ਸਿਨੇਮਾਘਰਾਂ ''ਚ ਇਨ੍ਹਾਂ ਫ਼ਿਲਮਾਂ ਦਾ ਰਹੇਗਾ ਖੜਕਾ-ਦੜਕਾ, ਦਰਸ਼ਕਾਂ ਵਲੋਂ ਬੇਸਬਰੀ ਨਾਲ ਕੀਤੀ ਜਾ ਰਹੀ ਹੈ ਉਡੀਕ

Saturday, Jan 15, 2022 - 01:34 PM (IST)

ਸਿਨੇਮਾਘਰਾਂ ''ਚ ਇਨ੍ਹਾਂ ਫ਼ਿਲਮਾਂ ਦਾ ਰਹੇਗਾ ਖੜਕਾ-ਦੜਕਾ, ਦਰਸ਼ਕਾਂ ਵਲੋਂ ਬੇਸਬਰੀ ਨਾਲ ਕੀਤੀ ਜਾ ਰਹੀ ਹੈ ਉਡੀਕ

ਜਲੰਧਰ (ਬਿਊਰੋ) - ਕੋਰੋਨਾ ਨੇ ਪਿਛਲੇ 2 ਸਾਲਾਂ 'ਚ ਲੋਕਾਂ ਦੀ ਜ਼ਿੰਦਗੀ 'ਚ ਬਹੁਤ ਵੱਡਾ ਬਦਲਾਅ ਲਿਆਂਦਾ ਹੈ। ਥੀਏਟਰਾਂ ਅਤੇ ਫ਼ਿਲਮ ਉਦਯੋਗਾਂ ਨੂੰ ਲੰਬੇ ਸਮੇਂ ਤਕ ਬੰਦ ਰੱਖਿਆ ਗਿਆ ਪਰ ਸਾਲ 2021 ਦੇ ਅੱਧ 'ਚ ਸਭ ਕੁਝ ਮੁੜ ਸ਼ੁਰੂ ਹੋ ਗਿਆ ਅਤੇ ਸਿਨੇਮਾਘਰ ਇੱਕ ਵਾਰ ਫਿਰ ਖੁੱਲ੍ਹ ਗਏ। ਹਾਲਾਂਕਿ ਇਸ ਨੂੰ ਲੈ ਕੇ ਦਰਸ਼ਕਾਂ ਵੀ ਕਾਫ਼ੀ ਖੁਸ਼ ਸਨ।
ਲੋਕਾਂ ਨੇ ਪਿਛਲੇ ਇੱਕ ਸਾਲ 'ਚ ਸਿਨੇਮਾਘਰਾਂ 'ਚ ਚੰਗੀ ਗਿਣਤੀ 'ਚ ਪੰਜਾਬੀ ਫ਼ਿਲਮਾਂ ਦੇਖੀਆਂ ਅਤੇ ਸਾਲ 2022 ਵੀ ਸ਼ਾਨਦਾਰ ਪੰਜਾਬੀ ਫ਼ਿਲਮਾਂ ਨਾਲ ਭਰਪੂਰ ਹੋਵੇਗਾ। ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਤੁਸੀਂ ਆਪਣੀਆਂ ਮਨਪਸੰਦ ਫ਼ਿਲਮਾਂ ਦੇ ਜਲਦ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹੋ।

1. ਜੋੜੀ :- ਲੰਬੇ ਸਮੇਂ ਤੋਂ ਉਡੀਕੀਆਂ ਜਾਣ ਵਾਲੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਸਟਾਰਰ ਪੰਜਾਬੀ ਫ਼ਿਲਮ ਟਾਪ 'ਤੇ ਹੈ। 'ਜੋੜੀ' ਪਿਛਲੇ ਕਈ ਮਹੀਨਿਆਂ ਤੋਂ ਰਿਲੀਜ਼ਿੰਗ ਦੇ ਵਿਚਕਾਰ ਹੀ ਫਸੀ ਹੋਈ ਹੈ। ਅੰਬਰਦੀਪ ਸਿੰਘ ਦੁਆਰਾ ਨਿਰਦੇਸ਼ਤ 'ਜੋੜੀ' ਜੂਨ 2021 'ਚ ਰਿਲੀਜ਼ ਹੋਣੀ ਸੀ ਪਰ ਦੇਰੀ ਹੋ ਗਈ ਅਤੇ ਹੁਣ ਅਪ੍ਰੈਲ 2022 'ਚ ਰਿਲੀਜ਼ ਹੋਣ ਜਾ ਰਹੀ ਹੈ।

2. ਸ਼ੂਟਰ :- 'ਸ਼ੂਟਰ' ਇੱਕ ਅਜਿਹੀ ਫ਼ਿਲਮ ਹੈ, ਜੋ ਪੰਜਾਬੀ ਇੰਡਸਟਰੀ 'ਚ ਹੁਣ ਤੱਕ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫ਼ਿਲਮ ਹੈ। ਇਹ ਫਰਵਰੀ 2020 'ਚ ਰਿਲੀਜ਼ ਹੋਣੀ ਸੀ। ਲਗਪਗ 2 ਸਾਲ ਬਾਅਦ ਆਖਿਰਕਾਰ ਇਹ ਫ਼ਿਲਮ 14 ਜਨਵਰੀ 2022 ਯਾਨੀ ਕਿ ਬੀਤੇ ਦਿਨ ਸਿਨੇਮਾਘਰਾਂ 'ਚ ਰਿਲੀਜ਼ ਹੋਈ। ਇਸ ਫ਼ਿਲਮ 'ਚ ਜੈ ਰੰਧਾਵਾ ਨੇ ਸੁੱਖਾ ਕਾਹਲੋਂ ਦੀ ਸ਼ਾਨਦਾਰ ਭੂਮਿਕਾ ਨਿਭਾਈ ਹੈ।

ਇਹ ਖ਼ਬਰ ਵੀ ਪੜ੍ਹੋ : ਪਹਿਲੇ ਵਿਆਹ ਦੇ ਵਿਵਾਦ ਵਿਚਾਲੇ ਗਾਇਕ ਸਾਜ ਨੇ ਸਾਂਝੀ ਕੀਤੀ ਪੋਸਟ, ਲਿਖਿਆ- ‘ਮੁਸੀਬਤ ਤਾਂ...’

3. ਜੱਟਾਂ ਦਾ ਮੁੰਡਾ ਗਾਉਣ ਲੱਗਿਆ :- ਪੰਜਾਬ ਦੇ ਪ੍ਰਸਿੱਧ ਸਿੱਧੂ ਮੂਸੇ ਵਾਲਾ ਤੇ ਅੰਬਰਦੀਪ ਸਿੰਘ ਸਟਾਰਰ ਇਸ ਪੰਜਾਬੀ ਫ਼ਿਲਮ ਨੂੰ ਲੈ ਕੇ ਲੋਕਾਂ 'ਚ ਪਹਿਲਾਂ ਹੀ ਉਤਸ਼ਾਹ ਹੈ। ਸਿੱਧੂ ਮੂਸੇ ਵਾਲਾ ਦੀਆਂ 'ਮੂਸਾ ਜੱਟ' ਅਤੇ 'ਯੈੱਸ ਆਈ ਐਮ ਸਟੂਡੈਂਟ' ਰਿਲੀਜ਼ ਹੋ ਚੁੱਕੀਆਂ ਹਨ। ਇਨ੍ਹਾਂ ਸਫ਼ਲਤਾ ਤੋਂ ਬਾਅਦ ਸਿੱਧੂ ਦੀ 18 ਮਾਰਚ 2022 ਨੂੰ ਅਗਲੀ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ। ਸਿੱਧੂ ਮੂਸੇ ਵਾਲਾ ਤੇ ਅੰਬਰਦੀਪ ਪਹਿਲੀ ਵਾਰ ਕਿਸੇ ਪ੍ਰਾਜੈਕਟ 'ਤੇ ਇਕੱਠੇ ਕੰਮ ਕਰਦੇ ਨਜ਼ਰ ਆਉਣਗੇ।

4. ਰੱਬ ਦਾ ਰੇਡੀਓ 3 :- ਦੋ ਸਫ਼ਲ ਭਗਾਂ ਤੋਂ ਬਾਅਦ 'ਰੱਬ ਦਾ ਰੇਡੀਓ' ਦੀ ਥ੍ਰੀਕਵਲ ਇਸੇ ਸਾਲ ਰਿਲੀਜ਼ ਹੋਣ ਵਾਲੀ ਹੈ। ਜਿੱਥੇ 'ਰੱਬ ਦਾ ਰੇਡੀਓ-1' ਨੂੰ ਉਮਰ ਭਰ ਯਾਦ ਰੱਖਿਆ ਜਾਵੇਗਾ, ਕਿਉਂਕਿ ਇਸ 'ਚ ਸਭ ਕੁਝ ਸ਼ਾਨਦਾਰ ਸੀ ਅਤੇ 'ਰੱਬ ਦਾ ਰੇਡੀਓ-2' ਨੇ 67ਵਾਂ ਰਾਸ਼ਟਰੀ ਪੁਰਸਕਾਰ ਜਿੱਤਿਆ ਸੀ। ਫ਼ਿਲਮ ਦਾ ਤੀਜਾ ਭਾਗ 'ਰੱਬ ਦਾ ਰੇਡੀਓ 3' 8 ਅਪ੍ਰੈਲ 2022 ਨੂੰ ਰਿਲੀਜ਼ ਹੋਣ ਲਈ ਤਿਆਰ ਹੈ, ਜਿਸ 'ਚ ਤਰਸੇਮ ਜੱਸੜ ਅਤੇ ਸਿਮੀ ਚਾਹਲ ਇਕ ਵਾਰ ਫਿਰ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣ ਵਾਲੇ ਹਨ।

ਇਹ ਖ਼ਬਰ ਵੀ ਪੜ੍ਹੋ : ਘਰ ਦੀ ਆਰਥਿਕ ਹਾਲਤ ਡਾਵਾਂਡੋਲ ਹੋਣ 'ਤੇ ਜਦੋਂ ਦਿਲਜੀਤ ਦੋਸਾਂਝ ਨੇ ਚੁੱਕਿਆ ਸੀ ਇਹ ਕਦਮ, ਪੜ੍ਹੋ ਪੂਰੀ ਖ਼ਬਰ

5. ਡਾਕੂਆਂ ਦਾ ਮੁੰਡਾ 2 :- 23 ਜੁਲਾਈ 2021 ਉਹ ਤਰੀਕ ਸੀ, ਜਦੋਂ ਸੁਪਰਹਿੱਟ ਫ਼ਿਲਮ 'ਡਾਕੂਆਂ ਦਾ ਮੁੰਡਾ' ਦਾ ਸੀਕਵਲ ਥੀਏਟਰਲ ਰਿਲੀਜ਼ ਲਈ ਤੈਅ ਕੀਤਾ ਗਿਆ ਸੀ ਪਰ ਕੁਝ ਕਾਰਨਾਂ ਕਰਕੇ ਇਸ ਨੂੰ ਅਗਲੇ ਸਾਲ ਮਤਲਬ 2022 'ਚ ਪਾ ਦਿੱਤਾ ਗਿਆ ਤੇ ਹੁਣ ਇਹ 4 ਮਾਰਚ 2022 ਨੂੰ ਰਿਲੀਜ਼ ਹੋਣ ਲਈ ਤਿਆਰ ਹੈ। 'ਡਾਕੂਆਂ ਦਾ ਮੁੰਡਾ 2' 'ਚ ਦੇਵ ਖਰੌੜ ਪਹਿਲੀ ਵਾਰ ਜਪਜੀ ਖਹਿਰਾ ਨਾਲ ਸਕ੍ਰੀਨ ਸ਼ੇਅਰ ਕਰਨਗੇ।

6. ਸ਼ੌਂਕਣ-ਸ਼ੌਂਕਣੇ :- ਸਰਗੁਣ ਮਹਿਤਾ ਅਤੇ ਐਮੀ ਵਿਰਕ ਪਾਲੀਵੁੱਡ ਇੰਡਸਟਰੀ 'ਚ ਆਨ-ਸਕ੍ਰੀਨ ਜੋੜੇ ਦੇ ਚਿਹਰੇ ਹਨ ਪਰ ਨਿਮਰਤ ਖਹਿਰਾ ਅਤੇ ਐਮੀ ਵਿਰਕ ਦਰਸ਼ਕਾਂ ਲਈ ਬਿਲਕੁਲ ਨਵੇਂ ਹਨ ਅਤੇ ਇਹੀ ਗੱਲ 'ਸ਼ੌਂਕਣ-ਸ਼ੌਂਕਣੇ' ਨੂੰ ਬਹੁਤ ਖ਼ਾਸ ਬਣਾਉਂਦੀ ਹੈ। 14 ਅਪ੍ਰੈਲ 2022 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਇਸ ਫ਼ਿਲਮ 'ਚ ਨਿਮਰਤ ਅਤੇ ਐਮੀ ਪਹਿਲੀ ਵਾਰ ਵੱਡੇ ਪਰਦੇ 'ਤੇ ਨਜ਼ਰ ਆਉਣਗੇ।

ਇਹ ਖ਼ਬਰ ਵੀ ਪੜ੍ਹੋ : ਯੁਵਰਾਜ ਹੰਸ ਦੀ ਪਤਨੀ ਮਾਨਸੀ ਸ਼ਰਮਾ ਇਸ ਟੈਸਟ 'ਚ ਹੋਈ ਫੇਲ, ਵੀਡੀਓ ਸਾਂਝੀ ਕਰ ਪਤੀ ਤੋਂ ਮੰਗੀ ਮੁਆਫੀ

7. ਬਾਜ਼ਰੇ ਦਾ ਸਿੱਟਾ :- ਇਹ ਮਲਟੀਸਟਾਰਰ ਪੰਜਾਬੀ ਫ਼ਿਲਮ 15 ਜੁਲਾਈ 2022 ਨੂੰ ਵਿਸ਼ਵਵਿਆਪੀ ਥੀਏਟਰਾਂ 'ਚ ਰਿਲੀਜ਼ ਹੋਵੇਗੀ। ਇਸ 'ਚ ਲੋਕਾਂ ਦੇ ਪਸੰਦੀਦਾ ਤਾਨੀਆ, ਐਮੀ ਵਿਰਕ ਤੇ ਅਨੁਭਵੀ ਅਦਾਕਾਰ ਗੁੱਗੂ ਗਿੱਲ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ। 

8. ਕੋਕਾ :- ਨੀਰੂ ਬਾਜਵਾ ਤੇ ਗੁਰਨਾਮ ਭੁੱਲਰ ਇਕੱਠੇ! ਇਹ ਸੁਣਨ 'ਚ ਪਹਿਲਾਂ ਹੀ ਹੈਰਾਨੀਜਨਕ ਹੈ, ਦੋਵਾਂ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਲੋਕਾਂ ਦੀ ਪਸੰਦੀਦਾ ਨੀਰੂ ਬਾਜਵਾ ਇਸ ਆਉਣ ਵਾਲੀ ਫ਼ਿਲਮ 'ਚ ਪਹਿਲੀ ਵਾਰ 3 ਫ਼ਿਲਮਾਂ ਦੇ ਪੁਰਾਣੇ ਅਦਾਕਾਰ ਗੁਰਨਾਮ ਭੁੱਲਰ ਨਾਲ ਨਜ਼ਰ ਆਵੇਗੀ। ਫ਼ਿਲਮ 'ਕੋਕਾ' 20 ਮਈ 2022 ਨੂੰ ਰਿਲੀਜ਼ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ : ਗਾਇਕਾ ਮਿਸ ਪੂਜਾ ਦੇ ਪੁੱਤਰ ਨੇ ਕੈਮਰੇ ਨੂੰ ਵੇਖ ਦਿੱਤੇ ਹੱਸ-ਹੱਸ ਪੋਜ਼, ਵੇਖੋ ਤਸਵੀਰਾਂ

9. ਸ਼ਿਕਾਰਾ :- ਸੰਭਾਵਿਤ ਆਉਣ ਵਾਲੀਆਂ ਫ਼ਿਲਮਾਂ 'ਚ ਇਕ ਵਿਲੱਖਣ ਨਾਮ ਸ਼ਿਕਾਰਾ ਜੂਨ 2022 'ਚ ਰਿਲੀਜ਼ ਹੋਣ ਲਈ ਤਿਆਰ ਹੈ। ਸਾਲ 2022 ਲਈ ਅੰਬਰਦੀਪ ਸਿੰਘ ਦੇ ਨਿਰਦੇਸ਼ਨ 'ਚ ਬਣੀ ਇਕ ਹੋਰ ਫ਼ਿਲਮ 'ਚ ਦਰਸ਼ਕਾਂ ਦੇ ਚਹੇਤੇ ਦਿਲਜੀਤ ਦੋਸਾਂਝ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਹਾਲਾਂਕਿ ਸਾਡੇ ਕੋਲ ਦਰਸ਼ਕਾਂ ਲਈ ਇਸ ਆਉਣ ਵਾਲੀ ਫ਼ਿਲਮ ਨਾਲ ਜੁੜੀ ਕੋਈ ਹੋਰ ਜਾਣਕਾਰੀ ਨਹੀਂ ਹੈ ਪਰ ਇਹ ਸਾਲ ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫ਼ਿਲਮਾਂ 'ਚੋਂ ਇੱਕ ਹੈ।

10. ਲੇਖ :- ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਫ਼ਿਲਮ 'ਲੇਖ' 'ਚ ਗੁਰਨਾਮ ਭੁੱਲਰ ਅਤੇ ਤਾਨੀਆ 1 ਅਪ੍ਰੈਲ 2022 ਨੂੰ ਸਿਨੇਮਾਘਰਾਂ 'ਚ ਦੇਖਣ ਨੂੰ ਮਿਲਣਗੇ। 'ਲੇਖ' ਪ੍ਰਸਿੱਧ ਪੰਜਾਬੀ ਫ਼ਿਲਮਾਂ 'ਚੋਂ ਇੱਕ ਹੈ।

 

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News