ਵਿੱਕੀ ਕੌਸ਼ਲ ਦਾ ਖ਼ੁਲਾਸਾ, ‘ਕਨ੍ਹਈਆ ਟਵਿਟਰ ਪੇ ਆ ਜਾ’ ਗੀਤ ਦੀ ਸ਼ੂਟਿੰਗ ਲਈ ਤਿੰਨ ਰਾਤਾਂ ਤੱਕ ਨਹੀਂ ਸੁੱਤਾ

09/03/2023 11:54:03 AM

ਮੁੰਬਈ (ਬਿਊਰੋ)– ਵਿੱਕੀ ਕੌਸ਼ਲ ਨੇ ਖ਼ੁਲਾਸਾ ਕੀਤਾ ਕਿ ਵਾਈ. ਆਰ. ਐੱਫ. ਦੀ ਆਗਾਮੀ ਰਿਲੀਜ਼ ‘ਦਿ ਗ੍ਰੇਟ ਇੰਡੀਅਨ ਫੈਮਿਲੀ’ (ਟੀ. ਜੀ. ਆਈ. ਐੱਫ.) ਤੋਂ ‘ਕਨ੍ਹਈਆ ਟਵਿਟਰ ਪੇ ਆ ਜਾ’ ਦੀ ਸ਼ੂਟਿੰਗ ਲਈ ਤਿੰਨ ਰਾਤਾਂ ਤੱਕ ਨੀਂਦ ਨਹੀਂ ਆਈ।

ਵਿੱਕੀ ਦਾ ਕਹਿਣਾ ਹੈ ਕਿ ‘ਕਨ੍ਹਈਆ ਟਵਿਟਰ ਪੇ ਆ ਜਾ’ ’ਚ ਮੇਰਾ ਐਂਟਰੀ ਸੀਨ ਹੈ। ਇਕ ਵਿਸ਼ਾਲ ਸੈੱਟ ਬਣਾਇਆ ਗਿਆ ਸੀ, ਜੋ ਇਕ ਹਾਰਟਲੈਂਡ ਟਾਊਨ ਨੂੰ ਦਰਸਾਉਂਦਾ ਹੈ। ਅਸੀਂ ਲਗਾਤਾਰ ਤਿੰਨ ਰਾਤਾਂ ਤਕ ਸ਼ੂਟਿੰਗ ਕੀਤੀ।

ਇਹ ਖ਼ਬਰ ਵੀ ਪੜ੍ਹੋ : 30 ਸਾਲ ਪੁਰਾਣੀ ਦੁਸ਼ਮਣੀ ਭੁੱਲ ਸ਼ਾਹਰੁਖ ਖ਼ਾਨ ਤੇ ਸੰਨੀ ਦਿਓਲ ਨੇ ਇਕ-ਦੂਜੇ ਨੂੰ ਲਗਾਇਆ ਗਲੇ, ਦੇਖੋ ਵੀਡੀਓ

ਹਾਂ, ਮੈਂ ਸੌਂ ਨਹੀਂ ਸਕਿਆ ਪਰ ਅਸੀਂ ਇਸ ਮਾਹੌਲ ਨੂੰ ਪਸੰਦ ਕਰ ਰਹੇ ਸੀ। ਇਹ ਗੀਤ ਸਾਲ ਦੇ ਸਭ ਤੋਂ ਵੱਡੇ ਜਨਮ ਅਸ਼ਟਮੀ ਗੀਤ ਵਜੋਂ ਚਾਰਟ ’ਤੇ ਅੱਗੇ ਵੱਧ ਰਿਹਾ ਹੈ।

ਵਿੱਕੀ ਦਾ ਕਹਿਣਾ ਹੈ ਕਿ ਵਾਈ. ਆਰ. ਐੱਫ. ਨੇ ਉਸ ਦੇ ਐਂਟਰੀ ਸੀਨ ਨੂੰ ਵੱਡੇ ਪੱਧਰ ’ਤੇ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਮੈਂ ਇਸ ਗੀਤ ਦੀ ਸ਼ੂਟਿੰਗ ਦੌਰਾਨ ਬਹੁਤ ਵਧੀਆ ਸਮਾਂ ਬਿਤਾਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News