5 ਕਰੋੜ ਦੀ Bentley ਕਾਰ ’ਚ ਕੌਫ਼ੀ ਪੀਂਦੀ ਨਜ਼ਰ ਆਈ ਉਰਵਸ਼ੀ ਰੌਤੇਲਾ, ਨੀਲੀ ਡਰੈੱਸ ’ਚ ਲੱਗ ਰਹੀ ਗਲੈਮਰਸ

Saturday, Sep 03, 2022 - 05:54 PM (IST)

5 ਕਰੋੜ ਦੀ Bentley ਕਾਰ ’ਚ ਕੌਫ਼ੀ ਪੀਂਦੀ ਨਜ਼ਰ ਆਈ ਉਰਵਸ਼ੀ ਰੌਤੇਲਾ, ਨੀਲੀ ਡਰੈੱਸ ’ਚ ਲੱਗ ਰਹੀ ਗਲੈਮਰਸ

ਬਾਲੀਵੁੱਡ ਡੈਸਕ- ਅਦਾਕਾਰਾ ਉਰਵਸ਼ੀ ਰੌਤੇਲਾ ਆਪਣੀ ਖੂਬਸੂਰਤੀ ਨੂੰ ਲੈ ਕੇ ਹਮੇਸ਼ਾ ਚਰਚਾ ’ਚ ਰਹਿੰਦੀ ਹੈ। ਅਦਾਕਾਰਾ ਮਹਿੰਗੇ ਫ਼ੈਸ਼ਨ ਸੈਂਸ ਅਤੇ ਸ਼ੌਕ ਲਈ ਜਾਣੀ ਜਾਂਦੀ ਹੈ। ਇਸ ਤੋਂ ਇਲਾਵਾ ਉਹ ਆਪਣੇ ਬੋਲਡ ਲੁੱਕ ਨੂੰ ਲੈ ਕੇ ਵੀ ਕਾਫ਼ੀ ਸੁਰਖੀਆਂ ’ਚ ਹੈ। ਉਰਵਸ਼ੀ ਅਕਸਰ ਆਪਣੇ ਐਰਪੈਸਿਵ ਸ਼ੌਕ ਅਤੇ ਬੋਲਡਨੈੱਸ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲੈਂਦੀ ਹੈ। 

PunjabKesari

ਇਹ ਵੀ ਪੜ੍ਹੋ : ਪੰਜ ਸਾਲ ਬਾਅਦ ‘ਝਲਕ ਦਿਖਲਾ ਜਾ 10’ ਟੀ.ਵੀ ਸ਼ੋਅ ਨੇ ਕੀਤੀ ਵਾਪਸੀ, ਮਸ਼ਹੂਰ ਸਿਤਾਰੇ ਡਾਂਸ ਕਰਦੇ ਆਉਣਗੇ ਨਜ਼ਰ

ਹਾਲ ਹੀ ’ਚ ਅਦਾਕਾਰਾ ਨੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ’ਚ ਉਹ 5 ਕਰੋੜ ਦੇ ਬੈਂਟਲੇ Bentley ਕਾਰ ’ਚ ਕੌਫ਼ੀ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ। ਅਦਾਕਾਰਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ : ਫ਼ਿਲਮ ‘ਬ੍ਰਹਮਾਸਤਰ’ ਲਈ ਹੋ ਰਹੀ ਐਡਵਾਂਸ ਬੁਕਿੰਗ, ਬਾਈਕਾਟ ਟ੍ਰੈਂਡ ਦੇ ਬਾਵਜੂਦ ਅੰਨ੍ਹੇਵਾਹ ਵਿੱਕ ਰਹੀਆਂ ਟਿਕਟਾਂ

ਉਰਵਸ਼ੀ ਰੌਤੇਲਾ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਉਹ ਗੱਡੀ ਦੇ ਨਾਲ ਇਕ ਤੋਂ ਵਧ ਕੇ ਇਕ ਜ਼ਬਰਦਸਤ ਪੋਜ਼ ਦੇ ਰਹੀ ਹੈ। ਇਸ ਦੌਰਾਨ ਉਹ ਨੀਲੇ ਰੰਗ ਦੀ ਡਰੈੱਸ ’ਚ ਬੇਹੱਦ ਗਲੈਮਰਸ ਲੱਗ ਰਹੀ ਹੈ।

PunjabKesari

ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਮਿਨੀਮਲ ਮੇਕਅੱਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਦੇ ਨਾਲ ਅਦਾਕਾਰਾ ਨੇ ਕੌਫ਼ੀ ਪੀਂਦੇ ਹੋਏ ਪੋਜ਼ ਦੇ  ਰਹੀ ਹੈ।ਗੌਗਲਸ ਅਤੇ ਹਾਈ ਹੀਲ ’ਚ ਅਦਾਕਾਰਾ ਦੀ ਲੁੱਕ ਨੂੰ ਚਾਰ-ਚੰਨ ਲਗਾ ਰਹੀ ਹੈ। ਇਸ ਦੌਰਾਨ ਉਹ 5 ਕਰੋੜ ਦੇ Bentley ਕਾਰ ਨਾਲ ਵੱਖ-ਵੱਖ ਅੰਦਾਜ਼ ’ਚ ਪੋਜ਼ ਦੇ ਰਹੀ ਹੈ।


author

Shivani Bassan

Content Editor

Related News