.60 ਕਰੋੜ, ਐਤਵਾਰ ਨੂੰ 16.10 ਕਰੋੜ, ਸੋਮਵਾਰ ਨੂੰ 5 ਕਰੋੜ, ਮੰਗਲਵਾਰ ਨੂੰ 4.25 ਕਰੋੜ ਬੁੱਧਵਾਰ ਨੂੰ 3.60 ਕਰੋੜ ਦਾ ਕਲੈਕਸ਼ਨ ਕੀਤਾ।

PunjabKesari

ਫ਼ਿਲਮ ਦੀ ਸ਼ੁਰੂਆਤੀ ਵੀਕੈਂਡ ’ਤੇ ਕਮਾਈ ਫ਼ਿਰ ਵੀ ਚੰਗੀ ਰਹੀ ਪਰ ਕੰਮਕਾਜੀ ਦਿਨਾਂ ’ਚ ਫ਼ਿਲਮ ਦੇ ਡਿੱਗਦੇ ਕਲੈਕਸ਼ਨ ਨੇ ਸਭ ਨੂੰ ਹੈਰਾਨ ਕਰ ਦਿੱਤਾ। ਅਕਸ਼ੈ ਕੁਮਾਰ ਦੀ ਫ਼ਿਲਮ ਬਾਕਸ ਆਫ਼ਿਸ ’ਤੇ ਇਸ ਤਰ੍ਹਾਂ ਡਿੱਗਦੀ ਨਜ਼ਰ ਆ ਰਹੀ ਹੈ। ਇਹ ਫ਼ਿਲਮ ਬੈਕ ਟੂ ਬੈਕ ਫ਼ਲਾਪ ਹੋਣ ਵਾਲੀ ਅਕਸ਼ੈ ਦੀ  ਇਹ ਦੂਸਰੀ ਫ਼ਿਲਮ ਹੈ। ਪਹਿਲਾਂ ਉਸਦੇ ਬੱਚਨ ਪਾਂਡੇ ਵੀ ਫ਼ਲਾਪ ਹੋਈ ਸੀ।

ਇਹ ਵੀ ਪੜ੍ਹੋ: ਪਤੀ ਸੂਰਜ ਨਾਬੀਆਰ ਨਾਲ ਨਾਸ਼ਤੇ ਦਾ ਆਨੰਦ ਲੈਂਦੀ ਨਜ਼ਰ ਆਈ ਮੌਨੀ ਰਾਏ

ਅਕਸ਼ੈ ਕੁਮਾਰ ਦੀ ਫ਼ਿਲਮ ‘ਸਮਰਾਟ ਪ੍ਰਿਥਵੀਰਾਜ’ ’ਚ ਖੂਬਸੂਕਤ ਅਦਾਕਾਰਾ ਮਾਨੁਸ਼ੀ ਛਿੱਲਰ ਨੇ ਵੀ ਡੈਬਿਊ ਕੀਤਾ ਹੈ। ਉਨ੍ਹਾਂ ਨੂੰ ਉਮੀਦ ਵੀ ਨਹੀਂ ਹੋਵੇਗੀ ਕਿ ਅਕਸ਼ੈ ਕੁਮਾਰ ਦੀ ਇਹ ਫ਼ਿਲਮ ਬਾਕਸ ਆਫ਼ਿਸ ’ਤੇ ਇੰਨੀ ਹੀ ਸਫ਼ਲ ਹੋਵੇਗੀ । ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਕਸ਼ੈ ਦੀ ਫ਼ਿਲਮ ਇਸ ਵੀਕੈਂਡ ’ਚ ਕਮਾਈ ਕਰ ਸਕੇਗੀ।


author

Anuradha

Content Editor

Related News