ਵੈਸ਼ਾਲੀ ਠੱਕਰ ਨੂੰ ਐਕਸ ਬੁਆਏਫਰੈਂਡ ਕਰ ਰਿਹਾ ਸੀ ਤੰਗ, ਸੁਸਾਈਡ ਨੋਟ ’ਚ ਦਾਅਵਾ

Sunday, Oct 16, 2022 - 07:41 PM (IST)

ਵੈਸ਼ਾਲੀ ਠੱਕਰ ਨੂੰ ਐਕਸ ਬੁਆਏਫਰੈਂਡ ਕਰ ਰਿਹਾ ਸੀ ਤੰਗ, ਸੁਸਾਈਡ ਨੋਟ ’ਚ ਦਾਅਵਾ

ਮੁੰਬਈ (ਬਿਊਰੋ)– ਟੀ. ਵੀ. ਅਦਾਕਾਰਾ ਵੈਸ਼ਾਲੀ ਠੱਕਰ ਨੂੰ ਲੈ ਕੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਵੈਸ਼ਾਲੀ ਨੇ ਆਤਮ ਹੱਤਿਆ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਇੰਦੌਰ ਸਥਿਤ ਆਪਣੇ ਘਰ ’ਚ ਆਤਮ ਹੱਤਿਆ ਕੀਤੀ। ਖ਼ਬਰ ਮੁਤਾਬਕ ਵੈਸ਼ਾਲੀ ਦੇ ਘਰੋਂ ਇਕ ਸੁਸਾਈਡ ਨੋਟ ਬਰਾਮਦ ਹੋਇਆ ਹੈ। ਪੁਲਸ ਸੁਸਾਈਡ ਦਾ ਕਾਰਨ ਲੱਭ ਰਹੀ ਹੈ। ਏ. ਸੀ. ਪੀ. ਏ. ਐੱਮ. ਰਹਿਮਾਨ ਨੇ ਦੱਸਿਆ ਕਿ ਸੁਸਾਈਡ ਨੋਟ ’ਚ ਐਕਸ ਬੁਆਏਫਰੈਂਡ ਵੱਲ ਇਸ਼ਾਰਾ ਕੀਤਾ ਗਿਆ ਹੈ।

ਇੰਦੌਰ ਦੇ ਤੇਜਾਜੀ ਨਗਰ ਪੁਲਸ ਸਟੇਸ਼ਨ ਤੋਂ ਜਾਣਕਾਰੀ ਮਿਲੀ ਹੈ ਕਿ ਅਦਾਕਾਰਾ ਵੈਸ਼ਾਲੀ ਠੱਕਰ ਨੇ ਸ਼ਨੀਵਾਰ ਰਾਤ ਫਾਹਾ ਲਾ ਕੇ ਆਤਮ ਹੱਤਿਆ ਕਰ ਲਈ। ਪੁਲਸ ਨੇ ਦੱਸਿਆ ਕਿ ਅਦਾਕਾਰਾ ਦੇ ਘਰੋਂ ਮਿਲੇ ਸੁਸਾਈਡ ਨੋਟ ਮੁਤਾਬਕ ਉਹ ਪ੍ਰੇਸ਼ਾਨ ਸੀ।

ਇਹ ਖ਼ਬਰ ਵੀ ਪੜ੍ਹੋ : ਦੇਸ਼ ਦੀ ਨੌਜਵਾਨ ਪੀੜ੍ਹੀ ਦਾ ਦਿਮਾਗ ਖ਼ਰਾਬ ਕਰ ਰਹੀ ਏਕਤਾ ਕਪੂਰ, ਸੁਪਰੀਮ ਕੋਰਟ ਨੇ ਕੀਤੀ ਨਿੰਦਿਆ

ਉਸ ਦਾ ਐਕਸ ਬੁਆਏਫਰੈਂਡ ਉਸ ਨੂੰ ਤੰਗ ਕਰ ਰਿਹਾ ਸੀ। ਪੁਲਸ ਵਲੋਂ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਵੈਸ਼ਾਲੀ ਦਾ ਲਫ ਅਫੇਅਰ ਸੀ, ਜੋ ਖ਼ਤਮ ਹੋ ਗਿਆ ਸੀ। ਸੁਸਾਈਡ ਨੋਟ ’ਚ ਇਕ ਸ਼ਖ਼ਸ ਦਾ ਨਾਂ ਵੀ ਲਿਆ ਗਿਆ ਹੈ।

ਜਾਣਕਾਰੀ ਮੁਤਾਬਕ ਵੈਸ਼ਾਲੀ ਠੱਕਰ ਪਿਛਲੇ ਇਕ ਸਾਲ ਤੋਂ ਇੰਦੌਰ ’ਚ ਰਹਿ ਰਹੀ ਸੀ। ਉਸ ਦੇ ਆਤਮ ਹੱਤਿਆ ਕਰਨ ਦੀ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ ’ਤੇ ਪਹੁੰਚੀ। ਪੁਲਸ ਨੇ ਵੈਸ਼ਾਲੀ ਠੱਕਰ ਦੀ ਮ੍ਰਿਤਕ ਦੇਹ ਨੂੰ ਬਰਾਮਦ ਕੀਤਾ। ਵੈਸ਼ਾਲੀ ਨੇ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’, ‘ਸਸੁਰਾਲ ਸਿਮਰ ਕਾ’ ਸਮੇਤ ਕਈ ਮਸ਼ਹੂਰ ਟੀ. ਵੀ. ਸੀਰੀਅਲਜ਼ ’ਚ ਕੰਮ ਕੀਤਾ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News