ਵਿੱਕੀ ਕੌਸ਼ਲ ਤੋਂ 5 ਸਾਲ ਵੱਡੀ ਹੈ ਕੈਟਰੀਨਾ, ਪ੍ਰਿਯੰਕਾ ਚੋਪੜਾ ਸਣੇ ਇਨ੍ਹਾਂ ਹਸੀਨਾਵਾਂ ਨੇ ਛੋਟੀ ਉਮਰ ਦੇ ਮੁੰਡਿਆਂ ਨਾਲ

Tuesday, Dec 07, 2021 - 12:28 PM (IST)

ਵਿੱਕੀ ਕੌਸ਼ਲ ਤੋਂ 5 ਸਾਲ ਵੱਡੀ ਹੈ ਕੈਟਰੀਨਾ, ਪ੍ਰਿਯੰਕਾ ਚੋਪੜਾ ਸਣੇ ਇਨ੍ਹਾਂ ਹਸੀਨਾਵਾਂ ਨੇ ਛੋਟੀ ਉਮਰ ਦੇ ਮੁੰਡਿਆਂ ਨਾਲ

ਮੁੰਬਈ (ਬਿਊਰੋ) - ਜੇਕਰ ਸਾਡੇ ਸਮਾਜ 'ਚ ਵਿਆਹ ਦੀ ਗੱਲ ਕੀਤੀ ਜਾਵੇ ਤਾਂ ਫਿਰ ਵੀ ਲੜਕੇ-ਲੜਕੀ ਦੀ ਜਾਤ, ਰੰਗ ਅਤੇ ਉਮਰ ਨੂੰ ਦੇਖ ਕੇ ਹੀ ਕਦਮ ਚੁੱਕੇ ਜਾਂਦੇ ਹਨ। ਹਾਲਾਂਕਿ ਕਈ ਬਾਲੀਵੁੱਡ ਸਿਤਾਰਿਆਂ ਨੇ ਸਮਾਜ ਦੇ ਇਨ੍ਹਾਂ ਨਿਯਮਾਂ ਦਾ ਬਾਈਕਾਟ ਕੀਤਾ ਅਤੇ ਆਪਣਾ ਵੱਖਰਾ ਹੀ ਰਸਤਾ ਬਣਾਇਆ। ਇੰਡਸਟਰੀ 'ਚ ਕਈ ਅਜਿਹੀਆਂ ਅਦਾਕਾਰਾਂ ਹਨ, ਜਿਨ੍ਹਾਂ ਨੇ ਆਪਣੇ ਤੋਂ ਛੋਟੇ ਲੜਕਿਆਂ ਨਾਲ ਵਿਆਹ ਕਰਵਾਇਆ ਹੈ।

ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ
ਮੀਡੀਆ ਰਿਪੋਰਟਸ ਮੁਤਾਬਕ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਕੈਟਰੀਨਾ ਕੈਫ 38 ਸਾਲ ਦੀ ਹੈ ਜਦੋਂਕਿ ਵਿੱਕੀ ਕੌਸ਼ਲ ਹੁਣ 33 ਸਾਲ ਦੇ ਹਨ। ਦੋਵਾਂ ਦੀ ਉਮਰ 'ਚ 5 ਸਾਲ ਦਾ ਅੰਤਰ ਹੈ।

PunjabKesari

ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ
ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਦੀ ਜੋੜੀ ਨੂੰ ਪਾਵਰ ਕਪਲ ਵਜੋਂ ਦੇਖਿਆ ਜਾ ਰਿਹਾ ਹੈ। ਹਾਲਾਂਕਿ ਪ੍ਰਿਯੰਕਾ ਚੋਪੜਾ ਪਤੀ ਨਿਕ ਜੋਨਸ ਤੋਂ 10 ਸਾਲ ਵੱਡੀ ਹੈ।

PunjabKesari

ਸੁਨੀਲ ਦੱਤ ਤੇ ਨਰਗਿਸ ਦੱਤ
ਸੁਨੀਲ ਦੱਤ ਤੇ ਨਰਗਿਸ ਦੱਤ ਵਿਚਕਾਰ ਵੀ ਉਮਰ ਦਾ ਅੰਤਰ ਸੀ। ਨਰਗਿਸ ਆਪਣੇ ਪਤੀ ਤੋਂ 1 ਸਾਲ ਵੱਡੀ ਸੀ।

PunjabKesari

ਸੈਫ ਅਲੀ ਖ਼ਾਨ ਤੇ ਅੰਮ੍ਰਿਤਾ ਸਿੰਘ
ਸੈਫ ਅਲੀ ਖ਼ਾਨ ਤੇ ਅੰਮ੍ਰਿਤਾ ਸਿੰਘ ਵੱਖ ਹੋ ਗਏ ਹਨ। ਇਸ ਜੋੜੇ ਨੇ ਲਵ ਮੈਰਿਜ ਕੀਤੀ ਸੀ। ਅੰਮ੍ਰਿਤਾ ਸਿੰਘ ਆਪਣੇ ਸਾਬਕਾ ਪਤੀ ਸੈਫ ਅਲੀ ਖ਼ਾਨ ਤੋਂ 12 ਸਾਲ ਵੱਡੀ ਸੀ।

PunjabKesari

ਫਰਾਹ ਖ਼ਾਨ ਤੇ ਸ਼ਿਰੀਸ਼ ਕੁੰਦਰਾ
ਮਸ਼ਹੂਰ ਕੋਰੀਓਗ੍ਰਾਫਰ ਅਤੇ ਨਿਰਦੇਸ਼ਕ ਫਰਾਹ ਖ਼ਾਨ ਨੇ ਸ਼ਿਰੀਸ਼ ਕੁੰਦਰਾ ਨਾਲ ਲਵ ਮੈਰਿਜ ਕੀਤੀ ਸੀ। ਫਰਾਹ ਖ਼ਾਨ ਆਪਣੇ ਪਤੀ ਤੋਂ 8 ਸਾਲ ਵੱਡੀ ਹੈ।

PunjabKesari

ਅਰਚਨਾ ਪੂਰਨ ਸਿੰਘ ਤੇ ਪਰਮੀਤ ਸੇਠੀ 
'ਦਿ ਕਪਿਲ ਸ਼ਰਮਾ ਸ਼ੋਅ' 'ਚ ਜੱਜ ਦੀ ਭੂਮਿਕਾ ਨਿਭਾਉਣ ਵਾਲੀ ਅਰਚਨਾ ਪੂਰਨ ਸਿੰਘ ਨੇ ਆਪਣੇ ਤੋਂ ਸੱਤ ਸਾਲ ਛੋਟੇ ਪਰਮੀਤ ਸੇਠੀ ਨਾਲ ਲਵ ਮੈਰਿਜ ਕੀਤੀ ਸੀ।

PunjabKesari

ਸੋਹਾ ਅਲੀ ਖ਼ਾਨ ਤੇ ਕੁਨਾਲ ਖੇਮੂ
ਸੋਹਾ ਅਲੀ ਖ਼ਾਨ ਦੀ ਉਮਰ ਵੀ ਪਤੀ ਕੁਨਾਲ ਖੇਮੂ ਤੋਂ ਜ਼ਿਆਦਾ ਹੈ। ਉਹ ਕੁਨਾਲ ਤੋਂ 4 ਸਾਲ ਵੱਡੀ ਹੈ।

PunjabKesari


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News