ਉਰਫੀ ਜਾਵੇਦ ਨੂੰ ਮੁੰਬਈ ਪੁਲਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ

Friday, Nov 03, 2023 - 11:00 AM (IST)

ਉਰਫੀ ਜਾਵੇਦ ਨੂੰ ਮੁੰਬਈ ਪੁਲਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ

ਮੁੰਬਈ (ਬਿਊਰੋ) - ਅਕਸਰ ਆਪਣੇ ਅਤਰੰਗ ਕੱਪੜਿਆਂ ਕਾਰਨ ਚਰਚਾ 'ਚ ਰਹਿਣ ਵਾਲੀ ਉਰਫੀ ਜਾਵੇਦ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ  ਉਸ ਨੂੰ ਪੁਲਸ ਗ੍ਰਿਫਤਾਰ ਕਰਕੇ ਪੁਲਸ ਸਟੇਸ਼ਨ ਲੈ ਕੇ ਜਾਂਦੀ ਨਜ਼ਰ ਆ ਰਹੀ ਹੈ। ਇਹ ਦੇਖ ਲੋਕ ਹੈਰਾਨ ਰਹਿ ਗਏ ਕਿ ਆਖਿਰ ਇਹ ਸਭ ਕੀ ਹੋ ਰਿਹਾ ਹੈ ਪਰ ਹਾਲੇ ਤੱਕ ਇਹ ਸਾਫ਼ ਨਹੀਂ ਹੋ ਰਿਹਾ ਹੈ ਕਿ ਇਹ ਵੀਡੀਓ ਕੀ ਸੱਚ ਹੈ ਜਾਂ ਫਿਰ ਕੋਈ ਪ੍ਰੇਰਕ।  

ਪਾਪਾਰਾਜੀ ਨੇ ਵੀਡੀਓ ਸ਼ੇਅਰ ਕੀਤੀ ਹੈ, ਰੈਸਟੋਰੈਂਟ 'ਚ ਮੌਜੂਦ ਉਰਫੀ ਜਾਵੇਦ ਨੂੰ ਥਾਣੇ ਲੈ ਜਾਣ ਲਈ ਪੁਲਸ ਆਉਂਦੀ ਹੈ। ਇਹ ਸਭ ਵੇਖ ਉਰਫੀ ਪਰੇਸ਼ਾਨ ਹੋ ਜਾਂਦੀ ਹੈ ਅਤੇ ਆਖਦੀ ਹੈ ਕਿ ਉਹ ਆਖਿਰ ਕੀ ਅਤੇ ਕਿਉਂ ਕਰ ਰਹੇ ਹਨ। ਦੋ ਮਹਿਲਾ ਅਫਸਰ ਉਸ ਨੂੰ ਆਖਦੀਆਂ ਹਨ ਕਿ ਤੇਰੇ ਛੋਟੇ ਪਹਿਰਾਵੇ ਕਾਰਨ ਤੈਨੂੰ ਹੁਣ ਪੁਲਸ ਸਟੇਸ਼ਨ ਚੱਲਣਾ ਪਵੇਗਾ।

ਇਸ ਤੋਂ ਬਾਅਦ ਉਰਫੀ ਜਾਵੇਦ ਲਗਾਤਾਰ ਜਾਣ ਤੋਂ ਮਨ ਕਰਦੀ ਹੈ ਪਰ ਉਹ ਦੋਵੇਂ ਮਹਿਲਾ ਅਫਸਰ ਨਹੀਂ ਮੰਨਦੀਆਂ ਅਤੇ ਉਸ ਨੂੰ ਗੱਡੀ 'ਚ ਬੈਠਾ ਕੇ ਰਵਾਨਾ ਹੋ ਜਾਂਦੀਆਂ ਹਨ। ਉਰਫੀ ਆਖਦੀ ਹੈ ਕਿ ਆਖਿਰ ਇਹ ਕੀ ਬਦਤਮੀਜੀ ਹੈ।  


author

sunita

Content Editor

Related News