ਵਾਣੀ ਕਪੂਰ ਦਾ ਹੁਣ ਤਕ ਦਾ ਸਭ ਤੋਂ ਹੌਟ ਫੋਟੋਸ਼ੂਟ ਆਇਆ ਸਾਹਮਣੇ, ਦੇਖੋ ਤਸਵੀਰਾਂ

Sunday, May 30, 2021 - 05:35 PM (IST)

ਵਾਣੀ ਕਪੂਰ ਦਾ ਹੁਣ ਤਕ ਦਾ ਸਭ ਤੋਂ ਹੌਟ ਫੋਟੋਸ਼ੂਟ ਆਇਆ ਸਾਹਮਣੇ, ਦੇਖੋ ਤਸਵੀਰਾਂ

ਮੁੰਬਈ (ਬਿਊਰੋ)– ਵਾਣੀ ਕਪੂਰ ਨੇ ਹਾਲ ਹੀ ’ਚ ਇਕ ਫੈਸ਼ਨ ਮੈਗਜ਼ੀਨ ਦੇ ਕਵਰ ਪੇਜ ਲਈ ਬੇਹੱਦ ਬੋਲਡ ਫੋਟੋਸ਼ੂਟ ਕਰਵਾਇਆ ਹੈ, ਜਿਸ ’ਚ ਉਹ ਨਵੇਂ ਦੇ ਗਲੈਮਰੈੱਸ ਅੰਦਾਜ਼ ’ਚ ਨਜ਼ਰ ਆ ਰਹੀ ਹੈ।

PunjabKesari

ਆਪਣੇ ਇਸ ਨਵੇਂ ਅੰਦਾਜ਼ ਦੇ ਨਾਲ ਇਨ੍ਹੀਂ ਦਿਨੀਂ ਉਹ ਸੋਸ਼ਲ ਮੀਡੀਆ ’ਤੇ ਧਮਾਲ ਮਚਾ ਰਹੀ ਹੈ। ਪ੍ਰਸ਼ੰਸਕਾਂ ਨੂੰ ਵੀ ਉਸ ਦੀ ਨਵੀਂ ਲੁੱਕ ਨੂੰ ਬਹੁਤ ਪਸੰਦ ਆ ਰਹੀ ਹੈ।

PunjabKesari

ਵਾਣੀ ਨੇ ਇਸ ਫੋਟੋਸ਼ੂਟ ’ਚ ਆਪਣੀ ਹੌਟ ਬਾਡੀ ਦਿਖਾਈ ਹੈ, ਜਿਸ ਨੂੰ ਦੇਖ ਕੇ ਯਕੀਨੀ ਤੌਰ ’ਤੇ ਸ਼ਾਨਦਾਰ ਫਿੱਗਰ ਲਈ ਜਿਮ ’ਚ ਕੀਤੀ ਗਈ ਉਸ ਦੀ ਮਿਹਨਤ ਦਾ ਪਤਾ ਚੱਲਦਾ ਹੈ।

PunjabKesari

ਵਾਣੀ ਦੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਸ ਨੇ 2019 ’ਚ ਰਿਲੀਜ਼ ਰਿਤਿਕ ਰੌਸ਼ਨ ਤੇ ਟਾਈਗਰ ਸ਼ਰਾਫ ਦੀ ਫ਼ਿਲਮ ‘ਵਾਰ’ ’ਚ ਆਖਰੀ ਵਾਰ ਕੰਮ ਕੀਤਾ ਸੀ। ਇਸ ’ਚ ਉਸ ਦਾ ਗਲੈਮਰੈੱਸ ਅੰਦਾਜ਼ ਸਾਰਿਆਂ ਨੂੰ ਕਾਫੀ ਪਸੰਦ ਆਇਆ ਸੀ।

PunjabKesari

ਉਥੇ ਵਾਣੀ ਅਕਸ਼ੇ ਕੁਮਾਰ ਦੀ ਫ਼ਿਲਮ ‘ਬੈੱਲ ਬੌਟਮ’ ਦੀ ਸ਼ੂਟਿੰਗ ਪੂਰੀ ਕਰ ਚੁੱਕੀ ਹੈ। ਇਹ ਫ਼ਿਲਮ ਲਗਭਗ ਤਿਆਰ ਹੈ ਪਰ ਲੱਗਦਾ ਹੈ ਕਿ ਕੋਰੋਨਾ ਕਾਰਨ ਇਸ ਦੀ ਰਿਲੀਜ਼ ਡੇਟ ਅੱਗੇ ਵੱਧ ਜਾਵੇਗੀ।

PunjabKesari

ਅਕਸ਼ੇ ਤੇ ਵਾਣੀ ਦੀ ਇਸ ਫ਼ਿਲਮ ਨੂੰ ਡਿਜੀਟਲ ਪਲੇਟਫਾਰਮ ’ਤੇ ਰਿਲੀਜ਼ ਕਰਨ ਦੀਆਂ ਅਟਕਲਾਂ ਵੀ ਲੱਗ ਰਹੀਆਂ ਹਨ।

PunjabKesari

ਵਾਣੀ ਦੀਆਂ ਹੋਰ ਫ਼ਿਲਮਾਂ ’ਚ ‘ਸ਼ਮਸ਼ੇਰਾ’ ਤੇ ‘ਚੰਡੀਗੜ੍ਹ ਕਰੇ ਆਸ਼ਿਕੀ’ ਸ਼ਾਮਲ ਹਨ।

PunjabKesari

ਨੋਟ– ਵਾਣੀ ਦਾ ਇਹ ਫੋਟੋਸ਼ੂਟ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News