ਵਿੱਕੀ-ਕੈਟਰੀਨਾ ਦੀ ਰਿਸੈਪਸ਼ਨ ਪਾਰਟੀ ਦੀ ਲਿਸਟ ਹੋਈ ਜਾਰੀ, ਸਲਮਾਨ-ਸ਼ਾਹਰੁਖ ਸਣੇ ਇਹ ਸਿਤਾਰੇ ਹੋਣਗੇ ਸ਼ਾਮਲ

Thursday, Dec 16, 2021 - 05:24 PM (IST)

ਵਿੱਕੀ-ਕੈਟਰੀਨਾ ਦੀ ਰਿਸੈਪਸ਼ਨ ਪਾਰਟੀ ਦੀ ਲਿਸਟ ਹੋਈ ਜਾਰੀ, ਸਲਮਾਨ-ਸ਼ਾਹਰੁਖ ਸਣੇ ਇਹ ਸਿਤਾਰੇ ਹੋਣਗੇ ਸ਼ਾਮਲ

ਮੁੰਬਈ (ਬਿਊਰੋ)– ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਆਪਣੇ ਵਿਆਹ ਤੋਂ ਲੈ ਕੇ ਹੁਣ ਤੱਕ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕਰਕੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੇ ਹਨ। ਵਿੱਕੀ-ਕੈਟਰੀਨਾ ਨੇ 9 ਦਸੰਬਰ ਨੂੰ ਰਾਜਸਥਾਨ ਦੇ ਸਵਾਈ ਮਾਧੋਪੁਰ ਦੇ ਸਿਕਸ ਸੈਂਸ ਫੋਰਟ ਬਰਵਾੜਾ ’ਚ ਆਪਣੇ ਪਰਿਵਾਰ ਤੇ ਕਰੀਬੀ ਦੋਸਤਾਂ ਦੀ ਮੌਜੂਦਗੀ ’ਚ ਵਿਆਹ ਕਰਵਾਇਆ। ਮਾਲਦੀਵ ’ਚ ਸ਼ਾਹੀ ਵਿਆਹ ਤੇ ਹਨੀਮੂਨ ਦੀਆਂ ਛੁੱਟੀਆਂ ਮਨਾਉਣ ਤੋਂ ਬਾਅਦ ਦੋਵੇਂ ਮੁੰਬਈ ਵਾਪਸ ਆ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਕੰਮਕਾਜ ਤੇ ਵਿਆਹ ਦੀ ਰਿਸੈਪਸ਼ਨ ਪਾਰਟੀ ਲਈ ਹਨੀਮੂਨ ਤੋਂ ਜਲਦੀ ਵਾਪਸ ਆਏ ਹਨ।

ਇਹ ਖ਼ਬਰ ਵੀ ਪੜ੍ਹੋ : ਮਿਸ ਯੂਨੀਵਰਸ ਬਣੀ ਹਰਨਾਜ਼ ਕੌਰ ਸੰਧੂ ਦੀ ਜਾਇਦਾਦ ਜਾਣ ਅੱਖਾਂ ਰਹਿ ਜਾਣਗੀਆਂ ਖੁੱਲ੍ਹੀਆਂ

ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਦੀ ਰਿਸੈਪਸ਼ਨ ਦੇ ਨਜ਼ਦੀਕੀ ਸੂਤਰ ਨੇ ਬਾਲੀਵੁੱਡ ਲਾਈਫ ਨੂੰ ਦੱਸਿਆ ਕਿ ਵਿੱਕੀ ਤੇ ਕੈਟਰੀਨਾ ਪੂਰੀ ਫ਼ਿਲਮ ਇੰਡਸਟਰੀ ਲਈ ਇਕ ਸ਼ਾਨਦਾਰ ਰਿਸੈਪਸ਼ਨ ਪਾਰਟੀ ਦੀ ਤਿਆਰੀ ਕਰ ਰਹੇ ਹਨ। ਇੰਨਾ ਹੀ ਨਹੀਂ, ਇਸ ਦੀ ਤਾਰੀਖ਼ ਵੀ ਤੈਅ ਕਰ ਦਿੱਤੀ ਗਈ ਹੈ। ਇਹ ਜੋੜਾ 20 ਦਸੰਬਰ ਨੂੰ ਆਪਣੇ ਵਿਆਹ ਦੀ ਰਿਸੈਪਸ਼ਨ ਪਾਰਟੀ ਦੇ ਰਿਹਾ ਹੈ। ਇਸ ਤਾਰੀਖ਼ ਨੂੰ ਚੁਣਨ ਦੇ ਕਈ ਕਾਰਨ ਹਨ। ਕਿਹਾ ਜਾ ਰਿਹਾ ਹੈ ਕਿ ਵਿੱਕੀ ਤੇ ਕੈਟਰੀਨਾ ਦੋਵੇਂ ਆਪਣੇ ਕੰਮ ’ਤੇ ਪਰਤਣ ਤੋਂ ਪਹਿਲਾਂ ਵਿਆਹ ਦੀਆਂ ਸਾਰੀਆਂ ਰਸਮਾਂ ਤੇ ਤਿਉਹਾਰਾਂ ਨੂੰ ਪੂਰਾ ਕਰਨਾ ਚਾਹੁੰਦੇ ਹਨ।

PunjabKesari

ਕ੍ਰਿਸਮਸ ਵੀ ਨੇੜੇ ਹੈ ਤੇ ਇਹ ਵਿੱਕੀ ਕੌਸ਼ਲ-ਕੈਟਰੀਨਾ ਕੈਫ ਦਾ ਵਿਆਹੁਤਾ ਜੋੜੇ ਵਜੋਂ ਪਹਿਲਾ ਤਿਉਹਾਰ ਹੋਵੇਗਾ। ਇਸ ਲਈ ਕੈਟਰੀਨਾ ਇਸ ਤੋਂ ਪਹਿਲਾਂ ਰਿਸੈਪਸ਼ਨ ਪਾਰਟੀ ਦੇਣਾ ਚਾਹੁੰਦੀ ਹੈ। ਰਿਪੋਰਟ ਮੁਤਾਬਕ ਅਮਿਤਾਭ ਬੱਚਨ, ਸਲਮਾਨ ਖ਼ਾਨ, ਆਮਿਰ ਖ਼ਾਨ, ਸ਼ਾਹਰੁਖ ਖ਼ਾਨ ਤੇ ਰਣਬੀਰ ਕਪੂਰ ਵਰਗੇ ਬਾਲੀਵੁੱਡ ਸਿਤਾਰਿਆਂ ਨੂੰ ਵਿੱਕੀ-ਕੈਟਰੀਨਾ ਦੀ ਰਿਸੈਪਸ਼ਨ ਪਾਰਟੀ ’ਚ ਸ਼ਾਮਲ ਹੋਣ ਦਾ ਸੱਦਾ ਮਿਲਿਆ ਹੈ।

PunjabKesari

ਇੰਨਾ ਹੀ ਨਹੀਂ, ਵਿੱਕੀ ਕੌਸ਼ਲ-ਕੈਟਰੀਨਾ ਦੀ ਰਿਸੈਪਸ਼ਨ ਪਾਰਟੀ ’ਚ ਰਿਤਿਕ ਰੌਸ਼ਨ, ਕਰਨ ਜੌਹਰ, ਅਕਸ਼ੇ ਕੁਮਾਰ, ਕੰਗਨਾ ਰਣੌਤ, ਆਲੀਆ ਭੱਟ, ਅਨੁਸ਼ਕਾ ਸ਼ਰਮਾ, ਅਜੇ ਦੇਵਗਨ, ਈਸ਼ਾਨ ਖੱਟਰ, ਮੇਘਨਾ ਗੁਲਜ਼ਾਰ, ਰੋਹਿਤ ਸ਼ੈੱਟੀ, ਸਿਧਾਰਥ ਮਲਹੋਤਰਾ, ਤਾਪਸੀ ਪੰਨੂ ਤੇ ਅਭਿਸ਼ੇਕ ਬੱਚਨ ਸਮੇਤ ਬਾਲੀਵੁੱਡ ਦੇ ਮਸ਼ਹੂਰ ਕਲਾਕਾਰ ਵੀ ਸ਼ਾਮਲ ਹੋਣਗੇ।

PunjabKesari

ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਕਥਿਤ ਤੌਰ ’ਤੇ ਮੁੰਬਈ ’ਚ ਬੀ. ਐੱਮ. ਸੀ. ਵਲੋਂ ਨਿਰਧਾਰਿਤ ਸਾਰੇ ਨਿਯਮਾਂ ਦੀ ਪਾਲਣਾ ਕਰਨਗੇ। ਰਿਸੈਪਸ਼ਨ ’ਚ ਸ਼ਾਮਲ ਹੋਣ ਵਾਲੇ ਹਰੇਕ ਮਹਿਮਾਨ ਨੂੰ ਆਪਣਾ ਆਰ. ਟੀ.-ਪੀ. ਸੀ. ਆਰ. ਟੈਸਟ ਕਰਵਾਉਣਾ ਹੋਵੇਗਾ ਤੇ ਪਾਰਟੀ ’ਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਨੈਗੇਟਿਵ ਰਿਪੋਰਟ ਵੀ ਲਿਆਉਣੀ ਪਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News