ਉਰਫੀ ਜਾਵੇਦ ਨੇ ਨੈੱਟ ਵਾਲੀ ਡਰੈੱਸ ਪਹਿਨ ਕੇ ਕੀਤਾ ਅਜਿਹਾ ਗੰਦਾ ਇਸ਼ਾਰਾ, ਲੋਕਾਂ ਨੇ ਕਰ ਦਿੱਤੀ ਟਰੋਲ

Wednesday, Dec 15, 2021 - 12:18 PM (IST)

ਉਰਫੀ ਜਾਵੇਦ ਨੇ ਨੈੱਟ ਵਾਲੀ ਡਰੈੱਸ ਪਹਿਨ ਕੇ ਕੀਤਾ ਅਜਿਹਾ ਗੰਦਾ ਇਸ਼ਾਰਾ, ਲੋਕਾਂ ਨੇ ਕਰ ਦਿੱਤੀ ਟਰੋਲ

ਮੁੰਬਈ (ਬਿਊਰੋ)– ‘ਬਿੱਗ ਬੌਸ ਓ. ਟੀ. ਟੀ.’ ’ਚ ਸ਼ਾਮਲ ਹੋਣ ਤੋਂ ਬਾਅਦ ਉਰਫੀ ਜਾਵੇਦ ਅਜਿਹੀ ਸੁਰਖ਼ੀਆਂ ’ਚ ਆਈ ਕਿ ਹਰ ਪਾਸੇ ਅੱਜ ਉਸ ਦੀ ਚਰਚਾ ਹੁੰਦੀ ਨਜ਼ਰ ਆ ਰਹੀ ਹੈ। ਇਨ੍ਹੀਂ ਦਿਨੀਂ ਉਰਫੀ ਆਪਣੀ ਬੋਲਡਨੈੱਸ ਕਾਰਨ ਸੋਸ਼ਲ ਮੀਡੀਆ ’ਤੇ ਛਾਈ ਹੋਈ ਹੈ। ਉਹ ਜਿਥੇ ਵੀ ਜਾਂਦੀ ਹੈ, ਫੋਟੋਗ੍ਰਾਫਰ ਉਸ ਨੂੰ ਕੈਮਰੇ ’ਚ ਕੈਦ ਕਰਨ ਦਾ ਇਕ ਵੀ ਮੌਕਾ ਹੱਥੋਂ ਜਾਣ ਨਹੀਂ ਦਿੰਦੇ ਹਨ।

ਉਥੇ ਉਰਫੀ ਵੀ ਖ਼ੁਦ ਨੂੰ ਸੁਰਖ਼ੀਆਂ ’ਚ ਰੱਖਣ ਲਈ ਕੁਝ ਨਾ ਕੁਝ ਅਜਿਹਾ ਪਹਿਨ ਕੇ ਕੈਮਰੇ ਸਾਹਮਣੇ ਆਉਂਦੀ ਹੈ ਕਿ ਕੁਝ ਪਲਾਂ ’ਚ ਉਸ ਦਾ ਲੁੱਕ ਵਾਇਰਲ ਹੋ ਜਾਂਦਾ ਹੈ। ਇਸ ਵਿਚਾਲੇ ਇਕ ਵਾਰ ਮੁੜ ਉਰਫ਼ੀ ਆਪਣੀ ਇਕ ਵੀਡੀਓ ਨੂੰ ਲੈ ਕੇ ਸੁਰਖ਼ੀਆਂ ’ਚ ਆ ਗਈ ਹੈ। ਇਸ ਵੀਡੀਓ ’ਚ ਉਸ ਦੇ ਕੱਪੜਿਆਂ ਨਾਲੋਂ ਜ਼ਿਆਦਾ ਕਿਸੇ ਹੋਰ ਚੀਜ਼ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

ਇਹ ਖ਼ਬਰ ਵੀ ਪੜ੍ਹੋ : ਵਿਆਹ ਤੋਂ ਬਾਅਦ ਪਹਿਲੀ ਵਾਰ ਕੈਟਰੀਨਾ-ਵਿੱਕੀ ਕੌਸ਼ਲ ਆਏ ਲੋਕਾਂ ਸਾਹਮਣੇ, ਵੇਖੋ ਨਵੀਂ ਵਿਆਹੀ ਅਦਾਕਾਰਾ ਦਾ ਅੰਦਾਜ਼

ਉਰਫੀ ਜਾਵੇਦ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਨਵੀਂ ਵੀਡੀਓ ਪੋਸਟ ਕੀਤੀ ਹੈ। ਇਸ ਵੀਡੀਓ ’ਚ ਹਮੇਸ਼ਾ ਵਾਂਗ ਹੀ ਉਰਫੀ ਆਪਣਾ ਬੋਲਡ ਲੁੱਕ ਦਿਖਾਉਂਦੀ ਨਜ਼ਰ ਆ ਰਹੀ ਹੈ। ਉਸ ਨੇ ਇਸ ਦੌਰਾਨ ਰਾਇਲ ਬਲਿਊ ਕਲਰ ਦਾ ਬ੍ਰਾਲੇਟ ਪਹਿਨਿਆ ਹੈ। ਇਸ ਦੇ ਉੱਪਰ ਉਸ ਨੇ ਇਕ ਵ੍ਹਾਈਟ ਕਲਰ ਦੀ ਜਾਲੀ ਪਹਿਨ ਰੱਖੀ ਹੈ, ਜਿਸ ਨੂੰ ਉਸ ਨੇ ਆਪਣੇ ਗਲੇ ’ਚ ਪਹਿਨ ਰੱਖਿਆ ਹੈ।

 
 
 
 
 
 
 
 
 
 
 
 
 
 
 

A post shared by Urrfii (@urf7i)

ਇਸ ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਬੈਕਗਰਾਊਂਡ ’ਚ ਇਕ ਅੰਗਰੇਜ਼ੀ ਗੀਤ ਚੱਲ ਰਿਹਾ ਹੈ। ਉਥੇ ਉਰਫੀ ਵਾਰ-ਵਾਰ ਆਪਣੇ ਹੱਥ ਦੀ ਉਂਗਲੀ ਨਾਲ ਇਕ ਇਸ਼ਾਰਾ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ’ਚ ਉਰਫੀ ਦੇ ਇਸ਼ਾਰੇ ਨੂੰ ਦੇਖ ਕੇ ਪ੍ਰਸ਼ੰਸਕ ਉਸ ਨੂੰ ਟਰੋਲ ਕਰ ਰਹੇ ਹਨ। ਉਰਫੀ ਮਿਡਲ ਫਿੰਗਰ ਦਾ ਇਸ਼ਾਰਾ ਵੀਡੀਓ ’ਚ ਕਰ ਰਹੀ ਹੈ। ਇਕ ਯੂਜ਼ਰ ਨੇ ਕੁਮੈਂਟ ਕਰਦਿਆਂ ਲਿਖਿਆ, ‘ਟੈਲੇਂਟ ਹੈ ਪਰ ਸਾਧਨ ਨਹੀਂ ਹੈ ਤੁਹਾਡੇ ਕੋਲ।’ ਉਥੇ ਇਕ ਹੋਰ ਨੇ ਲਿਖਿਆ, ‘ਫਰੂਟ ਸੈਲਰ ਸੇਬ ਨੂੰ ਜੋ ਜਾਲੀ ਪਹਿਨਾਉਂਦੇ ਹਨ, ਉਹ ਜਾਲੀ ਹੈ।’

ਨੋਟ- ਉਰਫੀ ਜਾਵੇਦ ਦੀ ਇਸ ਵੀਡੀਓ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News