ਸੌਖੀ ਨਹੀਂ ਸੀ 13 ਸਾਲ ਦੀ ਉਮਰ ''ਚ ਉਪਾਸਨਾ ਲਈ ਫ਼ਿਲਮੀ ਸਫਰ ਦੀ ਸ਼ੁਰੂਆਤ, ਜਾਣੋ ਸੰਘਰਸ਼ ਦੀ ਦਾਸਤਾਨ

Thursday, Jun 29, 2023 - 12:08 PM (IST)

ਸੌਖੀ ਨਹੀਂ ਸੀ 13 ਸਾਲ ਦੀ ਉਮਰ ''ਚ ਉਪਾਸਨਾ ਲਈ ਫ਼ਿਲਮੀ ਸਫਰ ਦੀ ਸ਼ੁਰੂਆਤ, ਜਾਣੋ ਸੰਘਰਸ਼ ਦੀ ਦਾਸਤਾਨ

ਜਲੰਧਰ (ਵੈੱਬ ਡੈਸਕ) — ਪ੍ਰਸਿੱਧ ਅਦਾਕਾਰਾ ਉਪਾਸਨਾ ਸਿੰਘ ਨੇ ਆਪਣੀ ਅਦਾਕਾਰੀ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ। ਆਪਣੀ ਅਦਾਕਾਰੀ ਦੀ ਬਦੌਲਤ ਉਹ ਹਰ ਕਿਸੇ ਦੀ ਪਸੰਦ ਬਣੇ ਹੋਏ ਹਨ। ਪਿਛਲੇ ਕਈ ਦਹਾਕਿਆਂ ਤੋਂ ਉਹ ਫ਼ਿਲਮ ਉਦਯੋਗ 'ਚ ਸਰਗਰਮ ਹਨ।

PunjabKesari

ਉਨ੍ਹਾਂ ਨੇ ਆਪਣੀਆਂ ਫ਼ਿਲਮਾਂ 'ਚ ਜਿੱਥੇ ਸੰਜੀਦਾ ਕਿਰਦਾਰ ਨਿਭਾਏ ਹਨ, ਉੱਥੇ ਕਈ ਹਲਕੀ ਫੁਲਕੀ ਕਮੇਡੀ ਵਾਲੇ ਕਿਰਦਾਰ ਵੀ ਨਿਭਾਏ ਹਨ ਅਤੇ ਹਰ ਕਿਰਦਾਰ 'ਚ ਉਹ ਆਪਣੀ ਅਦਾਕਾਰੀ ਨਾਲ ਜਾਨ ਪਾ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਅਤੇ ਕਰੀਅਰ ਨਾਲ ਜੁੜੀਆਂ ਕੁਝ ਗੱਲਾਂ ਦੱਸਣ ਜਾ ਰਹੇ ਹਾਂ।

PunjabKesari

ਉਪਾਸਨਾ ਸਿੰਘ ਕਿਸੇ ਪਛਾਣ ਦੀ ਮੁਹਤਾਜ਼ ਨਹੀਂ ਹੈ। ਉਪਾਸਨਾ ਸਿੰਘ ਦਾ ਜਨਮ 29  ਜੂਨ 1975 ਨੂੰ ਹੁਸ਼ਿਆਰਪੁਰ 'ਚ ਹੋਇਆ ਸੀ। ਉਨ੍ਹਾਂ ਨੇ ਅਣਗਿਣਤ ਪੰਜਾਬੀ ਫ਼ਿਲਮਾਂ 'ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਵੀ ਉਹ ਆਪਣੀ ਅਦਾਕਾਰੀ ਵਿਖਾ ਚੁੱਕੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ।

PunjabKesari

ਉਪਾਸਨਾ ਸਿੰਘ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਹੁਸ਼ਿਆਰਪੁਰ ਤੋਂ ਹੀ ਪੂਰੀ ਕੀਤੀ ਅਤੇ ਡ੍ਰਾਮੈਟਿਕ ਆਰਟ 'ਚ ਡਿਗਰੀ ਕੀਤੀ ਹੈ। ਉਪਾਸਨਾ ਸਿੰਘ ਮਹਿਜ਼ 7 ਸਾਲ ਦੇ ਸਨ ਜਦੋਂ ਉਨ੍ਹਾਂ ਨੇ ਦੂਰਦਰਸ਼ਨ 'ਤੇ ਪ੍ਰੋਗਰਾਮ ਦਿੰਦੇ ਸਨ ਪਰ 12-13 ਸਾਲ ਦੀ ਉਮਰ 'ਚ ਹੀ ਆਪਣੇ ਲੰਬੇ ਕੱਦ ਕਾਠ ਕਾਰਨ ਉਨ੍ਹਾਂ ਨੂੰ ਹੀਰੋਇਨ ਅਤੇ ਸਟੇਜ ਦੇ ਹੋਰ ਪ੍ਰੋਗਰਾਮ ਵੀ ਮਿਲਣ ਲੱਗ ਪਏ ਸਨ।

PunjabKesari

ਉਪਾਸਨਾ ਸਿੰਘ ਦਾ ਵਿਆਹ ਟੈਲੀਵਿਜ਼ਨ ਅਦਾਕਾਰ ਨੀਰਜ ਭਾਰਦਵਾਜ ਨਾਲ ਹੋਇਆ ਹੈ। ਉਪਾਸਨਾ ਸਿੰਘ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1980 'ਚ ਰਾਜਸਥਾਨੀ ਫ਼ਿਲਮ 'ਬਾਈ ਚਲੀ ਸਾਸਰੇ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਕਈ ਪੰਜਾਬੀ ਫ਼ਿਲਮਾਂ ਦੇ ਵੀ ਆਫ਼ਰ ਮਿਲਣ ਲੱਗ ਪਏ ਸਨ।

PunjabKesari

ਪੰਜਾਬੀ ਫ਼ਿਲਮ 'ਬਦਲਾ ਜੱਟੀ ਦਾ', 'ਸੂਬੇਦਾਰ', 'ਬਾਬੁਲ' ਸਣੇ ਕਈ ਫ਼ਿਲਮਾਂ 'ਚ ਉਨ੍ਹਾਂ ਨੇ ਕੰਮ ਕੀਤਾ ਅਤੇ ਇਨ੍ਹਾਂ ਫ਼ਿਲਮਾਂ 'ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫ਼ੀ ਸਰਾਹਿਆ ਗਿਆ।

PunjabKesari

ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਹਿੰਦੀ ਫ਼ਿਲਮਾਂ ਅਤੇ ਸੀਰੀਅਲਸ 'ਚ ਵੀ ਕੰਮ ਕੀਤਾ, ਜਿਸ 'ਚ 'ਫੂਲਵਤੀ', 'ਗੰਗਾ ਕੀ ਸੌਗੰਧ', 'ਬੇਦਰਦੀ', 'ਇਨਸਾਫ਼ ਕੀ ਦੇਵੀ' ਸਣੇ ਕਈ ਹਿੰਦੀ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ।

PunjabKesari

'ਰਾਮਵਤੀ' 'ਚ ਉਨ੍ਹਾਂ ਨੇ ਇੱਕ ਡਾਕੂ ਦੀ ਭੂਮਿਕਾ ਨੂੰ ਵੀ ਕਾਫ਼ੀ ਸ਼ਲਾਘਾ ਮਿਲੀ ਸੀ। ਉਹ ਇੱਕ ਅਜਿਹੀ ਅਦਾਕਾਰਾ ਹਨ, ਜਿਨ੍ਹਾਂ ਨੇ 3 ਭਾਸ਼ਾਵਾਂ 'ਚ ਫ਼ਿਲਮਾਂ ਕਰਕੇ ਇੱਕ ਰਿਕਾਰਡ ਕਾਇਮ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਭੋਜਪੁਰੀ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ।

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News