ਵਿਕਰਾਂਤ ਮੈਸੀ ਨੇ ਸ਼ੇਅਰ ਕੀਤੀਆਂ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ, ਦੁਲਹਨ ਨਾਲ ਮਸਤੀ ਕਰਦੇ ਨਜ਼ਰ ਆਏ ਅਦਾਕਾਰ

Saturday, Feb 19, 2022 - 05:06 PM (IST)

ਵਿਕਰਾਂਤ ਮੈਸੀ ਨੇ ਸ਼ੇਅਰ ਕੀਤੀਆਂ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ, ਦੁਲਹਨ ਨਾਲ ਮਸਤੀ ਕਰਦੇ ਨਜ਼ਰ ਆਏ ਅਦਾਕਾਰ

ਮੁੰਬਈ - ਲੰਬੇ ਸਮੇਂ ਤੱਕ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ ਬਟੋਰ ਰਹੇ ਅਦਾਕਾਰ ਵਿਕਰਾਂਤ ਮੈਸੀ ਅਤੇ ਸ਼ੀਤਲ ਠਾਕੁਰ ਆਖਰਕਾਰ 18 ਫਰਵਰੀ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਇਸ ਜੋੜੇ ਨੇ ਹਿਮਾਚਲ ਵਿੱਚ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਸੱਤ ਫੇਰੇ ਲਏ ਹਨ। ਵਿਆਹ ਤੋਂ ਬਾਅਦ ਦੋਵਾਂ ਦੇ ਅਣਦੇਖੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਨਵੇਂ ਵਿਆਹੇ ਵਿਕਰਾਂਤ ਮੈਸੀ ਨੇ ਖੁਦ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

PunjabKesari

ਫੋਟੋਜ਼ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਕੈਪਸ਼ਨ 'ਚ ਲਿਖਿਆ, ''ਸੱਤ ਸਾਲਾਂ ਦਾ ਇਹ ਸਫਰ ਅੱਜ ਸੱਤ ਜਨਮਾਂ 'ਚ ਬਦਲ ਗਿਆ ਹੈ। ਇਸ ਯਾਤਰਾ ਵਿੱਚ ਸਾਡਾ ਸਮਰਥਨ ਕਰਨ ਲਈ ਤੁਹਾਡਾ ਬਹੁਤ ਧੰਨਵਾਦ। ਸ਼ੀਤਲ ਅਤੇ ਵਿਕਰਾਂਤ।''

ਇਹ ਵੀ ਪੜ੍ਹੋ : ਸੰਨੀ ਲਿਓਨ ਨਾਲ ਹੋਈ ਆਨਲਾਈਨ ਧੋਖਾਧੜੀ, ਅਣਪਛਾਤੇ ਵਿਅਕਤੀ ਨੇ ਠੱਗ ਲਏ ਇੰਨੇ ਪੈਸੇ

ਇਹੀ ਕੈਪਸ਼ਨ ਦਿੰਦੇ ਹੋਏ ਅਦਾਕਾਰਾ ਸ਼ੀਤਲ ਠਾਕੁਰ ਨੇ ਵੀ ਇਹ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।

PunjabKesari

ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਲਾਲ ਰੰਗ ਦੇ ਜੋੜੇ 'ਚ ਦੁਲਹਨ ਬਣੀ ਸ਼ੀਤਲ ਬੇਹੱਦ ਖੂਬਸੂਰਤ ਲੱਗ ਰਹੀ ਹੈ। ਅਭਿਨੇਤਰੀ ਨੇ ਲਾਲ ਲਹਿੰਗਾ ਨਾਲ ਸੋਨੇ ਦੇ ਗਹਿਣੇ ਪਹਿਨੇ ਹਨ। ਚਿੱਟੇ ਰੰਗ ਦੀ ਸ਼ੇਰਵਾਨੀ ਅਤੇ ਸਿਰ 'ਤੇ ਪੱਗ ਬੰਨ੍ਹ ਕੇ ਬਾਦਸ਼ਾਹ ਬਣੇ ਲਾੜੇ ਵਿਕਰਾਂਤ ਮੈਸੀ Perfect Groom ਲੱਗ ਰਹੇ ਹਨ।

PunjabKesari

ਤੁਹਾਨੂੰ ਦੱਸ ਦੇਈਏ ਕਿ ਵਿਕਰਾਂਤ ਮੈਸੀ ਅਤੇ ਸ਼ੀਤਲ ਠਾਕੁਰ ਇੱਕ ਦੂਜੇ ਨੂੰ ਸਾਲ 2015 ਤੋਂ ਜਾਣਦੇ ਹਨ ਅਤੇ ਦੋਵਾਂ ਦੀ ਪਹਿਲੀ ਮੁਲਾਕਾਤ ਵੈੱਬ ਸੀਰੀਜ਼ 'ਬ੍ਰੋਕਨ ਬਟ ਬਿਊਟੀਫੁੱਲ' ਦੌਰਾਨ ਹੋਈ ਸੀ। ਇਸ ਜੋੜੇ ਨੇ ਛੇ ਸਾਲ ਤੱਕ ਇੱਕ ਦੂਜੇ ਨੂੰ ਡੇਟ ਕੀਤਾ, ਜਿਸ ਤੋਂ ਬਾਅਦ ਨਵੰਬਰ 2019 ਵਿੱਚ ਉਨ੍ਹਾਂ ਦੀ ਮੰਗਣੀ ਹੋਈ ਅਤੇ ਆਖਿਰਕਾਰ ਇਹ ਜੋੜਾ ਹੁਣ ਸਾਲ 2022 ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਗਿਆ ਹੈ।

ਇਹ ਵੀ ਪੜ੍ਹੋ : ਅਕਸ਼ੇ ਕੁਮਾਰ ਨੇ ITBP ਜਵਾਨਾਂ ਨਾਲ ਖੇਡੀ ਵਾਲੀਬਾਲ, ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News