ਵਿੱਕੀ ਕੌਸ਼ਲ ਤੇ ਸਾਰਾ ਅਲੀ ਖ਼ਾਨ ਦੀ ਅਪਕਮਿੰਗ ਫ਼ਿਲਮ ਦੇ ਟਾਈਟਲ ਦੀ ਘੋਸ਼ਣਾ

Monday, May 15, 2023 - 04:09 PM (IST)

ਵਿੱਕੀ ਕੌਸ਼ਲ ਤੇ ਸਾਰਾ ਅਲੀ ਖ਼ਾਨ ਦੀ ਅਪਕਮਿੰਗ ਫ਼ਿਲਮ ਦੇ ਟਾਈਟਲ ਦੀ ਘੋਸ਼ਣਾ

ਮੁੰਬਈ (ਬਿਊਰੋ) - ਜਿਓ ਸਟੂਡੀਓਜ਼ ਤੇ ਦਿਨੇਸ਼ ਵਿਜਾਨ ਨੇ ਟਾਈਟਲ ਦੇ ਨਾਲ ਵਿੱਕੀ ਕੌਸ਼ਲ ਤੇ ਸਾਰਾ ਅਲੀ ਖ਼ਾਨ ਅਭਿਨੀਤ ਆਪਣੀ ਆਉਣ ਵਾਲੀ ਪਰਿਵਾਰਕ ਮਨੋਰੰਜਨ ਦੀ ਰਿਲੀਜ਼ ਮਿਤੀ ਦੀ ਵੀ ਘੋਸ਼ਣਾ ਕੀਤੀ ਹੈ। ਇਕ ਰੋਮਾਂਚਕ ਪਰਿਵਾਰਕ ਮਨੋਰੰਜਨ ਲਈ ਇਕ ਵਾਰ ਫਿਰ ਤੋਂ ਤਿਆਰ ਹੋ ਜਾਓ। ਨਿਰਦੇਸ਼ਕ ਲਕਸ਼ਮਣ ਉਟੇਕਰ ​​ਤੇ ਦਿਨੇਸ਼ ਵਿਜਾਨ ‘ਲੁਕਾ ਛੁੱਪੀ’ ਤੇ ‘ਮਿਮੀ’ ਵਰਗੀਆਂ ਫ਼ਿਲਮਾਂ ਤੋਂ ਬਾਅਦ ਇਕ ਵਾਰ ਫਿਰ ਇਕੱਠੇ ਆ ਗਏ ਹਨ। 

ਨਿਰਮਾਤਾਵਾਂ ਨੇ ਵਿੱਕੀ ਕੌਸ਼ਲ ਤੇ ਸਾਰਾ ਅਲੀ ਖ਼ਾਨ ਦੀ ਅਗਲੀ ਫ਼ਿਲਮ ਦੇ ਟਾਈਟਲ ਦਾ ਐਲਾਨ ਕਰ ਦਿੱਤਾ ਹੈ। ਫ਼ਿਲਮ ਦਾ ਨਾਂ ‘ਜ਼ਰਾ ਹਟ ਕੇ ਜ਼ਰਾ ਬਚ ਕੇ' ਹੈ। ਫ਼ਿਲਮ ’ਚ ਹਾਸੇ, ਰੋਮਾਂਸ ਦੇ ਨਾਲ ਜ਼ਬਰਦਸਤ ਡਰਾਮਾ ਦੇਖਣ ਨੂੰ ਮਿਲੇਗਾ। ਵਿੱਕੀ ਕੌਸ਼ਲ ਤੇ ਸਾਰਾ ਅਲੀ ਖ਼ਾਨ ਦੀ ਜੋੜੀ ਫ਼ਿਲਮ ਰਾਹੀਂ ਪਹਿਲੀ ਵਾਰ ਪਰਦੇ ’ਤੇ ਨਜ਼ਰ ਆਵੇਗੀ।

ਦੱਸ ਦੇਈਏ ਕਿ ਫ਼ਿਲਮ ਦਾ ਟਰੇਲਰ 15 ਮਈ ਨੂੰ ਰਿਲੀਜ਼ ਹੋਵੇਗਾ। ਵਿਜਾਨ ਤੇ ਜੋਤੀ ਦੇਸ਼ਪਾਂਡੇ ਦੁਆਰਾ ਨਿਰਮਿਤ, ਲਕਸ਼ਮਣ ਉਟੇਕਰ ​​ਦੁਆਰਾ ਨਿਰਦੇਸ਼ਿਤ ਤੇ ਲਕਸ਼ਮਣ ਉਟੇਕਰ ​​ਦੁਆਰਾ ਲਿਖੀ ਗਈ, ਮੈਤ੍ਰਿਆ ਵਾਜਪਾਈ ਤੇ ਰਮੀਜ਼ ਖਾਨ ਦੁਆਰਾ ਲਿਖੀ ਗਈ, ਮੈਡਾਕ ਫਿਲਮਜ਼ ਪ੍ਰੋਡਕਸ਼ਨ, ਵਿੱਕੀ ਤੇ ਸਾਰਾ ਦੀ ਪਰਿਵਾਰਕ ਮਨੋਰੰਜਨ ਫ਼ਿਲਮ 2 ਜੂਨ ਨੂੰ ਸਿਨੇਮਾਘਰਾਂ ’ਚ ਆਉਣ ਲਈ ਤਿਆਰ ਹੈ।


ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News