ਉਰਮਿਲਾ ਨੂੰ ਇਹ ਗਲਤੀ ਕਰਨੀ ਪਈ ਭਾਰੀ, ਬਰਬਾਦ ਹੋ ਗਿਆ ਪੂਰਾ ਕਰੀਅਰ
Wednesday, Feb 05, 2025 - 11:51 AM (IST)
ਐਂਟਰਟੇਨਮੈਂਟ ਡੈਸਕ - ਬਾਲੀਵੁੱਡ ਦੀਆਂ ਸਭ ਤੋਂ ਖੂਬਸੂਰਤ ਅਦਾਕਾਰਾਂ 'ਚ ਸ਼ੁਮਾਰ ਉਰਮਿਲਾ ਮਾਤੋਂਡਕਰ ਭਾਵੇਂ ਇਸ ਵੇਲੇ ਅਦਾਕਾਰੀ ਤੋਂ ਦੂਰ ਹੈ ਪਰ ਉਹ ਅਜੇ ਵੀ ਆਪਣੀ ਫਿਟਨੈੱਸ ਰਾਹੀਂ ਲੋਕਾਂ ਦਾ ਦਿਲ ਜਿੱਤ ਰਹੀ ਹੈ। ਅੱਜ ਅਸੀਂ ਗੱਲ ਕਰ ਰਹੇ ਹਾਂ ਅਦਾਕਾਰਾ ਉਰਮਿਲਾ ਮਾਤੋਂਡਕਰ ਬਾਰੇ, ਜਿਸ ਨੇ 90 ਦੇ ਦਹਾਕੇ 'ਚ ਆਪਣੀ ਸੁੰਦਰਤਾ ਅਤੇ ਦਮਦਾਰ ਅਦਾਕਾਰੀ ਨਾਲ ਬਾਲੀਵੁੱਡ 'ਤੇ ਰਾਜ ਕੀਤਾ, ਜਿਸ ਨੇ ਆਪਣੇ ਲੰਬੇ ਕਰੀਅਰ 'ਚ ਗੋਵਿੰਦਾ ਅਤੇ ਆਮਿਰ ਖ਼ਾਨ ਵਰਗੇ ਸੁਪਰਸਟਾਰਾਂ ਨਾਲ ਕਈ ਹਿੱਟ ਫ਼ਿਲਮਾਂ ਦਿੱਤੀਆਂ ਪਰ ਹੁਣ ਉਹ ਸਾਲਾਂ ਤੋਂ ਫ਼ਿਲਮੀ ਪਰਦੇ ਤੋਂ ਦੂਰ ਹੈ।
ਇਹ ਖ਼ਬਰ ਵੀ ਪੜ੍ਹੋ - ਮਹਾਕੁੰਭ ਦੀ ਵਾਇਰਲ ਮੋਨਾਲੀਸਾ ਨਾਲ ਵੱਡਾ ਧੋਖਾ, ਹਰ ਪਾਸੇ ਛਿੜ ਗਈ ਚਰਚਾ
ਹਰ ਕੋਈ ਇਸ ਗੱਲ ਤੋਂ ਜਾਣੂ ਹੋਵੇਗਾ ਕਿ ਉਰਮਿਲਾ ਨੇ ਆਪਣਾ ਅਦਾਕਾਰੀ ਕਰੀਅਰ ਸਿਰਫ਼ 3 ਸਾਲ ਦੀ ਉਮਰ 'ਚ ਸ਼ੁਰੂ ਕੀਤਾ ਸੀ। ਅਦਾਕਾਰਾ ਨੇ ਬਾਲ ਕਲਾਕਾਰ ਵਜੋਂ 'ਕਰਮਾ' ਅਤੇ 'ਮਾਸੂਮ' ਵਰਗੀਆਂ ਕਈ ਫ਼ਿਲਮਾਂ 'ਚ ਕੰਮ ਕੀਤਾ ਪਰ ਉਰਮਿਲਾ ਨੂੰ ਅਸਲ ਪਛਾਣ ਫ਼ਿਲਮ 'ਰੰਗੀਲਾ' ਤੋਂ ਮੁੱਖ ਅਦਾਕਾਰਾ ਵਜੋਂ ਮਿਲੀ, ਜਿਸ 'ਚ ਉਹ ਜੈਕੀ ਸ਼ਰਾਫ ਅਤੇ ਆਮਿਰ ਨਾਲ ਨਜ਼ਰ ਆਈ ਸੀ। ਇਸ ਫ਼ਿਲਮ ਤੋਂ ਬਾਅਦ ਉਰਮਿਲਾ ਮਾਤੋਂਡਕਰ ਨੂੰ ‘ਰੰਗੀਲਾ ਗਰਲ’ ਦਾ ਟੈਗ ਮਿਲਿਆ। ਅੱਜ ਵੀ ਪ੍ਰਸ਼ੰਸਕ ਉਸ ਨੂੰ ਇਸੇ ਨਾਮ ਨਾਲ ਬੁਲਾਉਂਦੇ ਹਨ। ‘ਰੰਗੀਲਾ’ ਤੋਂ ਬਾਅਦ, ਉਰਮਿਲਾ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਆਪਣੇ ਕਰੀਅਰ ਵਿੱਚ ਕਈ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਪਰ ਫਿਰ ਆਪਣੇ ਕਰੀਅਰ ਦੇ ਸਿਖਰ ‘ਤੇ ਪਹੁੰਚ ਕੇ ਉਰਮਿਲਾ ਨੇ ਅਜਿਹੀ ਗਲਤੀ ਕੀਤੀ ਕਿ ਉਸ ਦਾ ਚੰਗੀ ਤਰ੍ਹਾਂ ਬਣਿਆ ਕਰੀਅਰ ਬਰਬਾਦ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਆਫਰ ਹੋਣ ਮਗਰੋਂ ਨਿਖਰੀ ਮਹਾਕੁੰਭ ਦੀ ਮੋਨਾਲੀਸਾ, Dance Move ਵੇਖ ਲੋਕਾਂ ਦੀਆਂ ਖੁੱਲ੍ਹੀਆਂ ਅੱਖਾਂ
ਰਿਪੋਰਟਾਂ ਦੀ ਮੰਨੀਏ ਤਾਂ ਫ਼ਿਲਮ ‘ਰੰਗੀਲਾ’ ਦੀ ਸ਼ੂਟਿੰਗ ਦੌਰਾਨ ਉਸ ਨੂੰ ਫ਼ਿਲਮ ਦੇ ਨਿਰਦੇਸ਼ਕ ਰਾਮ ਗੋਪਾਲ ਵਰਮਾ ਨਾਲ ਪਿਆਰ ਹੋ ਗਿਆ ਸੀ। ਇਸ ਦਾ ਸਬੂਤ ਇਹ ਸੀ ਕਿ ਰਾਮ ਗੋਪਾਲ ਵਰਮਾ ਦੀ ਹਰ ਫ਼ਿਲਮ 'ਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਰਹਿੰਦੀ ਸੀ ਪਰ ਬਾਅਦ 'ਚ ਇਹ ਗੱਲ ਉਰਮਿਲਾ ਲਈ ਸਮੱਸਿਆ ਬਣਨ ਲੱਗੀ। ਦਰਅਸਲ, ਉਸ ਸਮੇਂ ਉਰਮਿਲਾ ਰਾਮ ਗੋਪਾਲ ਵਰਮਾ ਨਾਲ ਬਹੁਤ ਪਿਆਰ ਕਰਦੀ ਸੀ ਕਿ ਉਸ ਨੇ ਕਿਸੇ ਹੋਰ ਨਿਰਦੇਸ਼ਕ ਦੀਆਂ ਫ਼ਿਲਮਾਂ 'ਚ ਕੰਮ ਹੀ ਨਹੀਂ ਕੀਤਾ।
ਇਹ ਖ਼ਬਰ ਵੀ ਪੜ੍ਹੋ - ਚੱਲਦੇ ਸ਼ੋਅ 'ਚ ਮਸ਼ਹੂਰ ਗਾਇਕ ਦੀ ਅਚਾਨਕ ਵਿਗੜੀ ਸਿਹਤ
ਅਜਿਹੀ ਸਥਿਤੀ 'ਚ ਹੌਲੀ-ਹੌਲੀ ਬਾਕੀ ਸਾਰੇ ਨਿਰਦੇਸ਼ਕ ਉਰਮਿਲਾ ਮਾਤੋਂਡਕਰ ਨਾਲ ਪਾਸਾ ਵੱਟਣ ਲੱਗੇ ਅਤੇ ਫਿਰ ਉਨ੍ਹਾਂ ਨੇ ਅਦਾਕਾਰਾ ਨੂੰ ਕੰਮ ਦੇਣਾ ਬੰਦ ਕਰ ਦਿੱਤਾ। ਹਾਲਾਂਕਿ, ਉਰਮਿਲਾ ਅਤੇ ਰਾਮ ਗੋਪਾਲ ਦਾ ਰਿਸ਼ਤਾ ਜ਼ਿਆਦਾ ਦੇਰ ਨਹੀਂ ਚੱਲ ਸਕਿਆ ਅਤੇ ਉਹ ਦੋਵੇਂ ਵੀ ਵੱਖ ਹੋ ਗਏ। ਜੇਕਰ ਅਸੀਂ ਉਰਮਿਲਾ ਦੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਇਸ ਸੂਚੀ 'ਚ 'ਜਾਨਮ ਸਮਝਾ ਕਰੋ', 'ਹਮ ਤੁਮਪੇ ਮਰਤੇ ਹੈਂ', 'ਦਿਲਲਗੀ', 'ਸੱਤਿਆ', 'ਮਸਤ', 'ਖ਼ੂਬਸੂਰਤ' ਵਰਗੀਆਂ ਫ਼ਿਲਮਾਂ ਨਾਂ ਸ਼ਾਮਲ ਹਨ। ਉਹ ਆਖਰੀ ਵਾਰ ਫ਼ਿਲਮ 'ਬਲੈਕਮੇਲ' 'ਚ ਨਜ਼ਰ ਆਈ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e