ਵਿੱਕੀ ਜੈਨ ਨੇ ਨੈਸ਼ਨਲ ਟੀ. ਵੀ. ’ਤੇ ਪਤਨੀ ਅੰਕਿਤਾ ਲੋਖੰਡੇ ਨੂੰ ਮਾਰਨ ਦੀ ਕੀਤੀ ਕੋਸ਼ਿਸ਼, ਘਰ ’ਚ ਮਚੀ ਹਲਚਲ

12/23/2023 12:06:47 PM

ਮੁੰਬਈ (ਬਿਊਰੋ)– ‘ਬਿੱਗ ਬੌਸ 17’ ਇਨ੍ਹੀਂ ਦਿਨੀਂ ਜੰਗ ਦਾ ਅਖਾੜਾ ਬਣ ਗਿਆ ਹੈ। ਹਰ ਗੁਜ਼ਰਦੇ ਦਿਨ ਦੇ ਨਾਲ ਘਰ ’ਚ ਕੁਝ ਨਵਾਂ ਦੇਖਣ ਨੂੰ ਮਿਲ ਰਿਹਾ ਹੈ। ਖ਼ਾਸ ਤੌਰ ’ਤੇ ਦਰਸ਼ਕ ਅੰਕਿਤਾ ਤੇ ਵਿੱਕੀ ਦੇ ਵਿਚਕਾਰ ਦੀ ਫ਼ਿਲਮ ਨੂੰ ਕਾਫ਼ੀ ਪਸੰਦ ਕਰ ਰਹੇ ਹਨ। ਹਾਲਾਂਕਿ ਕਈ ਵਾਰ ਇਹ ਲੜਾਈ ਇੰਨੀ ਵੱਧ ਜਾਂਦੀ ਹੈ ਕਿ ਵਿੱਕੀ ਅੰਕਿਤਾ ਦੀ ਬੇਇੱਜ਼ਤੀ ਵੀ ਕਰ ਦਿੰਦਾ ਹੈ। ਹਾਲ ਹੀ ’ਚ ਵਿੱਕੀ ਨੇ ਕਿਹਾ ਸੀ ਕਿ ਵਿਆਹੁਤਾ ਪੁਰਸ਼ਾਂ ਨੂੰ ਵਿਆਹ ’ਚ ਕਾਫ਼ੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਜਿਸ ’ਤੇ ਅੰਕਿਤਾ ਕਹਿੰਦੀ ਹੈ ਕਿ ਜੇਕਰ ਉਹ ਉਸ ਨੂੰ ਇੰਨਾ ਬਰਦਾਸ਼ਤ ਕਰ ਰਿਹਾ ਹੈ ਤਾਂ ਉਹ ਉਸ ਨੂੰ ਤਲਾਕ ਕਿਉਂ ਨਹੀਂ ਦਿੰਦਾ। ਬਿੱਗ ਬੌਸ ਦੇ ਤਾਜ਼ਾ ਐਪੀਸੋਡ ’ਚ ਵਿੱਕੀ ਜੈਨ ਨੇ ਕੁਝ ਅਜਿਹਾ ਕੀਤਾ ਕਿ ਨਾ ਸਿਰਫ਼ ਪਰਿਵਾਰ ਦੇ ਮੈਂਬਰ, ਸਗੋਂ ਪ੍ਰਸ਼ੰਸਕ ਵੀ ਗੁੱਸੇ ’ਚ ਆ ਗਏ।

ਇਹ ਖ਼ਬਰ ਵੀ ਪੜ੍ਹੋ : ਮਨਕੀਰਤ ਔਲਖ ਨੇ ਪੁੱਤਰ ਨਾਲ ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ, ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਕੀਤਾ ਯਾਦ

ਅੰਕਿਤਾ ਨੂੰ ਮਾਰਨ ਉਠੇ ਵਿੱਕੀ ਜੈਨ?
ਦਰਅਸਲ ਬਿੱਗ ਬੌਸ ਦੇ ਤਾਜ਼ਾ ਐਪੀਸੋਡ ’ਚ ਅਭਿਸ਼ੇਕ ਕੁਮਾਰ ਤੇ ਵਿੱਕੀ ਜੈਨ ਵਿਚਕਾਰ ਲੜਾਈ ਹੋਈ ਸੀ। ਅੰਕਿਤਾ ਤੇ ਅਰੁਣ ਵੀ ਆਪਸ ’ਚ ਲੜ ਰਹੇ ਸਨ। ਅਭਿਸ਼ੇਕ ਨਾਲ ਲੜਾਈ ਦੌਰਾਨ ਵਿੱਕੀ ਅਰੁਣ ਦੀਆਂ ਗੱਲਾਂ ਤੋਂ ਪ੍ਰੇਸ਼ਾਨ ਹੋ ਜਾਂਦਾ ਹੈ, ਜਿਸ ਤੋਂ ਬਾਅਦ ਉਹ ਉਸ ਨੂੰ ਚੁੱਪ ਰਹਿਣ ਲਈ ਕਹਿੰਦਾ ਹੈ। ਜਿਸ ’ਤੇ ਅਰੁਣ ਕਹਿੰਦਾ ਹੈ ਕਿ ਮੈਂ ਚੁੱਪ ਕਿਉਂ ਰਹਾਂ। ਜਦੋਂ ਅਰੁਣ ਵਿੱਕੀ ਦੀ ਗੱਲ ਨਹੀਂ ਸੁਣਦਾ ਤਾਂ ਉਹ ਅੰਕਿਤਾ ਨੂੰ ਚੁੱਪ ਰਹਿਣ ਲਈ ਕਹਿੰਦਾ ਹੈ। ਜਿਸ ’ਤੇ ਅੰਕਿਤਾ ਕਹਿੰਦੀ ਹੈ ਕਿ ਉਹ ਅਰੁਣ ਨਾਲ ਗੱਲ ਕਰ ਰਹੀ ਹੈ। ਇਸ ’ਤੇ ਵਿੱਕੀ ਗੁੱਸੇ ਨਾਲ ਅੰਕਿਤਾ ਵੱਲ ਵਧਦਾ ਨਜ਼ਰ ਆ ਰਿਹਾ ਹੈ ਤੇ ਉਸ ’ਤੇ ਹੱਥ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਹੈ।

ਅੰਕਿਤਾ ਨੇ ਕੀਤਾ ਵਿੱਕੀ ਜੈਨ ਦਾ ਬਚਾਅ
ਜਦੋਂ ਵਿੱਕੀ ਜੈਨ ਗੁੱਸੇ ਨਾਲ ਅੰਕਿਤਾ ਵੱਲ ਵਧਦਾ ਹੈ ਤਾਂ ਅੰਕਿਤਾ ਡਰ ਜਾਂਦੀ ਹੈ। ਹਾਲਾਂਕਿ ਵਿੱਕੀ ਫਿਰ ਪਿੱਛੇ ਹੱਟ ਜਾਂਦਾ ਹੈ ਪਰ ਅਰੁਣ ਤੇ ਅਭਿਸ਼ੇਕ ਵਿੱਕੀ ਦੀ ਇਸ ਹਰਕਤ ਨੂੰ ਦੇਖਦੇ ਹਨ, ਜਿਸ ਤੋਂ ਬਾਅਦ ਉਹ ਪਰਿਵਾਰ ਨੂੰ ਦੱਸਦੇ ਹਨ ਕਿ ਕਿਵੇਂ ਵਿੱਕੀ ਨੇ ਅੰਕਿਤਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਇਸ ਸਭ ਦੇ ਵਿਚਕਾਰ ਅੰਕਿਤਾ ਆਪਣੇ ਪਤੀ ਵਿੱਕੀ ਜੈਨ ਨੂੰ ਬਚਾਉਂਦੀ ਨਜ਼ਰ ਆਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News