ਉਰਵਸ਼ੀ ਰੌਤੇਲਾ ਨੇ ਗਰੀਬਾਂ ਨੂੰ ਖੁਆਇਆ ਖਾਣਾ, ਨੇਟੀਜ਼ਨਸ ਨੇ ਕਿਹਾ- 'great job'
Saturday, Mar 22, 2025 - 04:02 PM (IST)

ਮੁੰਬਈ (ਏਜੰਸੀ)- ਅਦਾਕਾਰਾ ਉਰਵਸ਼ੀ ਰੌਤੇਲਾ ਨੇ ਆਪਣੇ ਰੁਝੇਵਿਆਂ ਭਰੇ ਸ਼ਡਿਊਲ 'ਚੋਂ ਸਮਾਂ ਕੱਢ ਕੇ ਗਰੀਬਾਂ ਲਈ ਭੋਜਨ ਦਾ ਪ੍ਰਬੰਧ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇੱਕ ਵੀਡੀਓ ਪੋਸਟ ਕੀਤੀ ਹੈ, ਜਿਸ ਵਿੱਚ ਉਹ ਗਰੀਬਾਂ ਨੂੰ ਜਲੇਬੀ ਪਰੋਸਦੀ ਦਿਖਾਈ ਦੇ ਰਹੀ ਹੈ। ਉਰਵਸ਼ੀ ਨੇ ਲੋਕਾਂ ਦੀ ਇੱਕ ਵੱਡੀ ਭੀੜ ਨੂੰ ਮਠਿਆਈਆਂ ਵੰਡੀਆਂ।
ਆਪਣੇ ਇੰਸਟਾਗ੍ਰਾਮ 'ਤੇ ਪੋਸਟ ਸਾਂਝੀ ਕਰਦੇ ਹੋਏ ਉਰਵਸ਼ੀ ਨੇ ਕੈਪਸ਼ਨ ਵਿੱਚ ਲਿਖਿਆ, "ਰੱਬ ਤੁਹਾਡੇ ਸਾਰੇ ਸੁਪਨੇ ਪੂਰੇ ਕਰੇ ਅਤੇ ਹਰ ਪਲ ਖੁਸ਼ੀਆਂ ਨਾਲ ਭਰ ਦੇਵੇ।" ਉਰਵਸ਼ੀ ਦਾ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਗਈ ਹੈ ਅਤੇ ਲੋਕਾ ਉਨ੍ਹਾਂ ਨੂੰ ਉਨ੍ਹਾਂ ਦੇ ਇਸ ਦਿਆਲੂ ਵਤੀਰੇ ਲਈ ਪਿਆਰ ਅਤੇ ਸ਼ੁਭਕਾਮਨਾਵਾਂ ਦੇ ਰਹੇ ਹਨ। ਇੱਕ ਇੰਸਟਾ ਯੂਜ਼ਰ ਨੇ ਕੁਮੈਂਟ ਕਰਦੇ ਹੋਏ ਲਿਖਿਆ, "ਜੋ ਨੇਕ ਕੰਮ ਕਰਦੇ ਹਨ ਉਨ੍ਹਾਂ 'ਤੇ ਹਮੇਸ਼ਾ ਪਰਮਾਤਮਾ ਦੀ ਕਿਰਪਾ ਹੁੰਦੀ ਹੈ"। ਇੱਕ ਹੋਰ ਨੇ ਲਿਖਿਆ, "ਰੱਬ ਭਲਾ ਕਰੇ"। ਇਸੇ ਤਰ੍ਹਾਂ ਇਕ ਹੋਰ ਯੂਜ਼ਰ ਨੇ ਲਿਖਿਆ,"ਬਹੁਤ ਵਧੀਆ"।